Monday, December 23, 2024

ਸੁਨਿਆਰ  ਐਸੋਸੀਏਸ਼ਨ ਦੀ ਕਾਰਜਕਾਰਣੀ ਦੀ ਘੋਸ਼ਣਾ- ਪਵਨ ਕੁਮਾਰ ਬਣੇ ਪ੍ਰਧਾਨ

PPN29091412
ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਸਥਾਨਕ ਘਾਹ ਮੰਡੀ ਵਿੱਚ ਸਥਿਤ ਰਾਮ ਚੰਦ ਜਵੈਲਰਸ ਅਤੇ ਸਨਜ਼ ਦੀ ਦੁਕਾਨ ਤੇ ਸੁਨਿਆਰ ਮੈਬਰਾਂ ਦੀ ਬੈਠਕ ਸੰਪੰਨ ਹੋਈ ਜਿਸ ਵਿੱਚ 7 ਮੈਬਰਾਂ ਨੂੰ ਸਰਪ੍ਰਸਤ ਚੁਣਿਆ ਗਿਆ ਜਿਸ ਵਿੱਚ ਮੁਲਖ ਰਾਜ ਪੁੱਤਰ ਪੰਜਾਬ ਰਾਮ, ਜੱਗੀ ਰਾਮ ਪੁੱਤਰ ਅਮੀਰ ਚੰਦ, ਨੰਦ ਲਾਲ ਪੁੱਤਰ ਲਟਕਨ ਰਾਮ, ਕੇਵਲ ਕ੍ਰਿਸ਼ਣ ਪੁੱਤ ਹੀਰਾ ਲਾਲ ,ਅਸ਼ੋਕ ਕੁਮਾਰ ਪੁੱਤਰ ਸਾਂਈ ਦਾਸ, ਅਸ਼ੋਕ ਕੁਮਾਰ ਸੁਨਾਰ ਪੁੱਤਰ ਤ੍ਰਿਲੋਕ ਚੰਦ,  ਹਰਿ ਕ੍ਰਿਸ਼ਣ ਪੁੱਤਰ ਰਾਮ ਚੰਦ ਸ਼ਾਮਿਲ ਸਨ । ਇਨਾਂ ਸਾਰੇ ਸੱਤੇ ਮੈਬਰਾਂ ਨੇ ਸਰਵਸੰਮਤੀ ਨਾਲ ਪਵਨ ਕੁਮਾਰ ਪੁੱਤਰ ਸੋਹਨ ਲਾਲ ਨੂੰ ਪ੍ਰਧਾਨ ਘੋਸ਼ਿਤ ਕੀਤਾ ਅਤੇ ਬਾਅਦ ਵਿੱਚ ਸਰਵਸੰਮਤੀ ਨਾਲ ਕਾਰਜਕਾਰਿਣੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕ੍ਰਿਸ਼ਣ ਲਾਲ ਪੁੱਤਰ ਜਾਗਨ ਰਾਮ, ਸ਼ਾਮ ਸੁੰਦਰ ਪੁੱਤਰ ਕਸ਼ਮੀਰ  ਲਾਲ ਨੂੰ ਉਪ-ਪ੍ਰਧਾਨ, ਵਿਜੈ ਕੁਮਾਰ ਪੱਪੂ ਨੂੰ ਜਨਰਲ ਸਕੱਤਰ, ਅਨਿਲ ਕੁਮਾਰ ਪੁੱਤਰ ਤਾਰਾ ਚੰਦ, ਭੀਮ ਸੈਨ ਪੁੱਤ ਕੇਵਲ ਕ੍ਰਿਸ਼ਣ ਨੂੰ ਸਕੱਤਰ ਚੁਣਿਆ ਗਿਆ । ਸੰਦੀਪ ਕੁਮਾਰ  ਪੁੱਤਰ ਰਮੇਸ਼ ਕੁਮਾਰ  ਨੂੰ ਜਵਾਇੰਟ ਸਕੱਤਰ, ਓਮਪ੍ਰਕਾਸ਼ ਚੌਹਾਨ ਪੁਤਰ ਖਾਨ ਚੰਦ ਨੂੰ ਖ਼ਜ਼ਾਨਚੀ, ਅਸ਼ਵਿਨੀ ਕੁਮਾਰ ਪੁੱਤਰ ਕਸ਼ਮੀਰ ਲਾਲ ਵਰਮਾ, ਵਰਿੰਦਰ ਕੁਮਾਰ ਪੁੱਤਰ ਮੰਗਤ ਰਾਮ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ।  ਰਜਿੰਦਰ ਕੁਮਾਰ  ਢੱਲ ਪੁੱਤਰ ਲਟਕਨ ਰਾਮ ਅਤੇ ਖਰੈਤ ਲਾਲ ਪੁੱਤ ਸਾਂਈ ਦਾਸ  ਰੋੜਾਂਵਾਲੀ ਨੂੰ ਪੀਆਰਓ ਬਣਾਇਆ ਗਿਆ ਹੈ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply