ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ‘ਯੰਗ ਇੰਗਲਿਸ਼ ਲਰਨਰ’ ਅੰਗ੍ਰੇਜ਼ੀ ਸਿਖਾਉਣ ਦੀ ਇੱਕ ਅਜਿਹੀ ਲੜੀ ਹੈ, ਜਿਸ ਦਾ ਉਦੇਸ਼ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ `ਤੇ ਬੱਚਿਆਂ ਨੂੰ ਦਿਲਚਸਪ ਢੰਗ ਨਾਲ ਅੰਗ੍ਰੇਜ਼ੀ ਸਿੱਖਣ ਲਈ ਪ੍ਰੇਰਿਤ ਕਰਨਾ ਹੈ।ਇਸ ਪ੍ਰੋਗਰਾਮ ਅਧੀਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕੈਂਬਰਿਜ ਦੇ ਮੈਨੇਜਰ ਕੋਵਿਨ ਕੋਇਨ ਅਤੇ ਅਭੀਸ਼ੇਕ ਗੁਸਾਈ ਵਲੋਂ ਸਕੂਲ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੂੰ ਆਪਣੇ ਸਕੂਲ ਵਿੱਚ “ਕੈਂਬਰਿਜ਼ ਇੰਗਲਿਸ਼ ਲੈਂਗੁਏਜ਼ ਅਸੈਸਮੈਂਟ’ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸਕੂਲ ਦੀ ਵਾਈ.ਐਲ.ਈ ਟੀਮ ਦੀ ਅਧਿਆਪਕਾ ਸ਼੍ਰੀਮਤੀ ਵਿਕਟੋਰੀਆ ਵੋਹਰਾ ਵੀ ਮੌਜੂਦ ਸਨ।ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਕੂਲ ਦੀ ਵਾਈ.ਐਲ.ਈ ਟੀਮ ਅਤੇ ਬੱਚਿਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …