ਕੀ ਹੋ ਰਿਹਾ….ਕੀ ਹੋ ਰਿਹਾ.
ਸਾਡਾ ਦੇਸ਼ ਅਣਗਹਿਲੀ ਦੀ ਨੀਂਦ ਕਿਉ ਸੌਂ ਰਿਹਾ…?
ਕਿਤੇ ਲਟਕਦੇ ਸਦੀਆਂ ਤੋਂ ਚੁਰਾਸੀ ਦੇ ਕਤਲੇਆਮ ਨੇ…
ਕਿਤੇ ਬਰਗਾੜ੍ਹੀ ਵਰਗੇ ਕਾਂਡਾਂ ਦੀ ਗੱਲ ਹੋ ਗਈ ਆਮ ਏ…
ਦੁਸਹਿਰਾ ਮੌਤ ਕਾਂਡ ਵਿੱਚ ਆਤਿਸ਼ਬਾਜੀ ਨੇ ਲਈ ਸੈਂਕੜਿਆਂ ਦੀ ਜਾਨ ਏ…
ਫਿਰ ਆਤਿਸ਼ਬਾਜੀ ਨੇ ਬਟਾਲੇ ਵਿੱਚ ਲਿਆਂਦਾ ਮੌਤ ਦਾ ਤੁਫਾਨ ਏ…
ਸਾਂਢ ਤੁਰੇ ਫਿਰਦੇ ਨੇ ਮੌਤ ਬਣ ਸੜ੍ਹਕਾਂ ‘ਤੇ
ਸੁੱਤੀਆਂ ਨੇ ਸਰਕਾਰਾਂ ਮੌਜਾਂ ਨਾਲ ਅਰਸ਼ਾਂ ‘ਤੇ
ਪੁਲੀਟੀਕਲ ਪਾਰਟੀਆਂ ਦਾ ਕੰਮ ਮੌਕੇ ਤੇ ਜਾ ਕੇ ਫੋਟੋ ਖਿਚਵਾਉਣਾ ਏ…
ਸਾਨੂੰ ਹੈ ਬਹੁਤ ਅਫ਼ਸੋਸ ਅਸੀਂ ਮੌਤਾਂ ਦਾ ਮੁਆਵਜ਼ਾ ਦਿਵਾਉਣਾ ਏ…
ਗਰੀਬ ਜਨਤਾ ਫਿਰ ਤੋਂ ਆਤਿਸ਼ਬਾਜ਼ੀ ਵਿੱਚ ਗਈ ਮਾਰੀ ਏ…
ਫਿਰ ਤੋਂ ਇੱਕ ਨਵਾਂ ਹਾਦਸਾ ਤੇ ਨਵੀਂ ਇਨਕਵਾਰੀ ਏ…
ਅੰਮ੍ਰਿਤਸਰ ਆਤਿਸ਼ਬਾਜ਼ੀ ਕਾਂਡ ਦੀ ਫਾਇਲ ਅਜੇ ਬੰਦ ਨਹੀਂ ਹੋਈ ਏ…
ਬਟਾਲਾ ਆਤਿਸ਼ਬਾਜ਼ੀ ਕਾਂਡ ਨੇ ਫਿਰ ਤੋਂ ਮੌਤਾਂ ਦੀ ਲੜੀ ਪਰੋਈ ਏ…
ਚਾਰ ਦਿਨ ਦਾ ਰੌਲਾ ਸਭਨਾ ਘਰੋਂ-ਘਰੀ ਚਲੇ ਜਾਣਾ ਏ…
ਭੋਗਣਾ ਤਾ ਉਹਨਾਂ ਨੇ ਜਿਨ੍ਹਾਂ ਘਰੋਂ ਕਮਾਉਣ ਵਾਲਾ ਹੀ ਤੁਰ ਜਾਣਾ ਏ…
ਘਰੋਂ ਕੀ ਸੋਚ ਕੇ ਕੰਮ ‘ਤੇ ਆਏ ਹੋਣੇ ਨੇ….
ਘਰ ਪਹੁੰਚੀਆਂ ਲਾਸ਼ਾਂ ‘ਤੇ ਮਾਤਮ ਛਾਏ ਹੋਣੇ ਨੇ…
ਅਣਗਿਹਲੀਆਂ ਦਾ ਸ਼ਿਕਾਰ ਆਮ ਜਨਤਾ ਨੇ ਹੀ ਹੋਣਾ ਏ…
ਰੱਬਾ ਇਨਸਾਫ਼ ਜ਼ਾਲਮ ਸਰਕਾਰਾਂ ਤੋਂ ਕਦ ਦਿਵਾਉਣਾ ਏ…
ਰੱਬਾ ਇਨਸਾਫ਼…………….?????

ਰਜਿੰਦਰ ਪਾਲ ਕੌਰ ਸੰਧੂ
ਐਮ.ਐਸ.ਸੀ ਕੈਮਿਸਟਰੀ (ਬੀ.ਐਡ)
ਈ.ਟੀ.ਟੀ ਟੀਚਰ ਸ.ਪ੍ਰਾ.ਸ ਸ਼ੁਕਰਪੁਰਾ
ਬਟਾਲਾ-2 ਗੁਰਦਾਸਪੁਰ
Punjab Post Daily Online Newspaper & Print Media