Friday, July 25, 2025
Breaking News

ਵਿਰਾਸਤ ਨੂੰ ਸੰਭਾਲਣ ਲਈ ਜਿਲ੍ਹਾ ਅੰਮ੍ਰਿਤਸਰ ਨੂੰ ਮਿਲਿਆ ਦੇਸ਼ ਵਿੱਚੋਂ ਪਹਿਲਾ ਸਥਾਨ

ਪਿੱਤਲ ਦੇ ਭਾਂਡਿਆਂ ਦਾ ਕੰਮ ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਸੂਚੀ ਵਿੱਚ ਸ਼ਾਮਿਲ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਆਪਣੀ ਵਿਰਾਸਤ ਨੂੰ ਸਾਂਭਣ, ਵਿਕਸਤ ਕਰਨ ਅਤੇ ਅੱਗੇ ਤੋਰਨ ਲਈ ਕੀਤੇ ਗਏ ਕੰਮ PUNJ0709201902ਬਦਲੇ ਅੰਮਿ੍ਤਸਰ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਪਹਿਲਾ ਸਥਾਨ ਮਿਲਿਆ ਹੈ।ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਖ਼ੁਦਮਖਤਾਰ ਸੰਸਥਾ ਵੱਲੋਂ ਕਿਸੇ ਵਿਸ਼ੇਸ਼ ਪ੍ਰਾਪਤੀ ਲਈ ਦਿੱਤਾ ਜਾਣ ਵਾਲਾ ਇਹ ਦੇਸ਼ ਦਾ ਵੱਕਾਰੀ ਸਨਮਾਨ ਹੈ।
         ਐਸ.ਡੀ.ਐਮ ਵਿਕਾਸ ਹੀਰਾ ਨੇ ਦੱਸਿਆ ਕਿ ਦੇਸ਼ ਭਰ ਵਿਚੋਂ ਆਏ 1500 ਪ੍ਰਤੀਯੋਗੀਆਂ ਨੂੰ ਪਛਾੜ ਕੇ ਜਿਲ੍ਹਾ ਅੰਮ੍ਰਿਤਸਰ ਨੂੰ ਇਹ ਐਵਾਰਡ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਠੇਠੇਰਿਆਂ ਦੀ ਕਲਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਪ੍ਰਫੁਲਿਤ ਹੋਈ ਸੀ, ਹੁਣ ਆਖਰੀ ਸਾਹ ਲੈ ਰਹੀ ਸੀ।ਇਸ ਕਲਾ ਨੂੰ ਮੁੜ ਪ੍ਰਫੁਲਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਨਸ਼ੇ ਨਾਲ ਤਤਕਾਲੀਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਕਲ੍ਹਾ ਨੂੰ ਮੌਜੂਦਾ ਡਿਜ਼ਾਇਨ ਨਾਲ ਸੁਰਜੀਤ ਕਰਨ ਅਤੇ ਇੰਨਾਂ ਭਾਂਡਿਆਂ ਲਈ ਮੰਡੀ ਲੱਭਣ ਦਾ ਕਾਰਜ਼ ਸ਼ੁਰੂ ਕੀਤਾ ਸੀ। ਉਨਾਂ ਇਸ ਕੰਮ ਲਈ 11 ਠਠੇਰਿਆਂ ਨੂੰ ਸ਼ਾਮਿਲ ਕਰਕੇ ਪੰਜਾਬ ਠੇਠੇਰਾ ਆਰਟ ਲਿਗੇਸੀ ਨਾਮ ਦੀ ਸੁਸਾਇਟੀ ਰਜਿਸਟਰਡ ਕਰਵਾਈ ਅਤੇ ਪੀ-ਤਲ ਦੇ ਨਾਮ ਹੇਠ ਇਹ ਕੰਮ ਸ਼ੁਰੂ ਕੀਤਾ।ਇੰਨਾਂ ਵਲੋਂ ਬਣਾਏ ਗਏ ਉਤਪਾਦਾਂ ਨੂੰ ਵਿਸ਼ਵ ਪੱਧਰੀ ਬਾਜ਼ਾਰ ਦੇਣ ਲਈ ਇੰਨਾਂ ਦੀ ਵੈਬਸਾਇਟ ਬਨਾਉਣ ਤੋਂ ਇਲਾਵਾ ਵੱਡੀਆਂ ਵਪਾਰਕ ਸਾਈਟਾਂ ਉਤੇ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨਾਲ ਇਹ ਕਾਰੋਬਾਰ ਦਾ ਰੂਪ ਧਾਰਨ ਕਰ ਚੁੱਕਾ ਹੈ।
          ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਜੰਡਿਆਲਾ ਗੁਰੂ ਨੂੰ ਵਿਸ਼ਵ ਵਿਆਪੀ ਪਛਾਣ ਵੀ ਮਿਲੀ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply