Thursday, December 26, 2024

ਚਿਲਡਰਨ ਹੋਮ ਬਠਿੰਡਾ ਨੂੰ ਅਲਾਈਸ ਕਲੱਬ ਵੱਲੋ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ

PPN19091415
ਚਿਲਡਰਨ ਹੋਮ ਦੇ ਬੱਚਿਆ ਦੇ ਨਾਲ ਅਲਾਈਸ ਕਲੱਬ ਦੇ ਅਹੁਦੇਦਾਰਾਂ ਨਾਲ ।

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅਲਾਈਸ ਕਲੱਬ ਬਠਿੰਡਾ ਵੱਲੋ,ਚਿਲਡਰਨ ਹੋਮ ਬਠਿੰਡਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ,ਚੰਡੀਗੜ੍ਹ ਵੱਲੋ ਚਲਾਇਆ ਜਾ ਰਿਹਾ ਹੈ ਜਿਥੇ ਬੇਸਹਾਰਾ ,ਗੁੰਮਸ਼ੁਦਾ,ਛੱਡੇ ਹੋਏ ,ਬਿਨ੍ਹਾਂ ਮਾਂ-ਬਾਪ ਦੇ ਜਾਂ ਆਰਥਿਕ ਤੌਰ ਤੇ ਕਮਜ਼ੌਰ ਪਰਿਵਾਰਾਂ ਦੇ ਬੱਚੇ ਰੱਖੇ ਜਾਂਦੇ ਹਨ ਨੂੰ ਬੱਚਿਆ ਦੇ ਵਿਦਿਅਕ ਵਿਕਾਸ ਅਤੇ ਸੰਸਕਾਰ ਲਈ ਕੇਦਰ ਵੱਲੋ ਅਪਣਾਇਆ ਗਿਆ। ਇਸ ਕੇਂਦਰ ਦਾ ਉਦਘਾਟਨ ਮਾਨਯੋਗ ਸਮਸ਼ੇਰ ਸਿੰਘ ਰਿਟਾਇਰਡ ਡਿਸਟ੍ਰਿਕ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ ਪਰਮਾਨੈਟ ਲੋਕ ਅਦਾਲਤ ਬਠਿੰਡਾ ਵੱਲੋ ਦਿੱਤਾ ਗਿਆ ਅਲਾਈਸ ਕਲੱਬ ਵੱਲੋ ਸੁਪਰਡੈਟ ਚਿਲਡਰਨ ਹੋਮ ਕੇਦਰ ਦੇ ਬੱਚਿਆ ਨੂੰ ਵਿਦਿਅਕ ਮਦਦ ਦੇਣ ਅਤੇ ਕੇਦਰ ਦੀਆਂ ਹੋਰ ਜਰੂਰਤਾਂ ਪੂਰੀਆ ਕਰਨ ਦਾ ਭਰੋਸਾ ਦਿੱਤਾ। ਅਲਾਈਸ ਕਲੱਬ ਵੱਲੋ ਦੋ ਅਧਿਆਪਕਾ ਸ੍ਰੀਮਤੀ ਆਸ਼ਾ ਗੋਇਲ,ਰਿਟਾਇਰਡ ਪ੍ਰਿਸ਼ੀਪਲ ਅਤੇ ਸ੍ਰੀਮਤੀ ਚੰਦਰ ਕਾਂਤਾ ਜਿੰਦਲ,ਰਿਟਾਇਰਡ ਸਾਇੰਸ ਟੀਚਰ ਰੋਜ਼ਾਨਾ ਸ਼ਾਮ ਨੂੰ ਚਿਲਡਰਨ ਹੋਮ ਦੇ ਬੱਚਿਆ ਨੂੰ ਪੜ੍ਹਾਉਣ ਦਾ ਕੰਮ ਕਰਣਗੇ ਤਾਂ ਕਿ ਇਨ੍ਹਾਂ ਬੱਚਿਆ ਦਾ ਵਿਦਿਅਕ ਵਿਕਾਸ ਹੋ ਸਕੇ ਅਤੇ ਚੰਗੇ ਸਮਾਜਿਕ ਅਤੇ ਨੈਤਿਕ ਸੰਸਕਾਰ ਵਿਕਸਤ ਹੋਣ ,ਜਿਸ ਨਾਲ ਇਹ ਬੱਚੇ ਆਤਮਨਿਰਭਰ ਅਤੇ ਸਮਾਜ ਦੇ ਅੱਛੇ ਨਾਗਰਿਕ ਬਣ ਸਕਣ। ਇਸ ਮੌਕੇ ਤੇ ਕਲੱਬ ਮੈਬਰਾਂ ਵੱਲੋ ਬੱਚਿਆ ਨੂੰ ਸਟੇਸ਼ਨਰੀ ਅਤੇ ਮਿਠਾਈਆਂ ਵੀ ਵੰਡੀ ਗਈ । ਮਾਣਯੋਗ ਜੱਜ ਸਾਹਿਬ ਵੱਲੋ ਚਿਲਡਰਨ ਹੋਮ ਬਠਿੰਡਾ ਦੇ ਬੱਚਿਆ ਦੀ ਮਦਦ ਕਰਨ ਲਈ ਅਲਾਈਸ ਕਲੱਬ ਅਤੇ ਕਲੱਬ ਦੇ ਮੈਬਰਾਂ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਨੂੰ ਅਜਿਹੇ ਹੋਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਚਿਲਡਰਨ ਹੋਮ ਦੇ ਸੁਪਰਡੈਟ ਨਵੀਨ ਗਡਵਾਲ ਵੱਲੋ ਇਹ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਵਿਅਕਤੀ ਚਿਲਡਰਨ ਹੋਮ ਲਈ ਬਿਲਡਿੰਗ ਦਿੰਦਾ ਹੈ ਤਾਂ ਇਹ ਵੀ ਇਕ ਸਲਾਘਾਯੋਗ ਹੋਵੇਗਾ। ਸ੍ਰੀਮਤੀ ਇਕਬਾਲ ਕੌਰ ਕਲਰਕ ਸਹਇਕ ਚਿਲਡਰਨ ਹੋਮ,ਜੀਵਨ ਕੁਮਾਰ ਸਿੰਗਲਾ ,ਸੁਪਰਡੈਟ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਬਠਿੰਡਾ,ਸ੍ਰੀਮਤੀ ਆਸਾ ਗੋਇਲ,ਰਿਟਾਇਰਡ ਸਾਇੰਸ ਅਧਿਆਪਕਾ ਅਤੇ ਅਲਾਈਸ ਕਲੱਬ ਦੇ ਪ੍ਰਧਾਨ ਸੁਰੇਸ ਗੋਇਲ,ਰਮਨੀਕ ਵਾਲੀਆ(ਮੀਤ ਪ੍ਰਧਾਨ),ਸਕੱਤਰ ਐਮ.ਆਰ.ਜਿੰਦਲ,ਕੈਸੀਅਰ ਆਰ.ਐਲ.ਬਤਰਾ ਅਤੇ ਹੋਰ ਮੈਬਰ ਡਾਕਟਰ ਆਈ.ਬੀ.ਅਗਰਵਾਲ, ਪਵਨ ਸਿੰਗਲਾ, ਮੁਕੇਸ ਮਹੇਸਵਰੀ, ਰਕੇਸ ਅਗਰਵਾਲ, ਰਿੰਕੂ ਮਿੱਤਲ, ਤਲਵਿੰਦਰ ਬਾਂਸਲ ,ਰਾਜੇਸ਼ ਬਾਂਸਲ,ਵਿਜੈ ਮਿੱਤਲ ਸ਼ਾਮਲ ਹੋਏ

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply