
ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰਬਰ 42 ਦੇ ਫਤਿਹ ਸਿੰਘ ਮੰਡੀ ਵਿਚ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਵਾਰਡ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਤ ਦੇ ਹੱਲ ਲਈ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਐਸ.ਐਚ.ੳ ਕੁਲਵਿੰਦਰ ਕੁਮਾਰ ਥਾਣਾ ਸੀ ਡਵਿਜਨ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਮੌਕੇ ਸ਼ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਜਥੇ:ਪੂਰਨ ਸਿੰਘ ਮੱਤੇਵਾਲ ਵਲੋਂ ਇਲਾਕੇ ਤੇ ਲੋਕਾਂ ਨੂੰ ਟਰੈਫ਼ਿਕ, ਸੜਕਾਂ ਤੇ ਹੋਏ ਨਜਾਇਜ ਕਬਜ਼ਿਆਂ, ਸ਼ਰੇਆਮ ਵਿਕਦੇ ਨਸ਼ਿਆਂ ਤੇ ਦਰਪੇਸ਼ ਹੋਰ ਮੁਸ਼ਕਿਲ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਕੌਂਸਲਰ ਮਨਮੋਹਨ ਸਿੰਘ ਟੀਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਦਰੂਨੀ ਸ਼ਹਿਰ ਵਿਚ ਜਾਂਦੇ ਭਾਰੀ ਵਾਹਨਾਂ ਨੂੰ ਸਮਾਂਬੱਧ ਕੀਤਾ ਜਾਵੇ ਤਾਂ ਜੋ ਟਰੈਫ਼ਿਕ ਜਾਮ ਦੀ ਸਮੱਸਿਆ ਨੂੰ ਲੋਕਾਂ ਨੂੰ ਨਿਜਾਤ ਮਿੱਲ ਸਕੇ। ਇਸ ਮੌਕੇ ਪੁਲਿਸ ਵਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹਮੇਸ਼ਾਂ ਤਤਪਰ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਪਰਾਧਿਕ ਗਤੀਵਿਧੀਆਂ ਤੇ ਹੋਰ ਮੁਸ਼ਕਲਾਤ ਤੋਂ ਨਿਜਾਤ ਪਾਉਣ ਲਈ ਜਨਤਾ ਨੂੰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਬੀਟ ਸਿਸਟਮ ਲਾਗੂ ਕੀਤਾ ਗਿਆ ਹੈ ਜਿਸ ਵਿਚ ਹਰੇਕ ਇਲਾਕੇ ਵਿਚ ਡਿਊਟੀ ਅਫਸਰ ਹਰ ਵੇਲੇ ਮੌਜੂਦ ਹਨ।ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਾਮ ਲਾਲ ਸਕੱਤਰ ਬੁਲਾਰੀਆ, ਤਿਲਕ ਰਾਜ, ਅਵਤਾਰ ਸਿੰਘ ਟੀਟੂ, ਸਤੀਸ਼ ਕੁਮਾਰ ਤੀਸ਼ਾ, ਗੁਰਸ਼ਰਨ ਸਿੰਘ ਨਾਮਧਾਰੀ, ਟੋਨੀ ਪ੍ਰਧਾਨ, ਬਹਾਦਰ ਸਿੰਘ, ਬਿੱਟੂ ਵੇਸਨ ਵਾਲਾ, ਮਹੰਤ ਵਿੱਪਨ, ਮਾਨ ਸਿੰਘ, ਰਜਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਟੀਟੂ, ਰਵਿੰਦਰ ਸਿੰਘ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ; ਸਵਿੰਦਰ ਸਿੰਘ ਕਾਲਾ, ਜਸਪਾਲ ਸਿੰਘ ਜੱਜੀ, ਗਿਆਨੀ ਦਵਿੰਦਰ ਸਿੰਘ, ਸੋਨੂ ਬਹਿਲ, ਪਰੇਮ ਸਿੰਘ ਬਜਾਰ ਗੁੱਜਰਾਂ, ਨਵਜੀਤ ਸਿੰਘ ਲੱਕੀ ਆਦਿ ਮੌਜੂਦ ਸਨ।