ਸੰਗਰੂਰ/ ਲੌਂਗੋਵਾਲ, 14 ਅਕਤੂਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ 65ਵੀਆਂ ਪੰਜਾਬ ਰਾਜ ਥਾਂਗ-ਟਾ ਮਾਰਸ਼ਲ ਆਰਟ ਖੇਡਾਂ 2019-20 ਦਾ ਆਯੋਜਨ ਜਿਲ਼੍ਹਾ ਸਿਖਿਆ ਅਫ਼ਸਰ ਸੁਭਾਸ਼ ਚੰਦਰ ਅਤੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸੰਗਰੂਰ ਦੇ ਦਿਸ਼ਾ ਨਿਰਦੇਸ਼ ਤੇ ਸਕੂਲ ਪ੍ਰਿੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਡੀ.ਪੀ.ਈ ਹਰਕੇਸ਼ ਕੁਮਾਰ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।ਇਹਨਾਂ ਖੇਡਾਂ ਵਿੱਚ ਫਰੀਦਕੋਟ, ਮੋਗਾ, ਜਲੰਧਰ, ਗੁਰਦਾਸਪੁਰ ਅਤੇ ਸੰਗਰੂਰ ਜਿਲ੍ਹੇ ਤੋਂ ਅੰਡਰ 14/17/19 ਦੇ ਮੁੰਡੇ ਅਤੇ ਕੁੜੀਆਂ ਨੇ ਭਾਰੀ ਤਾਦਾਦ `ਚ ਹਿੱਸਾ ਲਿਆ।
ਇਹਨਾਂ ਖੇਡਾਂ ਵਿੱਚ ਓਵਰ-ਆਲ ਚੈਂਪੀਅਨ ਸੰਗਰੂਰ ਰਿਹਾ ਅਤੇ ਜਿੱਤੇ ਹੋਏ ਸਾਰੇ ਖਿਡਾਰੀ ਨੈਸ਼ਨਲ ਪੱਧਰ ਲਈ ਚੁਣੇ ਗਏ।ਸਕੂਲ ਇੰਚਾਰਜ ਸ਼੍ਰੀਮਤੀ ਰੁਪਿੰਦਰ ਕੌਰ ਨੇ ਜੇਤੂ ਖਿਡਾਰੀਆਂ ਨੂੰ ਕਾਮਯਾਬ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਟੂਰਨਾਮੈਂਟ ਲਈ ਸੁਖਵਿੰਦਰ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਦਵਿੰਦਰ ਅਤੇ ਮੰਗਤ ਰਾਏ ਨੇ ਰੈਫਰੀ ਵਜੋਂ ਆਪਣੀਆਂ ਸੇਵਾਵਾ ਦਿੱਤੀਆਂ।ਐਸ.ਐਮ.ਸੀ ਕਮੇਟੀ ਪ੍ਰਧਾਨ ਜਗਸੀਰ ਸਿੰਘ ਬਬਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਸਟਾਫ ਨਰਿੰਦਰਪਾਲ ਬਸੇਤਿਆ, ਵਿਸ਼ਾਲ ਕੁਮਾਰ, ਜਸਪ੍ਰੀਤ ਸਿੰਘ, ਸੁਤੰਤਰ ਕੌਰ, ਰਵਜੀਤ ਕੌਰ, ਅਮਨਜੋਤ ਕੌਰ, ਸਤਵੀਰ ਕੌਰ, ਮਨੋਜ ਗੁਪਤਾ, ਮੇਜਰ ਸਿੰਘ, ਹਰਦੀਪ ਸਿੰਘ, ਰਛਪਾਲ ਸਿੰਘ ਆਦਿ ਸਟਾਫ਼ ਮੈਂਬਰਾਂ ਨੇ ਵੀ ਆਪਣਾ ਸਹਿਯੋਗ ਦਿੱਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …