ਕਵਿਤਾ, ਕਹਾਣੀ ਤੇ ਵਾਰਤਕ ਦੀਆਂ ਬਾਰੀਕੀਆਂ ਬਾਰੇ ਹੋਈ ਵਿਚਾਰ ਚਰਚਾ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਬੀ.ਯੂ.ਸੀ.ਕਾਲਜ, ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਅੱਜ ਕਾਲਜ ਦੇ ਕਾਨਫਰੰਸ ਹਾਲ ਵਿੱਚ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ ਹੋਇਆ? ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਆਪਣੇ ਸੁਆਗਤੀ ਸ਼ਬਦਾਂ ਨਾਲ ਕੀਤੀ? ਉਨ੍ਹਾਂ ਨੇ ਸਾਰੇ ਵਿਦਵਾਨਾਂ, ਸ਼ਾਇਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਕਾਲਜ ਅਜਿਹੇ ਸਮਾਗਮਾਂ ਲਈ ਹਮੇਸ਼ਾਂ ਹਾਜ਼ਰ ਹੈ। ਪ੍ਰੋ.ਸੁਰਜੀਤ ਜੱਜ ਨੇ ਉਦਘਾਟਨੀ ਸ਼ਬਦਾਂ ‘ਚ ਕਿਹਾ ਕਿ ਪੰਜਾਬੀ ਕਵਿਤਾ ਹਮੇਸ਼ਾਂ ਸਥਾਪਤੀ ਵਿਰੋਧੀ ਸੁਰ ਅਤੇ ਚੰਗਾ ਮਨੁੱਖ ਸਿਰਜਣ ਲਈ ਜਾਣੀ ਜਾਂਦੀ ਰਹੀ ਹੈ? ਪਰ ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬੀ ਕਵਿਤਾ ਨਿਸੱਤੀ ਹੋ ਗਈ ਲੱਗਦੀ ਹ। ਇਸ ਵਿੱਚੋਂ ਨਵੇਂ ਸੁਪਨੇ ਸਿਰਜਣ ਦੀ ਸਮਰੱਥਾ ਖੀਣ ਹੋ ਰਹੀ ਹੈ ਅਤੇ ਪੰਜਾਬੀ ਕਵਿਤਾ ਵਿੱਚ ਪਹਿਲਾਂ ਵਾਲਾ ਸਾਹ-ਸਤ ਨਹੀਂ ਰਿਹਾ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਉਕਤ ਤੋਂ ਛੁੱਟ ਸ਼੍ਰੋਮਣੀ ਸ਼ਾਇਰ ਸ਼੍ਰੀ ਪ੍ਰਮਿੰਦਰਜੀਤ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਰਵਿੰਦਰ ਅਤੇ ਡਾ. ਸੈਮੂਅਲ ਗਿੱਲ ਨੇ ਕੀਤੀ? ਸਮਾਗਮ ਦੇ ਦੂਜੇ ਪੜਾਅ ਵਿੱਚ ਡਾ. ਲਖਵਿੰਦਰ ਜੌਹਲ ਦੀ ਨਵ-ਪ੍ਰਕਾਸ਼ਿਤ ਪੁਸਤਕ ”ਸ਼ਬਦਾਂ ਦੀ ਸੰਸਦ” ਉੱਪਰ ਪੇਪਰ ਪੇਸ਼ ਕਰਦਿਆਂ ਕਿਹਾ ਕਿ ਡਾ. ਜੌਹਲ ਦੀ ਕਵਿਤਾ ਮਨੁੱਖੀ ਦੁੱਖ ਦਲਿੱਦਰ ਦੀ ਗੱਲ ਕਰਦੀ ਹੋਈ ਉਸ ਦਾ ਹੱਲ ਵੀ ਪੇਸ਼ ਕਰਦੀ ਹੈ। ਇਸ ਮੌਕੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਐਮ ਏ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਲੇਖਕਾਂ ਤੇ ਕਵੀਆਂ ਨਾਨ ਪੰਜਾਬੀ ਕਵਿਤਾ ਤੇ ਕਹਾਣੀ ਤੇ ਵਾਰਤਿਕ ਤੇ ਪ੍ਰਸਨ ਵੀ ਪੁਛੇ ਜਿਸ ਦਾ ਜਵਾਬ ਲੇਖਕਾਂ ਤੇ ਕਵੀਆਂ ਨੇ ਦਿਤਾ। ਇਸ ਮੌਕੇ ਸਰਵ ਸ਼੍ਰੀ ਪ੍ਰਮਿੰਦਰਜੀਤ, ਪ੍ਰੋ. ਸੁਰਜੀਤ ਜੱਜ, ਡਾ. ਸੁਰਜੀਤ ਬਰਾੜ, ਭੁਪਿੰਦਰ ਕੌਰ ਪ੍ਰੀਤ, ਸਿਮਰਜੀਤ ਸਿੰਮੀ, ਸੁਖਦੇਵ ਪ੍ਰੇਮੀ, ਵਰਗਿਸ ਸਲਾਮਤ, ਸੁਲਤਾਨ ਭਾਰਤੀ, ਅਵਤਾਰ ਦਿਲਬਰ, ਅਜੀਤ ਕਮਲ, ਸੁੱਚਾ ਸਿੰਘ ਰੰਧਾਵਾ, ਚੰਨ ਬੋਲ਼ੇਵਾਲੀਆ, ਰੋਜ਼ੀ ਸਿੰਘ, ਬਲਵਿੰਦਰ ਗੰਭੀਰ, ਸੁਰਿੰਦਰ ਸਿੰਘ ਨਿਮਾਣਾ, ਪ੍ਰਤਾਪ ਪਾਰਸ, ਸੁਭਾਸ਼ ਸੂਫੀ ਅਤੇ ਦੁਖਭੰਜਨ ਸਿੰਘ ਰੰਧਾਵਾ ਨੇ ਆਪਣੀਆਂ ਤਾਜ਼ੀਆਂ ਕਾਵਿ ਰਚਨਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਖਚਾ-ਖੱਚ ਭਰੇ ਹਾਲ ਵਿੱਚ ਇਸ ਸਮਾਗਮ ਦਾ ਸੰਚਾਲਨ ਡਾ. ਅਨੂਪ ਸਿੰਘ, ਸੰਧੂ ਬਟਾਲਵੀ ਤੇ ਵਰਗਿਸ ਸਲਾਮਤ ਨੇ ਸਫ਼ਲਤਾ ਸਹਿਤ ਕੀਤਾ। ਉਪਰੋਕਤ ਵਿਦਵਾਨਾਂ ਅਤੇ ਸ਼ਾਇਰਾਂ ਤੋਂ ਛੁੱਟ ਸਰਵ ਸ਼੍ਰੀ ਦੇਵਿੰਦਰ ਦੀਦਾਰ, ਨਰਿੰਦਰ ਬਰਨਾਲ, ਜਸਵੰਤ ਹਾਂਸ, ਬਲਦੇਵ ਸਿੰਘ ਵਾਹਲਾ, ਬਲਦੇਵ ਸਿੰਘ ਰੰਧਾਵਾ, ਦਲਬੀਰ ਸਿੰਘ ਨਠਵਾਲ, ਵਿਨੋਦ ਸ਼ਾਇਰ, ਸੁਖਜਿੰਦਰ ਸਿੰਘ ਪਾਰਸ, ਨਰਿੰਦਰ ਸੰਘਾ, ਅਮਾਨਤ ਮਸੀਹ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਤੇ ਐਮ.ਏ. (ਪੰਜਾਬੀ) ਕਲਾਸਾਂ ਦੇ ਵਿਦਿਆਰਥੀ ਸ਼ਾਮਲ ਹੋਏ।