Thursday, July 3, 2025
Breaking News

ਗਾਇਕ ਅਮਰੀਕ ਜੱਸਲ ਦਾ ਗੀਤ ਸੁਨੇਹਾ ਫ਼ਤਿਹਵੀਰ ਦਾ 27 ਜੁਲਾਈ ਨੂੰ ਹੋਵੇਗਾ ਰੀਲੀਜ਼

ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੇਸ਼ੱਕ ਬਹੁਤ ਸਾਰੇ ਪੰਜਾਬੀ ਗੀਤ ਲੇਖਕ ਦੀਆਂ ਕਲਪਨਾਵਾਂ ਦੀ ਉਡਾਰੀ ਵਿੱਚੋਂ ਨਿਕਲ ਕੇ PUNJ2607201910ਬਾਹਰ ਆਉਂਦੇ ਹਨ, ਪਰ ਕਲਪਨਾਵਾਂ ਦੀ ਕਿਤੇ ਨਾ ਕਿਤੇ ਸਾਡੀਆਂ ਸਮਾਜਿਕ ਘਟਨਾਵਾਂ ਅਤੇ ਸਮਾਜਿਕ ਵਰਤਾਰਿਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਜੋ ਸਮਾਜ ਵਿੱਚ ਜੋ ਵਾਪਰਦਾ ਹੈ ਉਸ ਨੂੰ ਸ਼ਬਦਾਂ ਵਿੱਚ ਪਰੋ ਕੇ ਦੁਨੀਆ ਸਾਹਮਣੇ ਰੱਖਣ ਵਾਲਾ ਹੀ ਅਸਲ ਲੇਖਕ ਹੁੰਦਾ ਹੈ ਅਤੇ ਗਾਇਕ ਅਮਰੀਕ ਜੱਸਲ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ ਜੋ ਸਮਾਜ ਨਾਲ ਜੁੜੇ ਹੋਏ ਪਹਿਲੂਆਂ ਨੂੰ ਛੂਹਣ ਦਾ ਯਤਨ ਕਰਦੇ ਹਨ ਅਤੇ ਇੱਕ ਵਾਰ ਫਿਰ ਉਹ ਆਪਣਾ ਨਵਾਂ ਗੀਤ ਸੁਨੇਹਾ ਫ਼ਤਿਹਵੀਰ ਦਾ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ।ਇਸ ਗੀਤ ਬਾਰੇ ਗੱਲਬਾਤ ਦੌਰਾਨ ਗਾਇਕ ਅਮਰੀਕ ਜੱਸਲ ਨੇ ਦੱਸਿਆ ਕਿ ਪਿੱਛੇ ਜਿਹੇ ਸੰਗਰੂਰ ਜ਼ਿਲ੍ਹੇ ਵਿੱਚ ਵਾਪਰੀ ਦੁਖਦਾਈ ਘਟਨਾ ਜਿਸ ਦੌਰਾਨ ਇੱਕ ਮਾਸੂਮ ਬੱਚਾ ਬੋਰਵੈੱਲ ਵਿੱਚ ਡਿੱਗ ਕੇ ਮੌਤ ਦੇ ਮੂੰਹ ਵਿਚ ਚਲਾ ਗਿਆ ਸੀ ਅਤੇ ਇਸ ਸਬੰਧੀ ਸਾਡੀ ਟੀਮ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਫ਼ਤਿਹਵੀਰ ਨਾਲ ਸਬੰਧਤ ਇਸ ਘਟਨਾ ਨੂੰ ਇੱਕ ਗੀਤ ਰਾਹੀਂ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਗੀਤ ਫ਼ਤਹਿਵੀਰ ਦੇ ਦਿਲ ਦੀ ਆਵਾਜ਼ ਹੈ, ਗੀਤ ਨੂੰ ਕੁਲਵਿੰਦਰ ਰਾਣੀ ਨੇ ਲਿਖਿਆ ਹੈ, ਗੀਤ ਨੂੰ ਮੇਰੇ ਨਾਲ ਮਿਊਜ਼ਿਕ ਤੇ ਆਵਾਜ਼ ਯੂਐੱਸਏ ਤੋਂ ਟੀ.ਐਮਟੀ ਨੇ ਦਿੱਤੀ ਹੈ, ਤੇ ਯੂ.ਕੇ ਐਂਗਲ ਰਿਕਾਰਡਜ਼ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਗੀਤ ਦੇ ਪ੍ਰੋਡਿਊਸਰ ਕੰਵਲ ਢਿੱਲੋਂ ਹੋਣਗੇ।ਇਹ ਗੀਤ 27 ਜੁਲਾਈ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply