Sunday, December 22, 2024

ਸਾਡੀ ਆਉਣ ਵਾਲੀ ਪੀੜ੍ਹੀ

ਕਰਦੇ ਦਰਦ ਜਵਾਨੀ ਵਿੱਚ ਹੁਣ ਗੋਡੇ ਮਿੱਤਰੋ
ਬਾਹਾਂ ਆਪਣੀਆ ਦਾ ਚੁੱਕਦੇ ਭਾਰ ਹੁਣ ਮੋਢੇ ਮਿੱਤਰੋ
ਖਾ ਕੇ ਦਵਾਈਆਂ ਜਿਹੜਾ ਹੋਇਆ ਏ ਜਵਾਨ
ਦੱਸੋ ਜਾ ਕੇ ਅਖਾੜੇ ਵਿੱਚ ਕਿੰਝ ਪਹਿਲਵਾਨ ਢਾਊਗਾ।
ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ
ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ………

ਨਿੱਤ ਨਵੀਆਂ ਹੀ ਗੇਮਾਂ ਖੇਡਦੇ
ਬਹੁਤੇ ਪਬ ਜੀ ਦੇ ਪੱਟੇ ਹੋਏ ਆ
ਘਰਦਿਆਂ ਕੋਲ ਬਹਿਣ ਦਾ ਵੀ ਮਿਲੇ ਟਾਈਮ ਨਾ
ਵਾਲ ਲੰਡੂ ਸਿੰਗਰਾਂ ਦੇ ਵਾਂਗ ਕੱਟੇ ਹੋਏ ਆ
ਆਉਂਦਾ ਨਹੀ ਜੀਹਨੂੰ ਨੱਕਾ ਮੋੜਨਾ
ਕਿਵੇਂ ਬਾਪੂ ਨਾਲ ਪਾਣੀ ਉਹ ਲਵਾਉਗਾ।
ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ
ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ………

ਜਦੋਂ ਨਵੀਂ ਨਵੀਂ ਗੱਭਰੂ ਦੇ ਮੁੱਛ ਫੁੱਟਦੀ
ਕਾਲਜ ਦੇ ਗੇਟ ਮੂਹਰੇ ਮੁੰਡਾ ਗੇੜੇ ਮਾਰਦਾ
ਟੌਹਰ ਸ਼ੌਕੀਨੀ ਪੂਰੀ ਲਾ ਕੇ ਰੱਖਦਾ
ਕਹਿੰਦਾ ਝਾਕਾ ਲੈਣਾ ਸੋਹਣੀ ਮੁਟਿਆਰ ਦਾ
ਟੋਟਾ, ਪੁਰਜ਼ਾ, ਪਟੋਲਾ ਪਤਾ ਨਹੀ ਕੀ ਕੀ ਆਖਦਾ
ਵਾਰੀ ਆਪਣੀ ਆਈ ਤਾਂ ਭੈਣ ਆਪਣੀ ਨੂੰ ਕੀ ਅਖਵਾਊਗਾ।
ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ
ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ………

ਗਾਣਿਆਂ ‘ਚ ਹੱਥਾਂ ਵਿੱਚ ਦੇ ਕੇ ਬੰਦੂਕਾਂ
ਜਿਹੜੇ ਜੱਟਾ ਤੋਂ ਮਰਾਉਂਦੇ ਬੜਕਾ
ਅਸਲ ਹਕੀਕਤ ਹੈ ਹੋਰ ਸੰਧੂਆ
ਕਰਜ਼ੇ ਨੇ ਜੱਟਾਂ ਦੀਆਂ ਕੱਢੀਆਂ ਨੇ ਰੜਕਾਂ
ਫਾਹੇ ਲੈ ਕੇ ਜਿਹੜਾ ਜੱਟ ਨਿੱਤ ਮਰਦਾ
ਗਾਉਣ ਵਾਲਿਆਂ ਜਾਂ ਸਰਕਾਰਾਂ ਨੂੰ ਨਾ ਉਹ ਨਜ਼ਰ ਆਊਗਾ।
ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ
ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ………
Baltej Sandhu1

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply