ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੀ ਹੋਣਹਾਰ ਧੀ ਅਨੂਬਾ ਜਿੰਦਲ ਪੁੱਤਰੀ ਰਾਮ ਗੋਪਾਲ ਜਿੰਦਲ (ਪਾਲਾ ਰਾਮ) ਦੇ ਜੱਜ ਬਣਨ ਉਪਰੰਤ ਪਹਿਲੀ ਵਾਰ ਆਪਣੇ ਜੱਦੀ ਕਸਬੇ ਲੌਂਗੋਵਾਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਰਾਜਸਥਾਨ ਨਿਆਇਕ ਪ੍ਰੀਖਿਆ ਪਾਸ ਕਰ ਕੇ ਜੱਜ ਦੇ ਅਹੁਦੇ ’ਤੇ ਪਹੁੰਚੀ ਅਨੂਬਾ ਅੱਜ ਜਿਉਂ ਹੀ ਲੌਂਗੋਵਾਲ ਪੁੱਜੀ ਤਾਂ ਵੱਡੀ ਗਿਣਤੀ ਵਿੱਚ ਕਸਬਾ ਨਿਵਾਸੀਆਂ ਅਤੇ ਸ਼ੁਭਚਿੰਤਕਾਂ ਨੇ ਸਥਾਨਕ ਅਨਾਜ ਮੰਡੀ ਪੁੱਜ ਕੇ ਅਨੂਬਾ ਨੂੰ ‘ਜੀ ਆਇਆਂ’ ਕਿਹਾ ਅਤੇ ਕਾਫਲੇ ਦੇ ਰੂਪ ’ਚ ਤੇਰਾ ਪੰਥ ਜੈਨ ਭਵਨ ਵਿਖੇ ਲਿਆਂਦਾ ਗਿਆ।
ਜਿਥੇ ਅਯੋਜਿਤ ਸਮਾਰੋਹ ਦੌਰਾਨ ਜਿਲ੍ਹਾ ਅਗਰਵਾਲ ਸਭਾ ਸੰਗਰੂਰ, ਅਗਰਵਾਲ ਸਭਾ ਸੁਨਾਮ, ਅਗਰਵਾਲ ਸਭਾ ਲੌਂਗੋਵਾਲ, ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ, ਸ਼੍ਰੀ ਦੁਰਗਾ ਸੰਕੀਰਤਨ ਮੰਡਲੀ, ਰਾਮਬਾਗ ਕਮੇਟੀ, ਸਿਟੀ ਕਾਂਗਰਸ ਕਮੇਟੀ, ਯੂਥ ਅਗਰਵਾਲ ਸਭਾ, ਬ੍ਰਹਮਾ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਅਲਿਆ ਸੈਂਟਰ ਲੌਂਗੋਵਾਲ, ਜੈਨ ਸ਼ਵੇਤਾਂਬਰ ਤੇਰਾਵਪੰਥ ਸਭਾ ਵਲੋਂ ਅਨੂਬਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਅਨੂਬਾ ਨੇ ਕਿਹਾ ਕਿ ਉਨਾਂ ਦੀ ਕਾਮਯਾਬੀ ਪਿਛੇ ਮਾਪਿਆਂ ਤੋਂ ਇਲਾਵਾ ਅਧਿਆਪਕਾਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ।ਉਨਾਂ ਦੱਸਿਆ ਕਿ ਮਿਹਨਤ ਅਤੇ ਦਿ੍ੜ ਇਰਾਦੇ ਨਾਲ ਹਰ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ।
ਜਿਲ੍ਹਾ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਮੋਹਨ ਲਾਲ ਸ਼ਾਹਪੁਰੀਆ, ਮਨਪ੍ਰੀਤ ਬਾਂਸਲ ਸੁਨਾਮ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਸਾਬਕਾ ਮੀਤ ਪ੍ਰਧਾਨ ਬੁਧ ਰਾਮ ਗਰਗ, ਸਿਟੀ ਕਾਂਗਰਸ ਪ੍ਰਧਾਨ ਵਿਜੇ ਗੋਇਲ, ਦੇਵਿੰਦਰ ਵਸ਼ਿਸ਼ਟ ਅਮ੍ਰਿਤ ਪਾਲ ਸਿੰਗਲਾ ਅਤੇ ਮੀਰਾ ਦੀਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਨੁਬਾ ਜਿੰਦਲ ਦੀ ਇਸ ਪ੍ਰਾਪਤੀ ਨਾਲ ਕਸਬਾ ਲੌਂਗੋਵਾਲ ਦੇ ਹੋਰਨਾਂ ਬੱਚਿਆਂ ਨੂੰ ਵੀ ਵਡੀ ਪ੍ਰੇਰਨਾ ਮਿਲੇਗੀ।ਉਨ੍ਹਾਂ ਕਿਹਾ ਕਿ ਅਨੂਬਾ ਜਿੰਦਲ ਨੇ ਇਹ ਮੁਕਾਮ ਹਾਸਲ ਕਰਕੇ ਇਲਾਕੇ ਦਾ ਨਾਂ ਉਚਾ ਕੀਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਜਿੰਦਲ ਦਿੱਲੀ, ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ, ਬਬਲੂ ਸਿੰਗਲਾ, ਤਰਸੇਮ ਕੁਲਾਰ ਸੀਨੀਅਰ ਮੀਤ ਪ੍ਰਧਾਨ ਆੜਤੀਆ ਐਸ਼ੋ. ਪੰਜਾਬ, ਮੋਹਨ ਲਾਲ ਗੋਇਲ, ਪ੍ਰੇਮ ਗੁਪਤਾ ਸੁਨਾਮ, ਰਜਿੰਦਰ ਕੁਮਾਰ ਬਬਲੀ ਸੁਨਾਮ, ਰਾਜੇਸ਼ ਕਾਲਾ, ਰਜਿੰਦਰ ਗੋਲਡੀ, ਮਾਸਟਰ ਭਰਗਾ ਨੰਦ ਸ਼ਰਮਾ, ਸੁਰਿੰਦਰ ਕੁਮਾਰ ਲੀਲਾ, ਰਮੇਸ਼ ਕੁਮਾਰ ਸਾਹੋਕੇ, ਵਕੀਲ ਚੰਦ, ਪ੍ਰੀਤਮ ਸਿੰਘ ਢਿਲੋਂ, ਸ਼ਿਸ਼ਨਪਾਲ ਗਰਗ, ਆਸ਼ੂ ਆਰੀਆ, ਅਮਰਜੀਤ ਸਿੰਘ ਗਿਲ, ਮਾਨਸੀ ਜਿੰਦਲ ਸੁਨਾਮ, ਕਾਂਤਾ ਦੇਵੀ ਪ੍ਰਧਾਨ ਮਹਿਲਾ ਅਗਰਵਾਲ ਸਭਾ, ਮਦਨ ਲਾਲ਼ (ਢੱਡਰੀਆਂ ਵਾਲੇ ) ਧੂਰੀ, ਪਵਨ ਕੁਮਾਰ ਬਬਲਾ, ਸ਼ਸ਼ੀ ਬਾਲਾ ਸੁਨਾਮ, ਭੂਸ਼ਣ ਗੁਪਤਾ, ਗੋਪਾਲ ਕ੍ਰਿਸ਼ਨ ਪਾਲੀ, ਭੀਮ ਸੈਣ, ਇੰਦਰਜੀਤ ਸ਼ਰਮਾ, ਬਬਲੀ ਜਿੰਦਲ, ਕਾਲਾ ਮਿੱਤਲ, ਸਤੀਸ਼ ਅਤੇ ਰਾਮ ਗੋਪਾਲ ਅਦਿ ਸਮੇਤ ਕਸਬੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …