ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਵਿਰੁੱਧ ਸਾਂਝਾ ਮੋਰਚਾ ਪੂਰੀ ਸ਼ਿੱਦਤ ਨਾਲ ਸਘੰਰਸ਼ ਕਰੇਗਾ।ਬਾਬਾ ਸੁਰਿੰਦਰ ਕੁਮਾਰ ਚੌਂਕ ਮੋਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਪੰਜਾਬ ਸਰਕਾਰ ‘ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਨੂੰ ਰੱਦ ਕਰਵਾਉਣ ਵਾਸਤੇ 40 ਦੇ ਕਰੀਬ ਵੱਖ-ਵੱਖ ਜੱਥੇਬੰਦੀਆਂ ਵੱਲੋਂ 29 ਸਤੰਬਰ ਸੋਮਵਾਰ ਨੂੰ ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।ਸਰਕਾਰ ਸਨਅਤੀ ਅਤੇ ਹੋਰ ਮਜਦੂਰਾਂ, ਮੁਲਾਜਮਾਂ, ਕਿਸਾਨਾਂ ਤੇ ਕਿਰਤੀਆਂ ਆਦਿ ਦੇ ਸਘੰਰਸ਼ ਨੂੰ ਦਬਾਉਣ ਵਾਸਤੇ ਹੀ ਲੋਕ ਵਿਰੋਧੀ ਤੇ ਸਮਰਾਏਦਾਰਾਂ ਪੱਖੀ ਕਾਲੇ ਕਾਨੂੰਨ ਬਣਾ ਰਹੀ ਹੈ, ਜਿੰਨਾਂ ਦਾ ਵਿਰੋਧ ਜਾਰੀ ਰਹੇਗਾ ਅਤੇ ਅਕਾਲੀ ਭਾਜਪਾ ਸਰਕਾਰ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਾਮਰੇਡ ਪਰਜੀਤ ਸਿੰਘ, ਕਾ. ਸੁਖਰਾਜ ਸਿੰਘ, ਅਸ਼ਵਨੀ ਕੁਮਾਰ ਬਿੱਟੂ, ਸ਼ਾਮ ਸੁੰਦਰ, ਰਾਮ ਵਿਲੱਖਣ ਸਿੰਘ, ਹਰਵੰਤ ਕੋਹਲੀ ਆਦਿ ਹਾਜਰ ਸਨ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …