Friday, January 24, 2025

ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿੱਚ ਸ. ਬਾਦਲ ਵਲੋਂ ਰੂਪ ਸਿੰਘ ਸਨਮਾਨਿਤ

PPN28091415

ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ)  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੂੰ ਉਨ੍ਹਾਂ ਦੀਆਂ ਸਿੱਖ ਚਿੰਤਨ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਰਾਹੀਂ ਪਾਏ ਭਰਪੂਰ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਬਾਦਲ ਨੇ ਪ੍ਰਦਾਨ ਕੀਤਾ।ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਸਾਹਿਤਕਾਰਾਂ, ਨਾਟਕਕਾਰਾਂ, ਲੋਕ ਗਾਇਕਾਂ, ਕਲਾਕਾਰਾਂ ਤੇ ਹੋਰ ਸਖ਼ਸ਼ੀਅਤਾਂ ਦੀ ਭਲਾਈ ਲਈ ਇਕ ਵਿਸ਼ੇਸ ਫੰਡ ਕਾਇਮ ਕਰਨ ਦਾ ਐਲਾਨ ਕਰਦਿਆਂ ਕਲਾ ਤੇ ਸਭਿਆਚਾਰ ਪ੍ਰਤੀ ਇਮਾਨਦਾਰਾਨਾ ਪਹੁੰਚ ਦਾ ਪ੍ਰਗਟਾਵਾ ਕੀਤਾ।ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬੀ ਕਲਾ ਅਤੇ ਸਭਿਆਚਾਰ ਨੂੰ ਅਮੀਰ ਬਨਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਅਨੇਕਾਂ ਸਖ਼ਸ਼ੀਅਤਾਂ ਦੇ ਪ੍ਰੀਵਾਰਾਂ ਦੀ ਮਾੜੀ ਹਾਲਤ ‘ਤੇ ਉਨ੍ਹਾਂ ਨੂੰ ਡੂੰਘਾ ਦੁੱਖ ਹੁੰਦਾ ਹੈ।ਇਸ ਲਈ ਪੰਜਾਬ ਸਰਕਾਰ ਨਾ ਕੇਵਲ ਸਭਿਆਚਾਰਕ ਵਿਰਸੇ ਦੀ ਸੰਭਾਲ ਲਈ ਕਾਰਜਸ਼ੀਲ ਹੈ ਸਗੋਂ ਵਿਰਸੇ ਨੂੰ ਬੁਲੰਦੀਆਂ ‘ਤੇ ਲਿਜਾਣ ਵਾਲੀਆਂ ਸਖਸ਼ੀਅਤਾਂ ਦੇ ਵਾਰਸਾਂ ਦੇ ਹਿਤਾਂ ਦੀ ਰਾਖੀ ਲਈ ਵੀ ਉਪਰਾਲੇ ਕਰ ਰਹੀ ਹੈ।
ਇਸ ਸਨਮਾਨ ਦੇ ਸਬੰਧ ਵਿਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸz: ਦਲਮੇਘ ਸਿੰਘ, ਸz: ਸਤਬੀਰ ਸਿੰਘ ਅਤੇ ਸz: ਮਨਜੀਤ ਸਿੰਘ ਸਕੱਤਰ, ਸz: ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਆਦਿ ਨੇ ਵਧਾਈ ਦਿੱਤੀ।
ਸਨਮਾਨਿਤ ਸਖ਼ਸ਼ੀਅਤਾਂ ਵਿੱਚ ਸ. ਰੂਪ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਤੋਂ ਇਲਾਵਾ ਨੀਲਧਾਰੀ ਸੰਪਰਦਾਇ ਗੁਰਦੁਆਰਾ ਪਿਪਲੀ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ, ਸz: ਸਰੂਪ ਸਿੰਘ ਅਲੱਗ, ਸz: ਜਸਦੇਵ ਸਿੰਘ ਜੱਸੋਵਾਲ, ਸz: ਗੁਰਸਾਗਰ ਸਿੰਘ ( ਸਿੰਘ ਬ੍ਰਦਰਜ਼), ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਢਾਡੀ ਲੋਕ ਗਾਇਕ ਇੰਦੂ ਸ਼ਰੀਫ਼, ਫਨਕਾਰ ਡਾ: ਸਤਿੰਦਰ ਸਰਤਾਜ ਸ਼ਾਮਲ ਸਨ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply