Friday, August 1, 2025
Breaking News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲੇ ਸ਼ੁਰੂ

PUNJ0208201903ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਖੇਡ ਵਿਭਾਗ ਪੰਜਾਬ ਵਲੋੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਾਲ 2019-20 ਦੇ ਸੈਸ਼ਨ ਦੌਰਾਨ ਜਿਲ੍ਹਾ ਪੱਧਰੀ ਮੁਕਾਬਲਾ ਅੰ-14 (ਲੜਕੇ/ਲੜਕੀਆਂ) ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਨਹਿਰੂ ਕਾਲਜ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਦੁਆਰਾ ਸ਼ੁਰੂ ਕਰਵਾਇਆ ਗਿਆ।
    ਟੂਰਨਾਮੈਂਟ ਦਾ ਉਦਘਾਟਨ ਸਕੱਤਰ ਵਾਲੀਬਾਲ ਐਸੋਸ਼ੀਏਸ਼ਨ ਮਾਨਸਾ (ਇੰਟਰਨੈਸ਼ਨਲ ਵਾਲੀਬਾਲ ਖਿਡਾਰੀ) ਗੁਰਦਰਸ਼ਨ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਵੱਲੋਂ ਕੀਤਾ ਗਿਆ।ਰਘਬੀਰ ਸਿੰਘ ਨੇ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਦੀ ਬੇਨਤੀ ਕੀਤੀ।
    ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਲਗਭਗ 1200 ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿਚ ਅਥਲੈਟਿਕਸ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਹੈਂਡਬਾਲ, ਜੂਡੋ, ਕੁਸ਼ਤੀ, ਵਾਲੀਬਾਲ ਅਤੇ ਖੋਹ-ਖੋਹ  ਖੇਡਾਂ ਸ਼ਾਮਲ ਹਨ।
    ਇਸ ਮੌਕੇ ਦਫਤਰ ਦਾ ਸਮੂਹ ਸਟਾਫ ਮਨਪ੍ਰੀਤ ਸਿੰਘ ਸੀਨੀਅਰ ਸਹਾਇਕ, ਮਿਸ ਸੰਦੀਪ ਕੌਰ ਸਟੈਨੋ, ਕੈਪ. ਗੁਲਜਾਰ ਸਿੰਘ ਬਾਸਕਟਬਾਲ ਕੋਚ, ਸੰਗਰਾਮਜੀਤ ਸਿੰਘ ਫੁੱਟਬਾਲ ਕੋਚ, ਗੁਰਪਾਲ ਸਿੰਘ ਅਥਲੈਟਿਕਸ ਕੋਚ, ਞਦੀਦਾਰ ਸਿੰਘ ਬਾਕਸਿੰਗ ਕੋਚ, ਗੁਰਮੀਤ ਸਿੰਘ ਅਥਲੈਟਿਕਸ ਕੋਚ, ਸ਼ਾਹਬਾਜ ਸਿੰਘ ਕੁਸ਼ਤੀ ਕੋਚ, ਗੁਰਪ੍ਰੀਤ ਸਿੰਘ ਵਾਲੀਬਾਲ ਕੋਚ, ਸ੍ਰੀਮਤੀ ਸ਼ਾਲੂ ਜੂਡੋ ਕੋਚ ਅਤੇ ਬਲਦੇਵ ਸਿੰਘ ਮੌਜੂਦ ਸਨ।
ਕਬੱਡੀ `ਚ ਬਾਬਾ ਅਲਕ ਰਾਮ ਯੂਥ ਕਲੱਬ ਬੀਰੋਕੇ ਕਲਾਂ ਨੇ 30-23 ਪੁਆਇੰਟਾਂ ਨਾਲ ਬੀਬਾ ਬਰਨਾਲਾ,  
ਵਾਲੀਬਾਲ `ਚ ਸ਼ਸ਼ਸ਼ ਸਕੂਲ ਬੁਰਜ ਹਰੀ ਦੀ ਟੀਮ ਨੇ ਮਨੂ ਵਾਟਿਕਾ ਸਕੂਲ ਬੁਢਲਾਡਾ, ਖੋ-ਖੋ ਪਿੰਡ ਅੱਕਾਂਵਾਲੀ ਦੀ ਟੀਮ ਨੇ 4-3 ਪੁਆਇੰਟਾਂ ਨਾਲ ਪਿੰਡ ਖੀਵਾ ਕਲਾਂ ਦੀ ਟੀਮ ਨੂੰ ਹਰਾਇਆ। ਕੁਸ਼ਤੀ- 62 ਕਿਲੋ `ਚ ਰਿਸ਼ਵ ਜਾਖੜ-ਪਹਿਲਾ ਸਥਾਨ ਤੇ ਪ੍ਰਵੇਸ਼ ਫਫੜੇ ਭਾਈਕੇ ਨੇ ਦੂਸਰਾ, 57 ਕਿਲੋ `ਚ ਮਨਵਾਜ ਹੀਰੋਕੇ ਕਲਾਂ ਨੇ ਪਹਿਲਾ ਅਭਿਨਾਸ਼ ਬੁਢਲਾਡਾ ਨੇ ਦੂਸਰਾ ਸਥਾਨਕ ਹਾਸਲ ਕੀਤਾ।ਬਾਸਕਟਬਾਲ ਲੜਕੀਆਂ ਸ਼ਸ਼ਸ਼ ਸਕੂਲ ਭੀਖੀ ਦੀ ਟੀਮ ਨੇ ਮਨੂ ਵਾਟਿਕਾ ਸਕੂਲ ਬੁਢਲਾਡਾ ਅਤੇ ਲੜਕੇ ਪਿੰਡ ਠੂਠਿਆਂਵਾਲੀ ਦੀ ਟੀਮ ਨੇ ਪਿੰਡ ਭੈਣੀ ਬਾਘਾ ਦੀ ਟੀਮ ਨੂੰ ਹਰਾਇਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply