Thursday, July 10, 2025

’ਸੋਹਣਾ ਸਕੂਲ ਮੁਹਿੰਮ’ ਤਹਿਤ ਕਿਲ੍ਹਾ ਟੇਕ ਸਿੰਘ ਸਕੂਲ ‘ਚ ਲੇਖ ਮੁਕਾਬਲੇ ਕਰਵਾਏ

ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਪ੍ਰਿਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਹਿਲ ਦੀ ਅਗਵਾਈ ਹੇਠ ‘ਸੋਹਣਾ ਸਕੂਲ ਮੁਹਿੰਮ’ ਦੇ ਤਹਿਤ ਸਫਾਈ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਾਏ ਗਏ। ਜਿਸ ਵਿੱਚ ਸ੍ਰੀਮਤੀ ਸੁਖਵਿੰਦਰ ਬਾਜਵਾ ਅਤੇ ਅਸ਼ੋਕ ਕੁਮਾਰ ਨੇ ਜੱਜ ਦੀ ਭੁਮਿਕਾ ਨਿਭਾਈ। ਲੇਖ ਮੁਕਾਬਲੇ ‘ਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ-ਚੱੜ ਕੇ ਭਾਗ ਲਿਆ। ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ 10ਵੀਂ ਜਮਾਤ ਦੀ ਵਿਦਿਆਰਥਣ ਮੀਕਲ ਨੇ ਹਾਸਲ ਕੀਤਾ ਜਦਕਿ ਦੂਜੇ ਸਥਾਨ ‘ਤੇ 9ਵੀਂ ਜਮਾਤ ਦੀ ਰਾਜਵਿੰਦਰ ਕੌਰ ਅਤੇ ਤੀਸਰੇ ਸਥਾਨ ‘ਤੇ 9ਵੀਂ ਜਮਾਤ ਦੀ ਮੈਕਮਿਲਨ ਰਹੀ। ਜੇਤੂ ਵਿਦਿਆਰਥਣਾਂ ਨੂੰ ਸਕੂਲ ਪ੍ਰਿਸੀਪਲ ਵੱਲੋਂ ਇਨਾਮ ਵੀ ਦਿੱਤੇ ਗਏ।  ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿਸੀਪਲ ਸ੍ਰੀਮਤੀ ਚਹਿਲ ਨੇ ਵਿਦਿਆਰਥੀਆਂ ਨੂੰ ਹੋਰ ਵਧੀਆ ਲਿਖਤਾਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ‘ਤੇ ‘ਸੋਹਣਾ ਸਕੂਲ ਮੁਹਿੰਮ’ ਤਹਿਤ ਜਿਥੇ ਸਕੂਲਾਂ ‘ਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਉਥੇ ਵਿਦਿਆਰਥੀਆਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਵੀ ਕਰਾਏ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਅਤੇ ਸਫਾਈ ਪ੍ਰੇਮੀ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਅਧਿਆਪਕ ਜਤਿੰਦਰ ਮਹਾਜਨ, ਅਜੇ ਅਰੋੜਾ, ਅਸ਼ੋਕ ਕੁਮਾਰ, ਜਤਿੰਦਰਪਾਲ ਸਿੰਘ, ਗੁਰਪਿੰਦਰ ਸਿੰਘ, ਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਕੌਰ ਬਾਜਵਾ, ਵਿਸ਼ਵ ਜੋਤੀ, ਆਰਤੀ ਵਰਮਾ, ਜਸਪ੍ਰੀਤ ਕੌਰ, ਵੀਨਾ ਰਾਣੀ, ਰਮਿੰਦਰ ਕੌਰ, ਸਰਬਦੀਪ ਕੌਰ, ਪਿਆਰ ਕੌਰ, ਅਮਨਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ

Check Also

ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …

Leave a Reply