Sunday, April 27, 2025

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਸਵੱਛਤਾ ਸਹੁੰ ਚੁੱਕ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਸਵੱਛਤਾ ਸਹੁੰ ਚੁੱਕ ਸਮਾਗਮ ਦਾ PUNJ1608201906ਆਯੋਜਨ ਕੀਤਾ, ਜਿਸ ਵਿਚ ਐਨ.ਐਸ.ਐਸ ਵਲੰਟੀਅਰਾਂ, ਐਨ.ਸੀ.ਸੀ ਕੈਡਿਟਸ ਅਤੇ ਹੋਰ ਵਿਦਿਆਰਥੀਆਂ ਨੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਸਹੁੰ ਚੁੱਕੀ।ਡਾ. ਰਜੇਸ਼ ਕੁਮਾਰ ਐਨ.ਐਸ.ਐਸ ਕੋਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
             ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਪ੍ਰਧਾਨਗੀ ਹੇਠ ਐਨ.ਐਸ.ਐਸ ਵਲੰਟੀਅਰਾਂ ਨੇ ਸਵੱਛਤਾ ਸਹੁੰ ਚੁੱਕੀ।ਡਾ. ਕੁਮਾਰ ਅਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ ਦੇ ਨਾਲ ਇੰਨ੍ਹਾਂ ਵਲੰਟੀਅਰਾਂ ਨੇ ਇਹ ਸਹੁੰ ਚੁੱਕੀ ਕਿ ਨਾ ਅਸੀਂ ਕੂੜਾ ਖਿਲਾਰਾਂਗੇ ਅਤੇ ਨਾ ਹੀ ਖਿਲਾਰਣ ਦੇਵਾਂਗੇ।ਉਹਨਾਂ ਨੇ ਆਪਣੇ ਕਾਲਜ, ਸ਼ਹਿਰ, ਰਾਜ ਅਤੇ ਦੇਸ਼ ਨੂੰ ਸਾਫ਼ ਸੁੱਥਰਾ ਰੱਖਣ ਦੀ ਸਹੁੰ ਚੁੱਕੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ 15 ਦਿਨਾਂ ਦੇ “ਸਵੱਛਤਾ ਪੱਖਵਾੜਾ ਪ੍ਰੋਗਰਾਮ” ਤਹਿਤ ਵਲੰਟੀਅਰ ਆਪਣੇ ਦੁਆਰਾ ਅਪਣਾਏ ਗਏ ਪਿੰਡਾਂ ਵਿਚ ਲੇਖ ਰਚਨਾ, ਪੋਸਟਰ ਬਣਾਉਣ ਦੇ ਮੁਕਾਬਲੇ, ਪੌਦੇ ਲਗਾਉਣਾ, ਮੀਂਹ ਦੇ ਪਾਣੀ ਦੀ ਮੁੜ ਵਰਤੋਂ ਕਰਨ, ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਰੈਲੀਆਂ ਕੱਢ ਕੇ ਜਾਗਰੂਕਤਾ ਫ਼ੈਲਾਉਣਗੇ। ਉਹਨਾਂ ਕਿਹਾ ਕਿ ਬਾਹਰਲੇ ਦੇਸ਼ ਸਾਫ਼ ਸੁਥਰੇ ਹਨ ਕਿਉਂਕਿ ਉਹਨਾਂ ਦੇ ਦੇਸ਼ਵਾਸੀ ਆਪਣੇ ਦੇਸ਼ ਵਿਚ ਕੂੜਾ ਨਹੀਂ ਫੈਲਣ ਦਿੰਦੇ।ਇਸ ਲਈ ਸਾਨੂੰ ਉਹਨਾਂ ਦੀ ਇਸ ਸਕਾਰਾਤਮਕ ਸੋਚ ਨੂੰ ਅਪਨਾਉਣਾ ਚਾਹੀਦਾ ਹੈ।ਉਹਨਾਂ ਨੇ ਵਲੰਟੀਅਰਾਂ ਨੁੂੰ ਸਵੱਛਤਾ ਲਈ ਹਰ ਸਾਲ 100 ਘੰਟੇ ਅਰਪਿਤ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਅਤੇ ਐਨ.ਸੀ.ਸੀ ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਇਸ ਪਹਿਲ ਕਦਮੀ ਲਈ ਵਧਾਈ ਦਿੱਤੀ। ਐਨ.ਸੀ.ਸੀ ਕੇਅਰਟੇਕਰ, ਡਾ. ਅਦਿੱਤੀ ਜੈਨ ਅਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ, ਸ਼੍ਰੀਮਤੀ ਪ੍ਰਿਆ ਅਤੇ ਹੋਰ ਵਲੰਟੀਅਰਾਂ ਨੇ ਇਸ ਸਮਾਗਮ ਵਿਚ ਬੜੇ ਜੋਸ਼ ਨਾਲ ਹਿੱਸਾ ਲਿਆ।

Check Also

ਸਿੱਖਿਆ ਕ੍ਰਾਂਤੀ ਸਕੂਲਾਂ ਵਿੱਚ ਲੈ ਕੇ ਆਵੇਗੀ ਵੱਡੇ ਬਦਲਾਅ- ਚੇਅਰਮੈਨ ਪਨਗਰੇਨ

ਰਾਜਾਸਾਂਸੀ 25 ਅਪੈ੍ਰਲ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply