Saturday, January 25, 2025

 ਭਾਈ ਘਨ੍ਹਈਆ ਜੀ ਮੱਲ੍ਹਮ ਡੱਬੀ ਬਖ਼ਸ਼ਿਸ਼ ਦਿਹਾੜਾ ਮਨਾਇਆ

PPN29091404
ਅੰਮ੍ਰਿਤਸਰ, 29 ਸਤੰਬਰ  (ਸੁਖਬੀਰ ਸਿੰਘ) – ਸੇਵਾ, ਸਿਮਰਨ ਦੇ ਪੁੰਜ ਭਾਈ ਘਨ੍ਹਈਆ ਜੀ ਨੂੰ ਮੱਲ੍ਹਮ ਡੱਬੀ ਬਖ਼ਸ਼ਿਸ਼ ਦਿਹਾੜਾ, ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅੰਮ੍ਰਿਤਸਰ ਵਲੋਂ ਮਿਤੀ 28 ਸਤੰਬਰ 2014, ਐਤਵਾਰ, ਸਵੇਰੇ 7:00 ਵਜੇ ਤੋਂ 1:00 ਵਜੇ ਤੱਕ ਗੁਰੂਦਆਰਾ ਸ੍ਰੀ ਦਮਦਮਾ ਸਾਹਿਬ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ) ਮਕਬੂਲ ਪੂਰਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਭਾਈ ਘਨ੍ਹਈਆ ਜੀ ਦੇ ਜੀਵਨ ਸਬੰਧੀ ਪੂਰੀ ਜਾਣਕਾਰੀ ਭਾਈ ਰੇਸ਼ਮ ਸਿੰਘ ਜੀ ਪ੍ਰਚਾਰਕ ਵੱਲੋਂ ਬੜੇ ਸੁਚੱਜੇ ਢੰਗ ਨਾਲ ਹਾਜ਼ਰ ਸੰਗਤਾਂ ਨੂੰ ਦਿੱਤੀ ਗਈ। ਉਪਰੰਤ ਭਾਈ ਜਸਬੀਰ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਅਤੇ ਭਾਈ ਗੁਰਿੰਦਰ ਸਿੰਘ ਦੇ ਜੱਥਿਆਂ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਤੋਂ ਬਾਅਦ ਠੀਕ 11:00 ਵਜੇ ਮੈਡੀਕਲ ਕੈਂਪ ਦਾ ਉਦਘਾਟਨ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਿਹਤ ਮੰਤਰੀ, ਪੰਜਾਬ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਸ. ਅਵਤਾਰ ਸਿੰਘ ਸੀਨੀਅਰ ਡਿਪਟੀ ਮੇਅਰ ਨੇ ਵੀ ਹਾਜ਼ਰੀ ਭਰੀ।ਕੈਂਪ ਵਿੱਚ 250 ਮਰੀਜ਼ਾਂ ਨੇ ਆਪਣਾ ਚੈੱਕ ਅਪ ਕਰਵਾਇਆ ਅਤੇ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਬੱਲਡ ਸ਼ੂਗਰ ਵੀ ਚੈੱਕ ਕੀਤੀ ਗਈ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਪ੍ਰਧਾਨ ਇੰਜ. ਦਰਸ਼ਨ ਸਿੰਘ ਚਾਨੀ, ਮੀਤ ਪ੍ਰਧਾਨ ਪਿ੍ਰੰ. ਬਲਜਿੰਦਰ ਸਿੰਘ, ਸ. ਜਸਬੀਰ ਸਿੰਘ ਸੇਠੀ ਜਨਰਲ ਸਕੱਤਰ, ਸ. ਸੁਰਿੰਦਰ ਸਿੰਘ ਵਿੱਤ ਸਕੱਤਰ, ਸ. ਜੋਗਿੰਦਰ ਸਿੰਘ ਟੰਡਨ, ਸ੍ਰੀ ਪਵਨ ਕੁਮਾਰ, ਸ. ਧਰਮਬੀਰ ਸਿੰਘ ਰਿਟਾ. ਏ.ਜੀ.ਐਮ,  ਗਿਆਨੀ ਚਰਨ ਸਿੰਘ ਜਾਇੰਟ ਸਕੱਤਰ, ਸ੍ਰੀ ਮੁਨੀ ਲਾਲ, ਸ. ਹਰਬਚਨ ਸਿੰਘ ਜੀ ਆਦਿ ਹਾਜ਼ਰ ਸਨ।ਸਟੇਜ ਸਕੱਤਰ ਦੀ ਸੇਵਾ ਭਾਈ ਗੁਰਬਖਸ਼ ਸਿੰਘ ਬੱਗਾ ਅਤੇ ਭਾਈ ਦਵਿੰਦਰ ਸਿੰਘ ਜੀ ਵੱਲੋਂ ਨਿਭਾਈ ਗਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply