ਜੰਡਿਆਲਾ ਗੁਰੁ, 1 ਦਸੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਜੂਨੀਅਰ ਅਤੇ ਸੀਨਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਮੁਕਾਬਲਾ ਸਕੂਲ ਦੇ ਪੰਜ ਹਾਊਸਾਂ (ਡੇਜ਼ੀ, ਲੋਟਸ, ਲਿੱਲੀ, ਰੋਜ਼, ਪੈਨਜ਼ੀ) ਦੇ ਦਰਮਿਆਨ ਕਰਵਾਇਆ ਗਿਆ। ਸਮਾਗਮ ਵਿੱਚ ਰਜਿੰਦਰ ਰਿਸਿ ਮੁਖੀ ਈਡੀਅਟ ਕਲੱਬ, ਖਿਆਤੀ ਮਹਿਰਾ ਮੀਤ ਪ੍ਰਧਾਨ, ਅੰਤਿਮਾ ਮਹਿਰਾ ਬਾਲੀਵੁਡ ਕਲਾਕਾਰ, ਦਲਜੀਤ ਸਰੋਨ ਥੀਏਟਰ ਟੀ.ਵੀ ਆਰਟਿਸਟ ਉਚੇਚੇ ਤੌਰ ‘ਤੇ ਪਹੰੁਚੇ।ਮੁਕਾਬਲੇ ਦੇ ਜੂਨੀਅਰ ਵਰਗ ਵਿੱਚ ਲੋਟਸ ਹਾਊਸ ਨੇ ਪਹਿਲਾ, ਰੋਜ਼ ਹਾਊਸ ਨੇ ਦੂਸਰਾ ਅਤੇ ਪੈਨਜ਼ੀ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਡੇਜ਼ੀ ਹਾਊਸ ਪਹਿਲੇ, ਰੋਜ਼ ਹਾਊਸ ਦੂਸਰੇ ਅਤੇ ਪੈਨਜ਼ੀ ਹਾਊਸ ਤੀਸਰੇਾ ਸਥਾਨ ‘ਤੇ ਰਹੇ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …