Friday, September 20, 2024

ਕੜਕਦੀ ਠੰਡ ਵਿੱਚ ਤਹਿਸੀਲਦਾਰ ਨੇ ਝੁੱਗੀ-ਝੋਪੜੀ ਵਾਲਿਆਂ ਨੂੰ ਵੰਡੇ ਕੰਬਲ

ਜਰੂਰਤਮੰਦਾਂ ਤੇ ਬੇਘਰੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਧੂਰੀ, 22 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਵੱਲੋਂ ਅਨਾਜ ਮੰਡੀ ਵਿੱਚ ਝੁੱਗੀ-ਝੋਪੜੀਆਂ ਵਿੱਚ ਰਹਿ ਰਹੇ PPNJ2212201917ਲੋਕਾਂ ਲਈ ਭੇਜੇ ਗਏ 50 ਕੰਬਲ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਬੇਘਰੇ ਅਤੇ ਜਰੂਰਤਮੰਦ ਲੋਕਾਂ ਨੂੰ ਵੰਡੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਥੋਰੀ ਪਾਸੋਂ 50 ਕੰਬਲ ਜਰੂਰਤਮੰਦਾਂ ਨੂੰ ਵੰਡਣ ਲਈ ਭੇਜੇ ਗਏ ਸਨ ਜਿਸ ਸਬੰਧੀ ਸਤਨਾਮ ਸਿੰਘ ਨਾਗਰਾ ਸੀਨੀਅਰ ਸਹਾਇਕ, ਅਰਵਿੰਦ ਕੁਮਾਰ ਸਟੈਨੋ ਅਤੇ ਜਸਪਾਲ ਸਿੰਘ ਪਟਵਾਰੀ ਧੂਰੀ ਵੱਲੋਂ ਜਰੂਰਤਮੰਦਾਂ ਦੀ ਲਿਸਟ ਤਿਆਰ ਕਰਕੇ ਇਹ ਕੰਬਲ ਵੰਡ ਦਿੱਤੇ ਗਏ ਹਨ।ਕੁੱਝ ਬੇਘਰੇ ਲੋਕਾਂ ਨੇ ਤਹਿਸੀਲਦਾਰ ਧੂਰੀ ਨੂੰ ਆਪਣੀਆਂ ਸੱਮਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਬੇਨਤੀ ਕਰਦਿਆਂ ਕਿਹਾ ਕਿ ਅਜਿਹੀ ਕੜਕਦੀ ਠੰਡ ਵਿੱਚ ਵੀ ਉਹ ਸੜਕਾਂ ‘ਤੇ ਸੌਣ ਲਈ ਮਜਬੂਰ ਹਨ।ਉਹਨਾਂ ਤਹਿਸੀਲਦਾਰ ਧੂਰੀ ਪਾਸੋਂ ਸਰਕਾਰੀ ਖਰਚ ‘ਤੇ ਰਹਿਣ ਯੋਗ ਥਾਂ ਬਣਾ ਕੇ ਦੇਣ ਦੀ ਅਪੀਲ ਵੀ ਕੀਤੀ।ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਉਹਨਾਂ ਦੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਉਹਨਾਂ ਦੀ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply