Friday, March 28, 2025

ਐਸ.ਏ. ਫਾਊਂਡੇਸ਼ਨ ਕਲਕੱਤਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਲਈ ਰਾਹਤ-ਸਮੱਗਰੀ ਭੇਜੀ

PPN22091419ਅੰਮ੍ਰਿਤਸਰ : 22 ਸਤੰਬਰ (ਪ੍ਰੀਤਮ ਸਿੰਘ) ਆਈ ਐਸ ਏ ਫਾਊਂਡੇਸ਼ਨ ਕਲਕੱਤਾ, ਵੈਸਟ ਬੰਗਾਲ ਰਾਹੀਂ ਸ: ਸਤਨਾਮ ਸਿੰਘ ਫਾਊਂਡਰ ਟਰੱਸਟੀ ਦੁਆਰਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ ਤੇ ਜੰਮੂ ਕਸ਼ਮੀਰ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ। ਜਿਸ ਵਿੱਚ 500 ਕੰਬਲ, 400 ਲੇਡੀਜ਼ ਸੂਟ, 500 ਬੱਚਿਆਂ ਦੀਆਂ ਪਜਾਮੀਆਂ, 250 ਬੱਚਿਆਂ ਦੇ ਸੂਟ, 1100 ਪੈਕਟ ਮੈਗੀ, 15 ਡੱਬੇ ਚਾਕਲੇਟ, 200 ਕਿੱਲੋ ਮੱਠੀ, 200 ਕਿੱਲੋ ਸੱਕਰਪਾਰੇ ਭੇਜੇ ਗਏ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਅਪੀਲ ਤੇ ਦੂਰ-ਦੁਰਾਡੇ ਤੋਂ ਸੰਗਤਾਂ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜ ਰਹੀਆਂ ਹਨ। ਉਨਾਂ ਆਈ ਐਚ ਏ ਫਾਊਂਡੇਸ਼ਨ ਕਲਕੱਤਾ ਦਾ ਧੰਨਵਾਦ ਕਰਦੇ ਹੋਏ ਉਨਾਂ ਵੱਲੋਂ ਰਾਹਤ ਸਮੱਗਰੀ ਦੇ ਕੇ ਭੇਜੇ ਗਏ ਵਫ਼ਦ ਸ: ਸਤਨਾਮ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ, ਸ: ਸੰਤਾ ਸਿੰਘ ਉਮੈਦਪੁਰੀ, ਸ: ਸਤਨਾਮ ਸਿੰਘ ਆਹਲੂਵਾਲੀਆ, ਬੀਬੀ ਪਰਮਜੀਤ ਕੌਰ, ਸ: ਹਰਨੀਤ ਸਿੰਘ ਆਦਿ  ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਚਰਨ ਸਿੰਘ ਅਰਦਾਸੀਆ, ਸ: ਦਿਲਜੀਤ ਸਿੰਘ ਬੇਦੀ ਅਤੇ ਸ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ: ਪ੍ਰਤਾਪ ਸਿੰਘ ਮੈਨੇਜਰ, ਸ: ਜਗਤਾਰ ਸਿੰਘ ਮੀਤ ਮੈਨੇਜਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply