ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ) – ਭਾਰਤੀ ਵਿਗਿਆਨਕਾਂ ਵੱਲੋਂ ਮੰਗਲ ਯਾਨ ਮੰਗਲ ਗ੍ਰਹਿ ਵਿੱਚ ਸਥਾਪਿਤ ਕਰ ਦਿੱਤਾ ਗਿਆ। ਜਿਸ ਨਾਲ ਆਈ.ਐਸ.ਆਰ.ਓ (ਇਸਰੋ) ਨੂੰ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ। ਮੰਗਲ ਯਾਨ ਦੇ ਮੰਗਲ ਗ੍ਰਹਿ ਵਿੱਚ ਸਥਾਪਤ ਹੋਣ ਕਾਰਨ ਭਾਰਤ ਸਪੇਸ ਪ੍ਰੋਗਰਾਮ ਵਿੱਚ ਅਮਰੀਕਾ ਤੇ ਰੂਸ ਦੇ ਬਰਾਬਰ ਆ ਗਿਆ ਹੈ। ਜਦਕਿ ਉਸ ਨੇ ਚੀ ਅਤੇ ਜਪਾਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿੰਨਾਂ ਦੇ ਮੰਗਲ ਮਿਸ਼ਨ ਅਸਫਲ ਹੋ ਚੁੱਕੇ ਹਨ। ਭਾਰਤ ਵਿੱਚ ਘੱਟ ਲਾਗਤ ਨਾਲ ਤਿਆਰ ਕੀਤੇ ਮੰਗਲ ਯਾਨ ਦੇ ਸਫਲਤਾ ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੋ ਮੰਗਲ ਯਾਨ ਨੂੰ ਪੰਧ ਤੇ ਪਾਉਣ ਸਮੇਂ ਭਾਰਤੀ ਵਿਗਿਆਨਕਾਂ ਦੇ ਕੋਲ ਮੌਜ਼ੂਦ ਸਨ ਨੇ ਭਾਰਤੀ ਵਿਗਿਆਨਕਾਂ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਨਾਸਾ, ਅਮਰੀਕੀ ਸਪੇਸ ਤੇ ਹੋਰਨਾਂ ਦੇਸ਼ਾਂ ਤੋਂ ਵੀ ਭਾਰਤੀ ਵਿਗਿਆਨਕਾਂ ਨੂੰ ਵਧਾਈ ਸੰਦੇਸ਼ ਪ੍ਰਾਪਤ ਹੋ ਰਹੇ ਹਨ ਅਤੇ ਦੇਸ਼ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …