Monday, July 14, 2025
Breaking News

ਸਹੋਦਿਆ ਅਥਲੈਟਿਕਸ ਖੇਡ ਮੁਕਾਬਲਿਆਂ ‘ਚ ਪੈਰਾਮਾਊਂਟ ਪਬਲਿਕ ਸਕੂਲ ਨੇ ਜਿੱਤੇ ਗੋਲਡ ਮੈਡਲ

ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਸਹੋਦਿਆ ਅਥਲੈਟਿਕਸ ਖੇਡ ਮੁਕਾਬਲਿਆਂ ਵਿੱਚ PPNJ0112201910ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਸ਼ਾਟਪੁਟ ‘ਚ ਏਮਨਜੋਤ ਸਿੰਘ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 400 ਮੀਟਰ ਵੀਰਪਾਲ ਕੌਰ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 800 ਮੀਟਰ ਮਨਪ੍ਰੀਤ ਕੌਰ (ਸਿਲਵਰ) ਅਤੇ ਕੁੜੀਆਂ ਦੇ 4 /100 ਰਿਲੇਅ ਮੁਕਾਬਲਿਆਂ ਵਿੱਚ ਰੁਪਿੰਦਰ ਸ਼ਰਮਾ, ਜਸ਼ਨਪ੍ਰੀਤ ਕੌਰ, ਮਨਪ੍ਰੀਤ ਕੌਰ, ਜੈਸਮੀਨ ਕੌਰ ਨੇ ਬਰਾਊਂਜ਼ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਨਾਮ ਜਿੱਤ ਕੇ ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਮੈਡਮ ਕਿਰਨਪਾਲ ਕੌਰ, ਅੰਕਿਤ ਕਾਲੜਾ ਵਲੋਂ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਡੀ.ਪੀ.ਈ. ਮੰਗਤ ਰਾਏ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply