Sunday, December 22, 2024

ਤਲੀਆਂ ਹੇਠਾਂ (ਕਵਿਤਾ)

ਉਦਾਸੀ ਬਹੁਤ ਏ
ਕੁੱਝ ਦਿਨਾਂ ਤੋਂ
ਖੌਰੇ ਕੀ ਗਵਾਚਿਆ ਏ
ਪੀੜ ਜਿਹੀ ਵੀ ਏ ਥੋੜੀ-ਥੋੜੀ
ਲਗਦੈ ਤੂੰ ਯਾਦ ਕਰਿਐ
ਅੱਖੀਆਂ ਵੀ
ਬੋਝਿਲ ਜਿਹੀਆਂ ਨੇ
ਰੱਬ ਜਾਣੇ……
ਕਿਹੜਾ ਸਮੁੰਦਰ ਵਗਣੇ ਨੂੰ ਏ
ਪਰ ਕੋਈ ਨਾ!
ਤੂੰ ਫ਼ਿਕਰ ਨਾ ਕਰ
ਤੇਰੇ ਹੁੰਦਿਆਂ ਨਹੀਂ
ਕੋਈ ਤੱਤੀ ਵ੍ਹਾ ਲੱਗਦੀ ਮੈਨੂੰ
ਬਸ ਹੋ ਸਕੇ ਤਾਂ
ਥੋੜਾ ਜਿਹਾ ਖਿਆਲ ਰੱਖੀਂ
ਜਿਵੇਂ ਹਰ ਸਾਹ
ਤੇਰੀ ਹੋਂਦ ਨੂੰ
ਸੁਰੱਖਿਅਤ ਰੱਖਣ
ਲਈ ਲੈਂਦੀ ਹਾਂ ਮੈਂ
ਪੈਰ ਤੂੰ ਵੀ ਪੋਲਾ-ਪੋਲਾ
ਰੱਖਿਆ ਕਰ ਰਾਂਝਣਾ!
ਤਲੀਆਂ ਹੇਠਾਂ ਮੈਂ ਵੀ ਹਾਂ।

Chanderknta Rai Fzk

 

 

ਚੰਦਰਕਾਂਤਾ ਰਾਏ
ਫ਼ਾਜ਼ਿਲਕਾ

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply