Thursday, December 26, 2024

ਅਮਰੀਕਾ ਵਿਚ ਡਾ. ਪਰਗਟ ਸਿੰਘ ਹੁੰਦਲ ਨੂੰ ਮਿਲਿਆ ਕਲਾਸੀਫਾਈਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਖੁੱਸ਼ੀ ਦਾ ਪ੍ਰਗਟਾਵਾ

PPN20091414
ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) -ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਦੇ ਜੰਮਪਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ (ਅੰਮ੍ਰਿਤਸਰ) ਤੋਂ 2000 ਵਿਚ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾ ਮੁਕਤ ਡਾ. ਪਰਗਟ ਸਿੰਘ ਹੁੰਦਲ ਨੂੰ ਅਮਰੀਕਾ ਦੇ ਐਲਕ ਗਰੋਵ ਯੂਨੀਫਾਇਡ ਸਕੂਲ ਡਿਸਟ੍ਰਿਕਟ (ਕੈਲੀਫੋਰਨੀਆ) ਵੱਲੋਂ ਕਲਾਸੀਫਾਇਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ ਮਿਲਣ ‘ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਖੁੱਸ਼ੀ ਦਾ ਪ੍ਰਗਟਾਵਾ ਕੀਤਾ ਹੈ।ਪੈ੍ਰੱਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਤੇ ਜਨਰਲ ਸਕੱਤਰ ਇੰਜ. ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਅਮਰੀਕਾ ਦੇ ਹਰ ਜ਼ਿਲ੍ਹੇ ਵਿਚ ਹਰ ਸਾਲ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀ ਨੂੰ ਕਲਾਸੀਫਾਇਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ ਦਿੱਤਾ ਜਾਂਦਾ ਹੈ। ਡਾ. ਹੁੰਦਲ ਨੂੰ 2013-14 ਸਾਲ ਦਾ ਪੁਰਸਕਾਰ ਮਿਲਣਾ ਸਾਰੇ ਪੰਜਾਬੀਆਂ ਹੀ ਨਹੀਂ ਸਗੋਂ ਦੇਸ਼ ਵਾਸੀਆਂ ਲਈ ਵੀ ਮਾਣ ਵਾਲੀ ਗਲ ਹੈ।ਹੁੰਦਲ ਜੋ ਕਿ ਪੰਜਾਬੀ ਵਿਚ ਪੀ-ਐਚ.ਡੀ., ਐਮ.ਏ.(ਪੰਜਾਬੀ ਤੇ ਅੰਗ਼ਰੇਜੀ),ਐੱਮ.ਐੱਡ. ਹਨ,2004 ਵਿਚ ਅਮਰੀਕਾ ਚਲੇ ਗਏ ਤੇ ਉਹ 2004 ਤੋਂ ਹੀ ਰਾਏ ਹਰਬਰਗਰ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਕੰਮ ਕਰ ਰਹੇ ਹਨ। ਸਾਰੇ ਜ਼ਿਲ੍ਹੇ ਵਿਚ ਕੰਮ ਕਰਦੇ ਕਰਮਚਾਰੀਆਂ ਵਿਚੋਂ ਇਸ ਪੁਰਸਕਾਰ ਲਈ ਹੁੰਦਲ ਦੀ ਚੋਣ ਦਾ ਕਾਰਨ ਉਨ੍ਹਾਂ ਦਾ ਆਪਣੀ ਨੌਕਰੀ ਨੂੰ ਇਕ ਪੇਸ਼ੇ ਦੀ ਥਾਂ ‘ਤੇ ਇਕ ਮਿਸ਼ਨ ਸਮਝਣਾ ਹੈ।ਹਿਊਮਨ ਰਿਸੋਰਸ ਦੇ ਐਸੋਸੀਏਟ ਸੁਪਰੀਟੇਂਡੈਂਟ ਮਿਸਟਰ ਗੈਲਨ ਡੀ ਗਰਾ ਨੇ ਪੁਰਸਕਾਰ ਦਿੰਦੇ ਹੋਏ ਕਿਹਾ ਕਿ ਡਾ. ਹੁੰਦਲ ਵਿਦਿਆਰਥੀਆਂ ਅਤੇ ਸਟਾਫ਼ ਪ੍ਰਤੀ ਹਮੇਸ਼ਾ ਸਮਰਪਿਤ ਰਹਿੰਦੇ ਹਨ। ਉਹ ਸਾਧਾਰਨ ਅਤੇ ਅੰਗਹੀਣ ਵਿਦਿਆਰਥੀਆਂ ਪ੍ਰਤੀ ਬਹੁਤ ਹੀ ਪਿਆਰ ਤੇ ਸੇਵਾ ਭਾਵਨਾ ਵਾਲਾ ਨਜ਼ਰੀਆ ਰਖਦੇ ਹਨ। ਉਨ੍ਹਾਂ ਦੀ ਹਾਜ਼ਰੀ ਬਹੁਤ ਹੀ ਉਤਮ ਹੈ (ਆਊਟ ਸਟੈਂਡਿੰਗ)।ਉਹ ਹਰ ਸਾਲ ਸਕੂਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਾਉਂਦੇ ਹਨ,ਜਿਸ ਵਿਚ ਵਿਦਿਆਰਥੀਆਂ ਤੋਂ ਇਲਾਵਾ ਬਾਹਰਲੇ ਲੋਕ ਵੀ ਸ਼ਾਮਲ ਹੁੰਦੇ ਹਨ।ਉਹ ਦਿੱਤੇ ਕੰਮ ਨਾਲੋਂ ਲਗਾਤਾਰ ਵਿੱਤੋਂ ਵੱਧ ਕੰਮ ਕਰਦੇ ਹਨ। ਅਸੀਂ ਸਾਰੇ ਮਿਸਟਰ ਸਿੰਘ ਨਾਲ ਹਰ ਰੋਜ ਕੰਮ ਕਰਕੇ ਆਪਣੇ ਆਪ ਨੂੰ ਮਾਣ ਮਤਾ ਸਮਝਦੇ ਹਾਂ। ਇਹ ਸਨਮਾਨ ਪ੍ਰਾਪਤ ਕਰਕੇ ਉਨ੍ਹਾਂ ਨੇ ਰਾਏ ਹਰਬਰਗਰ ਐਲੀਮੈਂਟਰੀ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਹੁੰਦਲ ਨੇ ਇਸ ਸਕੂਲ ਵਿਚ ਗੁਜ਼ਾਰੇ ਦਿਨਾਂ ਨੂੰ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਦੱਸਿਆ। ਸਟਾਫ਼ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਏਨਾ ਸਤਿਕਾਰ ਤੇ ਪਿਆਰ ਦਿੱਤਾ ਹੈ, ਜਿਸ ਦਾ ਉਹ ਦੇਣਾ ਦੇ ਨਹੀਂ ਸਕਦੇ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply