Monday, December 23, 2024

ਐਚ.ਡੀ.ਐਫ.ਸੀ ਬੈਂਕ ਵਲੋਂ ਲਗਾਏ ਖ਼ੂਨਦਾਨ ਕੈਂਪ ਦਾ ਡੀ.ਸੀ ਵਲੋਂ ਉਦਘਾਟਨ

ਕਪੂਰਥਲਾ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਮਾਲ ਰੋਡ ਸਥਿਤ ਐਚ. ਡੀ. ਐਫ. ਸੀ ਬੈਂਕ ਵਲੋਂ ਲਗਾਏ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਉਦਘਾਟਨ PPNJ0712201906ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਕੀਤਾ।ਇਸ ਸਮੇਂ ਉਨ੍ਹਾਂ ਕਿਹਾ ਕਿ ਖ਼ੂਨ ਦਾ ਕੋਈ ਬਦਲ ਨਹੀਂ ਹੈ ਅਤੇ ਇਸ ਦੀ ਪੂਰਤੀ ਮਨੁੱਖ ਤੋਂ ਹੀ ਕੀਤੀ ਜਾ ਸਕਦੀ ਹੈ।ਇਸ ਲਈ ਸਾਨੂੰ ਇਸ ਪਰਉਪਕਾਰੀ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
                ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਕਰੀਬ 35 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।ਇਸ ਮੌਕੇ ਐਚ.ਡੀ.ਐਫ.ਸੀ ਬੈਂਕ ਦੇ ਬਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਪਰਮਾਰ, ਰਿਲੇਸ਼ਨਸ਼ਿਪ ਮੈਨੇਜਰ ਅਨਿਲ ਕੁਮਾਰ, ਡਬਲਿੳੂ.ਬੀ.ਓ ਆਪ੍ਰੇਸ਼ਨ ਮੈਨੇਜਰ ਚੰਦਰ ਪ੍ਰਕਾਸ਼, ਰੀਨਾ ਸੈਣੀ, ਜਸਪ੍ਰੀਤ ਕੌਰ ਅਰੋੜਾ ਤੇ ਬੈਂਕ ਸਟਾਫ ਤੋਂ ਇਲਾਵਾ ਡਾ. ਪ੍ਰੇਮ ਕੁਮਾਰ, ਡਾ. ਜਸਵਿੰਦਰ ਸ਼ਰਮਾ, ਸਟਾਫ ਨਰਸ ਕੁਲਵਿੰਦਰ ਕੌਰ, ਸਮਾਜ ਸੇਵਕ ਗੁਰਮੁਖ ਸਿੰਘ ਢੋਡ, ਸਟੇਟ ਐਵਾਰਡੀ ਗੁਰਬਚਨ ਸਿੰਘ ਬੰਗੜ, ਸਚਿਨ ਅਰੋੜਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply