Friday, September 20, 2024

ਖਾਲਸਾ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਬਾਰੇ ਵਰਕਸ਼ਾਪ ਦਾ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਗਰੀਨ ਟੈਕਨਾਲੋਜੀ ਦੀ ਉਪਯੋਗਿਤਾ ਲਈ ਊਰਜਾ ਸੰਭਾਲ ਦੀ ਦਿਸ਼ਾ ਵਿੱਚ ਐਨਰਜੀ ਡਿਵੈਲਪਮੈਂਟ PPNJ2212201918ਏਜੰਸੀ (ਪੇਡਾ) ਅਤੇ ਭਾਰਤ ਸਰਕਾਰ ਦੀ ਊਰਜਾ ਮੰਤਰਾਲੇ ਦੀ ਇਕਾਈ ਬਿਊਰੋ ਆਫ ਐਨਰਜੀ ਐਫੈਸ਼ੈਂਸੀ (ਬੀ.ਈ.ਈ) ਨੇ ਸਥਾਨਕ ਖਾਲਸਾ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਬਾਰੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਿਜਾਇਨ ਟੂ ਅਕੂਪੈਂਸੀ ਸਰਵਿਸਜ਼ ਦੇ ਯਤਨਾਂ ਰਾਹੀਂ ਇਕ ਹਫਤੇ ਤੱਕ ਚੱਲਣ ਵਾਲੀ ਮੁਹਿੰਮ ਸੂਬੇ ਦੇ ਲਗਭਗ ਹਰੇਕ ਜਿਲੇ ਵਿੱਚ ਆਯੋਜਿਤ ਕੀਤੀ ਜਰ ਰਹੀ ਹੈ।ਜਿਸ ਦਾ ਉਦੇਸ਼ ਆਰਕੀਟੈਕਟ, ਇੰਜੀਨੀਅਰਾਂ, ਬਿਲਡਰਾਂ, ਸਰਕਾਰੀ ਕਮਰਚਾਰੀਆਂ, ਸੰਬੰਧਤ ਪ੍ਰੋਫੇਸ਼ਨਲਾਂ ਇਥੇ ਤੱਕ ਕਿ ਇਸ ਕਿੱਤੇ ਤੋਂ ਚੁਣੇ ਵਿਦਿਆਰਥੀਆਂ ਨੂੰ ਭਵਨ ਨਿਰਮਾਣ ਵਿੱਚ ਵਾਤਾਵਰਣ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ।
ਮੁੱਖ ਮਹਿਮਾਨ ਕਾਲਜ ਡਾਇਰੈਕਟਰ ਦੀ ਡਾਇਰੈਕਟਰ ਡਾ. ਮੰਜੂ ਬਾਲਾ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਇਹ ਯਤਨ ਭਵਿੱਖ ਦੀਆਂ ਪੀੜੀਆਂ ਲਈ ਵਰਦਾਨ ਸਾਬਤ ਹੋਣਗੇ।ਉਨ੍ਹਾਂ ਨੇ ਇਮਾਰਤਾਂ ਵਿੱਚ ਊਰਜਾ ਸੰਭਾਲ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ।
     ਡੀਨ ਅਕੈਡਮਿਕ ਡਾਕਟਰ ਮੋਹਿੰਦਰ ਸੰਗੀਤਾ ਅਤੇ ਡੀਨ ਟ੍ਰੇਨਿੰਗ ਐਂਡ ਪਲੇਸਮੈਂਟ ਡਾ. ਜੁਗਰਾਜ ਸਿੰਘ ਗੈਸਟ ਆਫ ਆਨਰ ਵਜੋਂ ਸਨਮਾਨਿਤ ਹੋਏ।ਡਿਜ਼ਾਇਨ ਟੂੂ ਅਕੂੂਪੈਂਸੀ ਦੇ ਰਾਹੁਲ ਸ਼ਰਮਾ ਅਤੇ ਜਸਵਿੰਦਰ ਲਾਲ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।ਉਨ੍ਹਾਂ ਨੇ ਆਡੀਓ ਵੀਡੀਓ ਪੈ੍ਰਜੈਂਟੇਸ਼ਨ ਰਾਹੀਂ ਉਰਜਾ ਸੰਭਾਲ ਦੇ ਸਫਲ ਮਿਸਾਲਾਂ ਪੇਸ਼ ਕੀਤੀਆਂ।ਉਨ੍ਹਾਂ ਨੇ ਆਏ ਪ੍ਰਤੀਨਿਧੀਆਂ ਨੂੰ ਪੇਡਾ ਦੀਆਂ ਸਕੀਮਾਂ ਤੋਂ ਵੀ ਜਾਣੂ ਕਰਵਾਇਆ।
           ਵਰਕਸ਼ਾਪ ਵਿੱਚ ਅੰਮ੍ਰਿਤਸਰ ਤੇ ਆਸਪਾਸ ਦੇ ਵੱਖ-ਵੱਖ ਇੰਜੀਨਿਅਰਿੰਗ ਸੰਸਥਾਨਾਂ ਦੇ ਵਿਦਿਆਰਥੀਆਂ ਸਮੇਤ ਸੰਬੰਧਤ ਸਰਕਾਰੀ ਡਿਪਾਰਟਮੈਂਟ ਅਤੇ ਪ੍ਰੋਫੇਸ਼ਨਲਾਂ ਨੇ ਵੀ ਭਾਗ ਲਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply