ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਬਰਿਲੀਐਂਟ ਕਾਲਜ ਆਫ ਐਜੂਕੇਸ਼ਨ ਜਲਾਲਾਬਾਦ ਵੱਲੋ 26 ਸਿਤੰਬਰ ਨੂੰ ਕਾਲੇਜ ਦੇ ਬੱਚਿਆਂ ਦਾ ਇੱਕ ਰੋਜਾ ਐਜੂਕੇਸ਼ਨ ਟਰਿਪ ਜਲੰਧਰ ਸਾਇੰਸ ਸਿਟੀ ਵਿੱਖੇ ਲੈ ਜਾਇਆ ਗਿਆ ।ਇਸ ਟਰਿਪ ਦੀ ਰਵਾਨਗੀ ਮੈਨੇਜਮੇਂਟ ਦੇ ਪ੍ਰਬੰਧਕ ਜਤਿਦਰਪਾਲ ਸਿੰਘ ਬਰਾੜ ਅਤੇ ਰੋਹੀਤ ਦਹੂਜਾ ਨੇ ਕੀਤੀ ।ਉਨ੍ਹਾਂਨੇ ਬੱਚਿਆਂ ਨੂੰ ਇਸ ਐਜੂਕੇਸ਼ਨ ਟਰਿਪ ਦੀ ਅਹਿਮਇਤ ਬਾਰੇ ਦੱਸਿਆ ।ਇਸ ਟਰਿਪ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਇੰਸ ਸਬੰਧੀ ਜਾਣਕਾਰੀ ਇਕੱਤਰ ਕਰਵਾਉਣਾ ਸੀ ।ਇਸਤੋਂ ਇਲਾਵਾ ਇਸ ਟਰਿਪ ਵਿੱਚ ਕਾਲਜ ਦਾ ਸਮੂਹ ਸਟਾਫ ਵੀ ਮੌਜੂਦ ਸੀ ।ਰਸਤੇ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਣਿਆ ।ਸਾਇੰਸ ਸਿਟੀ ਪਹੁੰਚ ਕੇ ਕਾਲਜ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਅਤੇ ਸਾਇੰਸ ਲੇਕਚਰਾਰ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਸਾਇੰਸ ਸਿਟੀ ਦੀ ਅੰਦਰੂਨੀ ਚੀਜਾਂ ਬਾਰੇ ਜਾਣਕਾਰੀ ਦਿੱਤੀ । ਟਰਿਪ ਦੀ ਵਾਪਸੀ ਉੱਤੇ ਵੀ ਬੱਚਿਆਂ ਨੇ ਖੂਬ ਆਨੰਦ ਮਾਣਿਆ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …