Monday, July 14, 2025
Breaking News

ਮਹਿਲਾ ਕਿਸਾਨ ਅਗਾਂਹਵਧੂ ਖੇਤੀ ਲਈ ਬਣੀ ਰਾਹ ਦਸੇਰਾ, ਕਰ ਰਹੀ ਅੰਜੀਰ ਦੀ ਖੇਤੀ

ਇਕ ਏਕੜ ਵਿਚੋਂ ਤਕਰੀਬਨ 2 ਲੱਖ ਦੀ ਆਮਦਨ ਦਾ ਅੰਦਾਜ਼ਾ

PUNJ0208201904ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਰਦੂਲਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਖੈਰਾ ਕਲਾਂ ਦੀ ਵਸਨੀਕ ਅੰਜੀਰ ਦੀ ਰਾਜਕੁਮਾਰੀ ਸ੍ਰੀਮਤੀ ਕਰਿਸ਼ਨਾ ਦੇਵੀ 7 ਮਹੀਨੇ ਪੁਰਾਣੀ ਖੇਤੀ ਵਿਚੋਂ ਇਕ ਏਕੜ ‘ਚੋਂ 2 ਲੱਖ ਰੁਪਏ ਕਮਾਉਣ ਦੀ ਉਮੀਦ ਵਿਚ ਅੰਜੀਰ ਦੀ ਖੇਤੀ ਕਰ ਰਹੀ ਹੈ। ਸ੍ਰੀਮਤੀ ਕਰਿਸ਼ਨਾ ਦੇਵੀ ਆਪਣੇ ਪਤੀ ਸੁਲਤਾਂ ਨਾਲ ਖੇਤੀ, ਟਰੈਕਟਰ ਨਾਲ ਵਾਹੀ ਅਤੇ ਵਾਢੀ ਕਰਦੀ ਹੈ।ਉਹ ਇਕੱਠੇ ਠੇਕੇ ਤੇ ਲਈ 48 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ। ਪੰਜ ਪੜ੍ਹੇ ਲਿਖੇ ਬੱਚਿਆਂ ਦੇ ਇਨ੍ਹਾਂ ਮਾਪਿਆਂ ਨੇ ਮਾਰਚ 2018 ਵਿਚ ਇਕ ਏਕੜ ਜ਼ਮੀਨ ਤੇ ਅੰਜੀਰ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਦੀ ਵਾਢੀ ਉਨ੍ਹਾਂ ਨੇ ਅਕਤੂਬਰ 2018 ਵਿਚ ਕੀਤੀ।ਉਨ੍ਹਾਂ ਦੱਸਿਆ ਕਿ ਵਿਟਾਮਿਨ ਦਾ ਚੰਗਾ ਸ੍ਰੋਤ, ਜਿਸ ਦਾ ਸੁੱਕਾ ਪਦਾਰਥ ਬਹੁਤ ਸਾਰੀਆਂ ਦਵਾਈਆਂ ਵਿਚ ਕੰਮ ਆਉਂਦਾ ਇਹ ਇਕ ਸਭ ਤੋਂ ਵਧੀਆ ਊਰਜਾ ਦਾ ਸ੍ਰੋਤ ਹੈ ਜੋ ਕਿ 300 ਰੁਪਏ ਕਿੱਲੋ ਵਿਕਦਾ ਹੈ।ਘਾਹ ਦੀ ਬੂਟੀ ਅੰਜੀਰ ਲਈ ਨੁਕਸਾਨਦੇਹ ਹੁੰਦੀ ਹੈ, ਸੋ ਅੰਜੀਰ ਦੀ ਖੇਤੀ ਕਰਦੇ ਹੋਏ ਘਾਹ ਦੀ ਬੂਟੀ ਦਾ ਨਾ ਉਘਣਾ ਯਕੀਨੀ ਬਣਾਉਣਾ ਪੈਂਦਾ ਹੈ। ਕਾਮਿਆਂ ਨੂੰ ਲਗਾਉਣ ਦੀ ਜਗ੍ਹਾ ਉਹ ਖ਼ੁਦ ਇਹ ਸਾਰਾ ਕੰਮ ਸੰਭਾਲਦੇ ਹਨ।ਹਰ ਪੌਦਾ 20 ਸਾਲ ਤੱਕ 5 ਤੋਂ 6 ਕਿੱਲੋਗਰਾਮ ਫਲ ਹਰ ਝਾੜ ਵਿਚ ਦਿੰਦਾ ਹੈ।ਇਕ ਏਕੜ ਵਿਚ 400 ਪੌਦੇ ਲਗਾਏ ਗਏ ਹਨ।ਇਸ ਤੋਂ ਇਲਾਵਾ ਉਹ 29 ਏਕੜ ਵਿਚ ਕਪਾਹ, 3 ਏਕੜ ਵਿਚ ਬਾਜਰਾ, 4 ਏਕੜ ਵਿਚ ਗਵਾਰਾ ਅਤੇ 3 ਏਕੜ ਵਿਚ ਝੋਨੇ ਦੀ ਕਾਸ਼ਤ ਕਰਦੇ ਹਨ।
               ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ ਜੋ ਕਿ ਇਸ ਕਿਸਾਂ ਜੋੜੇ ਲਈ ਪ੍ਰੇਰਨਾਸ੍ਰੋਤ ਹਨ, ਉਨ੍ਹਾਂ ਦੱਸਿਆ ਕਿ ਇਹ ਕਿਸਾਂ ਜੋੜਾ ਇਕ ਅਜਿਹੀ ਜ਼ਮੀਨ ਤੇ ਕਾਸ਼ਤ ਕਰ ਰਿਹਾ ਹੈ, ਜੋ ਕਿ ਰੇਤਲੀ ਅਤੇ ਘਾਹ ਨਾਲ ਭਰੀ ਹੋਈ ਸੀ।ਉਨ੍ਹਾਂ ਕਿਹਾ ਕਿ ਕਿਸਾਂਾਂ ਨੂੰ ਕ੍ਰਿਸ਼ਨਾ ਅਤੇ ਸੁਲਤਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜ਼ਿੰਨ੍ਹਾਂ ਦੀ ਮਿਹਨਤ ਉਨ੍ਹਾਂ ਦੇ ਖੇਤ ਵਿਚ ਚਮਕਦੀ ਹੈ। ਕਿਸਾਨ ਨੂੰ ਵਧੇਰੇ ਤਜ਼ੁਰਬੇਕਾਰ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਫਸਲਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਕਿ ਚੰਗਾ ਮੁਨਾਫ਼ਾ ਦਿੰਦੀਆਂ ਹਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply