ਕੋਈ ਕਰੇ ਨਾ ਪਿਆਰ ਲੱਗੇ ਬੋਝ ਸਭ ਨੂੰ,
ਧੀ ਜੰਮਦੀ ਨੂੰ ਮਾਰਨਾ ਫਿਤਰਤ ਏ ਸਮਾਜ ਦੀ,
ਹੋ ਗਈ ਜ਼ਮੀਨ ਰੰਗਲੇ ਪੰਜਾਬ ਦੀ।
ਲ਼ੱਸੀ ਮੱਖਣ ਘਿਓ ਦੁੱਧ ਜ਼ਹਿਰ ਲੱਗਦੇ,
ਨਹਿਰ ਵਗਦੀ ਆ ਇੱਥੇ ਭਰੀ ਹੋਈ ਸ਼ਰਾਬ ਦੀ।
ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ।
ਭੁੱਖੇ ਮਰਦੇ ਨੇ ਲੋਕ ਅੱਖੀਂ ਦੇਖਦਾ,
ਗੁਦਾਮਾਂ ਵਿੱਚ ਹੁੰਦੀ ਬੇਕਦਰੀ ਅਨਾਜ ਦੀ,
ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ।
ਦਿਖੇ ਸਭ ਨੂੰ ਜ਼ਮੀਨ, ਪਿਆਰ ਨਾ ਕੋਈ ਮੰਗਦਾ,
ਹੱਥੀਂ ਮਾਰ ਦਿੰਦੇ ਭਾਈ, ਬਣ ਰੂਹ ਜੱਲਾਦ ਦੀ,
ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ।
ਚੁੱਕ ਕੇ ਕਰਜ਼ੇ ਕਿਸਾਨ, ਸੰਸਾਰੀ ਢਿੱਡ ਭਰਦੇ,
ਬੋਝ ਨਾਲ ਕਰਨ ਖੁਦਕੁਸ਼ੀ, ਬੋਲੇ ਅਮਨ ਸ਼ਤਾਬਦੀ,
ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ।
ਸੁੱਖ ਮੰਗੇ ਨਾ ਕੋਈ ਕਿਸੇ ਦੀ, ਸਭ ਮਾੜਾ ਮੰਗਦੇ,
ਸਭ ਬੋਲਗੀ ਅਖੀਰ ਕਲਮ “ਪ੍ਰਵੀਨ” ਦੀ,
ਹੋ ਗਈ ਬੰਜਰ ਜ਼ਮੀਨ ਰੰਗਲੇ ਪੰਜਾਬ ਦੀ ।
ਪ੍ਰਵੀਨ ਕੁਮਾਰ ਗਰਗ
ਧੂਰੀ।
ਮੋ – 97814 06486