ਮੁੱਖ ਮੰਤਰੀ ਦੀ ਕੁਰਸੀ ਗਈ ਅਤੇ 100 ਕਰੋੜ ਦਾ ਦੇਣਾ ਪਵੇਗਾ ਹਰਜਾਨਾ
ਬੰਗਲੋਰ, 27 ਸਤੰਬਰ (ਬਿਊਰੋ)- ਬੰਗਲੋਰ ਦੀ ਸਪੈਸ਼ਲ ਅਦਾਲਤ ਨੇ ਤਾਮਿਲਨਾਡੂ ਦੀ ਫਿਲਮੀ ਹੀਰੋਇਨ ਤੋਂ ਮੁੱਖ ਮੰਤਰੀ ਬਣੀ ਜੇ. ਜਯਾਲਲਿਤਾ ਅਤੇ ਉਸ ਦੇ ਤਿੰਨ ਹਮਾਇਤੀਆਂ ਨੂੰ ਭਿਸ਼ਟ ਤਰੀਕਿਆ ਨਾਲ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ 66.65 ਕਰੋੜ ਦੇ ਕੇਸ ਦੇ ਮਾਮਲੇ ਵਿੱਚ 4 ਸਾਲ ਦੀ ਸਜਾ ਸੁਣਾਈ ਹੈ। ਮਾਨਯੋਗ ਜੌਹਨ ਮਾਈਕਲ ਡੀ. ਕੁਨਹਾ ਦੀ ਅਦਾਲਤ ਨੇ ਦੋਸ਼ੀ ਪਾਏ ਗਏ ਅਏ.ਆਈ.ਏ.ਡੀ. ਐਮ. ਸੁਪਰੀਮੋ ਜੇ ਜਯਾ ਲਲਿਤਾ ‘ਤੇ 100 ਕਰੋੜ ਅਤੇ ਤਿੰਨ ਹਮਾਇਤੀਆਂ ਐਨ ਸ਼ਸ਼ੀਕਲਾ, ਜੇ. ਈਲਾ ਵਾਰਸੀ ਅਤੇ ਵੀ.ਐਨ ਸੁਧਾਕਰਨ ‘ਤੇ ਅਲੱਗ ਅਲ਼ੱਗ 10 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਤੋਂ ਇਲਾਵਾ ਜਯਾ ਲਲਿਤਾ ‘ਤੇ 10 ਸਾਲ ਤੱਕ ਚੋਣ ਨਾ ਲੜਣ ਦੀ ਵੀ ਪਾਬੰਦੀ ਲਗਾਈ ਗਈ ਹੈ।ਸਸੂਚਨਾ ਅਨੁਸਾਰ ਜਯਾ ਲਲਿਤਾ ਨੂੰ ਸਜਾ ਸੁਨਾਉਣ ਉਪਰੰਤ ਛਾਤੀ ਵਿੱਚ ਦਰਦ ਅਤੇ ਚੱਕਰ ਆਉਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾ ਦਿਤਾ ਗਿਆ ਹੈ।ਇਹ ਵੀ ਸੂਚਨਾ ਹੈ ਕਿ ਜਯਾ ਲਲਿਤਾ ਵਲੋਂ ਸਜਾ ਦੇ ਮਾਨਣੌਗ ਹਾਈ ਕੋਰਟ ਪਾਸ ਪਹੁੰਚ ਕੀਤੀ ਜਾਵੇਗੀ।