ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਧੰਨ ਧੰਨ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਨਿਊ ਸਪੋਰਟਸ ਕਲੱਬ ਅਰਨੀਵਾਲਾ ਵੱਲੋਂ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਯਾਦ ਵਿਚ ਕਰਵਾਇਆ ਪੰਜਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਹ ਕੱਪ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ ਪੋਤਰੇ ਅਤੇ ਗੁਰਦੁਆਰਾ ਖ਼ੁਸ਼ਦਿਲ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਹੈ। ਇਸ ਕੱਪ ਵਿਚ ਲੜਕੀਆਂ ਦੀ ਕਬੱਡੀ, ਕਬੱਡੀ 65 ਅਤੇ 75 ਕਿੱਲੋ ਵਰਗੇ ਦੇ ਫਸਵੇਂ ਮੁਕਾਬਲੇ ਹੋਏ ਓਪਨ ਕਬੱਡੀ ਦੇ ਮੈਚ ਸਮਾਂ ਥੋੜਾ ਹੋਣ ਕਰਕੇ ਇਹਨਾਂ ਨੂੰ ਅੱਗੇ ਕਰ ਦਿੱਤਾ ਗਿਆ।ਕਬੱਡੀ ਲੜਕੀਆਂ ਵਿਚ ਪਿੰਡ ਰਾਤਾ (ਮੋਗਾ) ਦੀ ਟੀਮ ਪਹਿਲੇ, ਤਰਨਤਾਰਨ ਦੂਜੇ ਅਤੇ ਲੱਕੜਵਾਲਾ (ਸਰਸਾ) ਤੀਜੇ ਸਥਾਨ ‘ਤੇ ਰਹੀ। ਕਬੱਡੀ 75 ਕਿੱਲੋ ਵਿਚ ਖਾਰਾ ਪਹਿਲੇ ਅਤੇ ਕਾਉਣੀ ਦੂਜੇ, ਕਬੱਡੀ 65 ਕਿੱਲੋ ਵਿਚ ਸੁੱਖਾ ਕਲਿਆਣ ਪਹਿਲੇ ਤੇ ਡੱਬਵਾਲਾ ਕਲਾਂ ਦੂਜੇ ਸਥਾਨ ‘ਤੇ ਰਹੀ। ਵਾਲੀਬਾਲ ਵਿਚ ਪਹਿਲੇ ਸਥਾਨ ਤੇ ਫ਼ਰੀਦਕੋਟ ਦੀ ਟੀਮ ਅਤੇ ਦੂਜੇ ਸਥਾਨ ‘ਤੇ ਕੋਠਾ ਗੁਰੂ ਦੀ ਟੀਮ ਰਹੀ। ੭੫ ਕਿੱਲੋ ਵਰਗ ਵਿਚ ਵਧੀਆ ਜਾਫੀ ਜੱਗੀ ਕਾਉਣੀ ਅਤੇ ਧਾਵੀ ਲੱਖਾ ਖਾਰਾ ਨੂੰ ਸੋਫ਼ਾ ਸੈੱਟ ਅਤੇ ਲੜਕੀਆਂ ਵਿਚ ਵਧੀਆ ਜਾਫੀ ਸਿੰਮੀ ਤੇ ਧਾਵੀ ਵੀਰਪਾਲ ਅਤੇ ਭੂਰੀ ਨੂੰ 5100 -5100 ਦੀ ਰਾਸ਼ੀ ਨਗਦ ਦਿੱਤੀ ਗਈ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮਾਜ ਸੇਵਕ ਡਾ: ਬੀ ਡੀ ਕਾਲੜਾ ਨੇ ਕੀਤੀ। ਇਸ ਮੌਕੇ ਮੰਚ ‘ਤੇ ਬਾਬਾ ਅਮਰਜੀਤ ਸਿੰਘ ਨਾਨਕਸਰ ਟਿੰਡਾਂ ਵਾਲੇ, ਐਸ.ਐਚ.ਓ ਮੁਖਤਿਆਰ ਸਿੰਘ, ਨਿਸ਼ਾਨ ਸਿੰਘ ਨੰਬਰਦਾਰ, ਭੋਲਾ ਸ਼ਰਮਾ, ਗੁਰਜਿੰਦਰ ਸਿੰਘ ਤਨੇਜਾ, ਕੁਲਦੀਪ ਸਿੰਘ ਇੱਛਪੁਜਾਣੀ, ਮੋਹਰ ਸਿੰਘ ਸੰਧੂ, ਜਰਨੈਲ ਸਿੰਘ ਸੰਧੂ, ਇਕਬਾਲ ਸਿੰਘ , ਪ੍ਰਤਾਪ ਭਠੇਜਾ, ਜੋਗਿੰਦਰ ਸਿੰਘ ਬਜਾਜ, ਗੁਰਦੀਪ ਸਿੰਘ ਕੁਮਾਰ, ਰਾਜ ਕੁਮਾਰ ਗੁਲਾਟੀ, ਰਜਿੰਦਰ ਸਿੰਘ, ਹਰਮੇਸ਼ ਸਿੰਘ ਤੋਂ ਇਲਾਵਾ ਖੇਡ ਪ੍ਰਬੰਧਕ ਕਿੰਦਰ ਸਿੰਘ ਸਾਬਕਾ ਕਬੱਡੀ ਖਿਡਾਰੀ, ਗਿੰਦੂ, ਪਰਗਟ ਸਿੰਘ, ਬੰਟੀ ਟੁਟੇਜਾ, ਗੋਰਾ ਸੰਧੂ, ਗੁਰਜਿੰਦਰ ਸਿੰਘ ਕਲਸੀ,ਰੇਸੀ, ਸੋਨੀ, ਬੂਟਾ, ਰੋਬਿਨ, ਨਰਿੰਦਰ, ਬਾਬਾ ਪੂਰਨ, ਕੰਵਲ ਕਾਲੜਾ, ਹਰਪਾਲ, ਬੇਅੰਤ, ਅਜੈਬ ਸਿੰਘ, ਪ੍ਰਿਤਪਾਲ, ਬਿੰਦਰ, ਗੋਪੀ, ਰੂੜ ਸਿੰਘ, ਬਿੱਟੂ, ਗੁਰਵਿੰਦਰ ਅਤੇ ਹੋਰ ਨੇ ਭਰਪੂਰ ਸਹਿਯੋਗ ਦਿੱਤਾ। ਕੁਮੈਂਟਰ ਅਮਨ ਦਬੜੀਖਾਨਾ ਨੂੰ ਫ਼ਰਿਜ ਨਾਲ ਸਨਮਾਨਿਆ ਗਿਆ।ਰੈਫਰੀਸ਼ਿਪ ਅੰਤਰਰਾਸ਼ਟਰੀ ਪੱਧਰ ਦੇ ਰੈਫ਼ਰੀ ਕੋਰ ਸਿੰਘ, ਦਰਸ਼ਨ ਸਿੰਘ ਜੋਗਾਨੰਦ, ਜਗਦੀਪ ਸਿੰਘ ਨੇ ਕੀਤੀ। ਕੁਮੈਟਰ ਬਿੰਦਰ ਮਿਰਜੇਵਾਲਾ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …