ਅੰਮ੍ਰਿਤਸਰ, 26 ਸਤੰਬਰ (ਜਸਬੀਰ ਸਿੰਘ )- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਸ ਵੇਲੇ ਕਰੀਬ ਦੋ ਦਰਜਨ ਮੈਨੇਜਰਾਂ ਦੀ ਇੱਕ ਵੱਡੀ ਫੌਜ ਖੜੀ ਕੀਤੀ ਗਈ ਹੈ, ਪਰ ਇਹ ਮੈਨੇਜਰ ਪ੍ਰਬੰਧ ਨੂੰ ਸੁਧਾਰਨ ਦੀ ਬਜਾਏ ਜਿਥੇ ਮਲਾਈ ਵਾਲੀਆ ਸੀਟਾਂ ਲੈਣ ਲਈ ਆਪਸੀ ਖਿੱਚੋਤਾਣ ਵਿੱਚ ਫਸੇ ਹੋਏ ਹਨ, ਉਥੇ ਹਮੇਸ਼ਾਂ ਆਪਣੀਆ ਗਲਤੀਆ ਕਾਰਨ ਸੁਰਖੀਆ ਵਿੱਚ ਰਹਿਣ ਵਾਲੇ ਮੈਨੇਜਰ ਗੁਰਿੰਦਰ ਸਿੰਘ ਮੱਥਰੇਵਾਲ ਨੇ ਇੱਕ ਨਵਾਂ ਚੰਦ ਚਾੜਦਿਆਂ ਗੁਰੂਦੁਆਰੇ ਦੀ ਹਦੂਦ ਜਿਥੇ ਲੋਕ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਦੇ ਹਨ। ਉਥੇ ਇੱਕ ਧਰਮੀ ਫੌਜੀ ਤੇ ਬਾਬਾ ਦੀਪ ਸਿੰਘ ਸਰਾਂ ਦੇ ਇੰਚਾਰਜ ਹਰਭਜਨ ਸਿੰਘ ਨੂੰ ਗੰਦੀਆ ਗਾਲਾਂ ਕੱਢ ਕੇ ਆਪਣੀ ਜੁਬਾਨ ਨੂੰ ਭਾਂਵੇ ਅਪਵਿੱਤਰ ਕਰ ਲਿਆ, ਪਰ ਹਰਭਜਨ ਸਿੰਘ ਨੇ ਆਪਣੇ ਨਾਲ ਹੋਈ ਦੀ ਵਧੀਕੀ ਦੀ ਰਾਮ ਕਥਾ ਦਾ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸz. ਅਵਤਾਰ ਸਿੰਘ ਮੱਕੜ ਤੋ ਇਨਸਾਫ ਦੀ ਮੰਗ ਕੀਤੀ ਹੈ ।ਜਦ ਕਿ ਗੁਰਿੰਦਰ ਸਿੰਘ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋ ਨਕਾਰਦਿਆ ਕਿਹਾ ਕਿ ਹਰਭਜਨ ਸਿੰਘ ਝੂਠ ਬੋਲ ਰਿਹਾ ਹੈ।
ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਭਰੀ ਮੈਨੇਜਰ ਪ੍ਰਤਾਪ ਸਿੰਘ ਨੂੰ ਕਾਲ ਆਉਣ ਦੀਆਂ ਲੱਗੀਆ ਖਬਰਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਇੱਕ ਛਾਪੇਖਾਨੇ ਵਿੱਚ ਪਰੈਸਮੈਂਨ ਤੋ ਸਿਆਸੀ ਪਹੁੰਚ ਕਾਰਨ ਛੜੱਪੇ ਮਾਰਦੇ ਮੈਨੇਜਰ ਸਰਾਵਾਂ ਬਣਨ ਵਾਲੇ ਗੁਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਇੱਕ ਵਾਰੀ ਫਿਰ ਚਾਰ ਚੰਨ ਲਗਾਉਦਿਆ ਕਿ ਸਾਕਾ ਨੀਲਾ ਤਾਰਾ ਵੇਲੇ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਜ਼ਜ਼ਬਾਤ ਵਿੱਚ ਵਹਿ ਕੇ ਨੌਕਰੀ ਛੱਡ ਕੇ ਆਏ ਹਰਭਜਨ ਸਿੰਘ ਸੁਪਰਵਾਈਜਰ ਸਰਾਵਾਂ ਨੂੰ ਇਸ ਕਰਕੇ ਗਾਲਾਂ ਕੱਢੀਆਂ ਕਿ ਉਸ ਨੇ ਉਸ ਦੇ ਕਿਸੇ ਪਹਿਚਾਣ ਵਾਲੇ ਨੂੰ ਇਹ ਕਹਿ ਕੇ ਕਮਰਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਸਾਰੇ ਕਮਰੇ ਲੱਗੇ ਹੋਏ ਹਨ। ਹਰਭਜਨ ਸਿੰਘ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਨੌਕਰੀ ਤੋ ਫਾਰਗ ਹੋ ਕੇ ਆਏ ਹਨ ਤੇ ਸਾਕਾ ਨੀਲਾ ਤਾਰਾ ਵੇਲੇ ਉਹਨਾਂ ਨੂੰ ਕਈ ਪ੍ਰਕਾਰ ਦੇ ਤਸੀਹੇ ਵੀ ਝੱਲਣੇ ਪਏ, ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਹੁਣ ਸ਼੍ਰੋਮਣੀ ਕਮੇਟੀ ਵਿੱਚ ਗੁਰਿੰਦਰ ਸਿੰਘ ਵਰਗੇ ਅਧਿਕਾਰੀ ਜ਼ਲੀਲ ਕਰਕੇ ਹੋਰ ਦੁੱਖੀ ਕਰ ਰਹੇ ਹਨ, ਉਹ ਸਹਿਣ ਤੋ ਬਾਹਰ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸz ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਿਆ ਜਾਵੇ ਅਤੇ ਗੁਰਿੰਦਰ ਸਿੰਘ ਜਿਹੜਾ ਪਹਿਲਾਂ ਹੀ ਆਪਣੇ ਗਲਤ ਕਾਰਨਾਮਿਆ ਕਾਰਨ ਸੁਰਖੀਆਂ ਵਿੱਚ ਰਹਿਣ ਦਾ ਸ਼ੌਕੀਨ ਹੈ, ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋ ਗੁਰਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਸ ਨੇ ਪੂਰੇ ਮੈਨੇਜਰੀ ਜਲੋੌ ਵਿੱਚ ਕਿਹਾ ਕਿ ਹਰਭਜਨ ਸਿੰਘ ਝੂਠ ਬੋਲ ਕੇ ਗਲਤ ਬਿਆਨਬਾਜੀ ਕਰ ਰਿਹਾ ਹੈ ਕਿਉਕਿ ਉਸ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਉਹ ਤਰਲੋਮੱਛੀ ਹੋ ਰਿਹਾ ਹੈ।ਉਸ ਨੇ ਕਿਹਾ ਕਿ ਉਸ ਨੇ ਜੋ ਕੁੱਝ ਵੀ ਕੀਤਾ ਹੈ ਨਿਯਮਾਂ ਤਹਿਤ ਰਹਿ ਕੇ ਕੀਤਾ ਹੈ।ਜਦ ਕਿ ਹਰਭਜਨ ਸਿੰਘ ਕਿਹਾ ਕਿ ਉਹਨਾਂ ਦੀ ਕਈ ਵਾਰੀ ਹੁਣ ਤੱਕ ਬਦਲੀ ਹੋਈ ਹੈ ਤੇ ਬਦਲੀ ਕਰਨਾ ਦਫਤਰ ਦੇ ਅਧਿਕਾਰ ਖੇਤਰ ਵਿੱਚ ਆਉਦਾ ਹੈ, ਪਰ ਕਿਸੇ ਅਧਿਕਾਰੀ ਵੱਲੋ ਆਪਣੇ ਮਤੈਇਤ ਨੂੰ ਮੰਦਾ ਬੋਲਣਾ ਤਾਂ ਕੋਈ ਦਫਤਰੀ ਨਿਯਮ ਨਹੀ ਹੈ।
ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਪੜਤਾਲ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿੰਗ ਵੱਲੋ ਸ਼ੁਰੂ ਕਰ ਦਿੱਤੀ ਗਈ ਹੈ, ਜੋ ਦੋਵਾਂ ਮੁਲਾਜਮਾਂ ਲਈ ਸੰਕਟ ਮੋਚਨ ਸਾਬਤ ਹੋਣ ਦੀ ਬਜਾਏ ਹੋਰ ਸੰਕਟ ਖੜਾ ਕਰ ਸਕਦਾ ਹੈ।ਫਲਾਇੰਗ ਵਿੰਗ ਦੇ ਇੰਚਾਰਜ ਸਕੱਤਰ ਸਿੰਘ ਬਾਰੇ ਸ਼੍ਰੋਮਣੀ ਕਮੇਟੀ ਵਿੱਚ ਅਕਸਰ ਇਹ ਚਰਚਾ ਪਾਈ ਜਾਂਦੀ ਹੈ ਕਿ ਉਸ ਨੇ ਆਪਣੀ ਪਾਰਦਰਸ਼ੀ ਰਿਪੋਰਟ ਪ੍ਰਧਾਨ ਨੂੰ ਸੋਂਪ ਦੇਣੀ ਹੈ ਅੱਗੇ ਕਾਰਵਾਈ ਕਰਨਾ ਜਾਂ ਨਾ ਕਰਨਾ ਦਫਤਰ ਦੀ ਮਰਜੀ ਹੈ।ਹਰਭਜਨ ਸਿੰਘ ਨੂੰ ਮਾਝੇ ਦੇ ਅਕਾਲੀ ਦਲ ਦੇ ਸਿਆਸੀ ਜਰਨੈਲ ਸz. ਰਣਜੀਤ ਸਿੰਘ ਬ੍ਰਹਮਪੁਰਾ ਤੇ ਗੁਰਿੰੇਦਰ ਸਿੰਘ ਨੂੰ ਚਾਵੀ ਪੌੜੀਆਂ ਤੇ ਛੜੱਪੇ ਮਾਰ ਕੇ ਉਪਰ ਲਿਜਾਣ ਲਈ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਦਾ ਅਸ਼ੀਰਵਾਦ ਹਾਸਲ ਹੈ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …