ਨਵੀਂ ਦਿੱਲੀ, 27 ਸਤੰਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਦੀ ਮਾਸਟਰ ਤਾਰਾ ਸਿੰਘ ਕਾਰ ਪਾਰਕਿੰਗ ਬਾਰੇ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬੀਤੇ ਦਿਨੀ ਕੀਤੇ ਗਏ ਅਹਿਮ ਖੁਲਾਸਿਆਂ ਨੇ ਸਰਨਾ ਦਲ ਦੇ ਆਗੂਆਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੇ ਵੇਖ ਕੇ ਝੁੂਠ ਅਤੇ ਕੁਫਰ ਦੀ ਝੂਠੀ ਰਾਜਨੀਤਕ ਬਿਆਨਬਾਜ਼ੀ ਕਰਨ ਤੇ ਮਜਬੂਰ ਕਰ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਮੇਟੀ ਦੇ ਕਾਨੂੰਨੀ ਕਾਰਵਾਈ ਕਮੇਟੀ ਦੇ ਕੋ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਕਰਦੇ ਹੋਏ ਸਰਨਾ ਦਲ ਦੇ ਆਗੂਆਂ ਤੋਂ ਸਵਾਲ ਪੁੱਛਿਆ ਕਿ ਬੀਤੇ 8 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਤਾਂ ਦੇ ਸਾਹਮਣੇ ਉਕਤ ਪਾਰਕਿੰਗ ਦੇ ਮਾਲਿਕਾਨਾ ਹੱਕ ਐਨ.ਡੀ.ਐਮ.ਸੀ. ਨੂੰ ਦੇਣ ਦੇ ਕੀਤੇ ਗਏ ਕਰਾਰ ਬਾਰੇ ਬੋਲਣ ਤੇ ਹਰ ਵਾਰੀ ਇਸ ਮਸਲੇ ਨੂੰ ਨਕਾਰਣ ਵਾਲੇ ਸਰਨਾ ਦਲ ਦੇ ਆਗੂ ਅੱਜ ਕਿਸ ਨੈਤਿਕਤਾ ਦੇ ਆਧਾਰ ਤੇ ਇਸ ਕਰਾਰ ਦਾ ਹੋਣਾ ਸਵਿਕਾਰ ਕਰ ਰਹੇ ਹਨ?
ਜੌਲੀ ਨੇ ਪੁੱਛਿਆ ਕਿ 2005 ਤੋਂ 2014 ਤੱਕ ਲਗਾਤਾਰ ਇਸ ਪਾਰਕਿੰਗ ਦੇ ਕਰਾਰ ਤੋਂ ਮੁਨਕਰ ਹੋਏ ਬੈਠੇ ਸਰਨਾ ਦਲ ਦੇ ਆਗੂ ਅੱਜ ਸਰਕਾਰੀ ਬੋਲੀ ਬੋਲਦੇ ਹੋਏ ਐਨ.ਡੀ.ਐਮ.ਸੀ. ਨੂੰ ਸੰਗਤਾਂ ਦੇ ਦਸਵੰਧ ਨਾਲ ਬਨੀ ਇਸ ਪਾਰਕਿੰਗ ਦਾ ਮਾਲਕ ਦਸ ਕੇ ਕੌੰਮ ਦੇ ਨਾਲ ਗੱਦਾਰੀ ਕਰਨ ਦੀਆਂ ਸਾਰੀਆਂ ਸੀਮਾਵਾਂ ਨੂੰ ਟੱਪਣ ਵਾਸਤੇ ਤਰਲੋ ਮੱਛੀ ਹੋਏ ਕਿਉਂ ਜਾਪਦੇ ਹਨ? ਜੌਲੀ ਨੇ ਸਰਨਾ ਦਲ ਦੇ ਆਗੂਆਂ ਨੂੰ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਪਰਮਜੀਤ ਸਿੰਘ ਚੰਢੋਕ ਵੱਲੋਂ ਐਨ.ਡੀ.ਐਮ.ਸੀ. ਨਾਲ ਕਰਾਰ ਕਰਨ ਤੇ ਜਤਾਈ ਗਈ ਸਹਿਮਤੀ ਜਾਂ ਕਰਾਰ ਕਰਨ ਬਾਰੇ ਸਬੂਤ ਜਨਤਕ ਕਰਨ ਦੀ ਚੁਨੌਤੀ ਦਿੰਦੇ ਹੋਏ ਉਨ੍ਹਾਂ ਨੂੰ ਝੂਠ ਦੇ ਸਹਾਰੇ ਆਪਣੇ ਪਾਪਾਂ ਨੂੰ ਨਾ ਛੁਪਾਉਣ ਦੀ ਵੀ ਬੇਨਤੀ ਕੀਤੀ ਹੈ। ਜੌਲੀ ਨੇ ਕਿਹਾ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਪਾਰਕਿੰਗ ਨੂੰ ਐਨ.ਡੀ.ਐਮ.ਸੀ. ਦੀ ਜਾਇਦਾਦ ਵਜੋਂ ਨਹੀਂ ਮਨ ਸਕਦਾ ਪਰ ਉਕਤ ਆਗੂਆਂ ਨੇ ਪੰਥ ਨਾਲ ਗੱਦਾਰੀ ਕਰਨ ਲਈ ਕੌਮ ਦੇ ਸਰਮਾਏ ਨਾਲ ਬਣੀ ਇਸ ਪਾਰਕਿੰਗ ਤੇ ਸਰਕਾਰੀ ਰੁੱਖ ਦਾ ਸਮਰਥਣ ਕਰਕੇ ਬੇਗੈਰਤ ਅਤੇ ਲਾਲਚ ਦੇ ਵਸ਼ ਹੋਣ ਦਾ ਸਬੂਤ ਦੇ ਦਿੱਤਾ ਹੈ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …