Saturday, May 30, 2026

ਪਲੱਸ-ਮਾਈਨਸ

PLus Minusਹਿਸਾਬ ਜ਼ਿੰਦਗੀ ਦੇ
ਬੇਹਿਸਾਬ ਜਿਹੇ ਹੁੰਦੇ ਨੇ
ਕਿੰਨੇ ਜੁੜਦੇ ਤੇ ਕਿੰਨੇ ਕੱਟਦੇ
ਅਣਗਿਣਤ ਕਾਟੇ ਲੱਗਦੇ ਨੇ
ਭਾਗ ਜੋ ਦੇ ਲੈਂਦੇ
ਜ਼ਿੰਦਗੀ ਦੇ ਸੁੱਖਾਂ ਦੇ
ਗੁਣਾਂਕ ਵੀ ਉਨ੍ਹਾਂ ਦੀਆਂ
ਖ਼ੁਸ਼ੀਆਂ ਨੂੰ ਲੱਗਦੇ ਨੇ
ਜ਼ਿੰਦਗੀ ਦੇ ਇਹ ਪਲੱਸ-ਮਾਈਨਸ
ਬੇਹਿਸਾਬ ਜਿਹੇ ਲੱਗਦੇ ਨੇ
ਮੈਂ ਛੱਡਿਆ ਜੋੜ ਕਰਮਾਂ ਦਾ
ਭੱਲਿਆ ਘਟਾਉ ਪਾਪਾਂ ਦਾ
ਕਿੰਨੇ ਕਰ ਲਏ ਪੁੰਨ ਤੇ
ਕਿੰਨੇ ਘਟਾ ਲਏ ਪਾਪ
ਨ ਰੱਖਿਆ ਹਿਸਾਬ ਪਾਪਾਂ ਦਾ
ਅਸਾਂ ਤਾਂ ਕਰਮਾਂ ਦੇ ਬੇੜੇ ਬੱਧੇ ਨੇ
ਹਿਸਾਬ ਤਾਂ ‘ਮਾਲਕ’ ਨੇ ਕਰਨੇ ਨੇ
ਜ਼ਿੰਦਗੀ ਦੇ ਇਹ ਪਲੱਸ-ਮਾਈਨਸ
ਬੇਹਿਸਾਬ ਜਿਹੇ ਲੱਗਦੇ ਨੇ

ਆਤਮਜੀਤ ਕੌਰ ‘ਆਤਮ’
ਅੰਮ੍ਰਿਤਸਰ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply