Sunday, December 22, 2024

ਧੰਨ ਮੇਰਾ ਬਾਜ਼ਾਂ ਵਾਲਾ

  • Guru-Gobind-Singh-Ji-1ਕਿਵੇਂ ਧਰਮ ਦੀ ਰੱਖਿਆ ਕਰਨੀ ਏ ਦਸਮੇਸ਼ ਪਿਤਾ ਨੇ
    ਸਾਨੂੰ ਆਪਣਾ ਸਰਬੰਸ ਵਾਰ ਕੇ ਆਪ ਸਿਖਾਇਆ ਏ,
    ਸਿੱਖੋ ਸਿੱਖ ਧਰਮ ਦੀ ਰੱਖਿਆ ਕਰਨ ਲਈ
    ਪੰਥ ਤੋਂ ਆਪਣਾ ਸਾਰਾ ਸਰਬੰਸ ਲੁਟਾਇਆ ਏ।
    ਡੁੱਬਦੀ ਬੇੜੀ ਹਿੰਦੂਆਂ ਦੀ ਮੇਰਾ ਸਤਿਗੁਰ
    ਪਿਤਾ ਦੇ ਸੀਸ ਦੀ ਦੇ ਕੁਰਬਾਨੀ ਤਾਰ ਗਿਆ।
    ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ
    ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ ਗਿਆ
    ਧਰਮ ਤੋ ਚਾਰ ਜਿਗਰ ਦੇ ਟੋਟੇ ਵਾਰ ਗਿਆ…………

ਮੇਰੇ ਕਲਗੀਆਂ ਵਾਲੇ ਪ੍ਰੀਤਮ ਪਿਆਰੇ ਚੋਜ਼ੀ ਨੇ
ਦੁਨੀਆਂ ਤੋਂ ਬੜੇ ਵੱਖਰੇ ਚੋਜ਼ ਲੜਾਏ ਸੀ,
ਮੈਦਾਨ-ਏ-ਜੰਗ ਵਿੱਚ ਜਾਂਦੇ ਸਾਹਿਬਜ਼ਾਦੇ
ਅੱਜ ਆਪਣੇ ਹੱਥੀਂ ਆਪ ਸਜਾਏ ਸੀ।
ਕਰ ਚੌਂਹ ਪੁੱਤਰਾਂ ਦੀ ਕੁਰਬਾਨੀ
ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ
ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ ਗਿਆ
ਧਰਮ ਤੋ ਚਾਰ ਜਿਗਰ ਦੇ ਟੋਟੇ ਵਾਰ ਗਿਆ…………

1699 ਈ, ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ
ਖਾਲਸਾ ਪੰਥ ਸਜਾ ਗੁਰਾਂ ਜਾਤ ਪਾਤ ਦਾ ਭੇਦ ਮਿਟਾ ਦਿੱਤਾ
ਸਭ ਨੂੰ ਇੱਕ ਪਰਿਵਾਰ ਬਣਾ ਗੁਰਾਂ ਨੇ ਪੂਰਾ ਸਤਿਕਾਰ ਦਿੱਤਾ।
ਪੰਥ ਬਚਾ ਕੇ ਦਾਨੀ ਪੁੱਤਰਾਂ ਦਾ ਅੱਜ ਹੋ ਬੇਫਿਕਰਾ
ਸੇਜ਼ ਵਿਛਾ ਕੰਡਿਆਂ ਦੀ ਸੁੱਤਾ ਮਾਛੀਵਾੜੇ ਦੇ ਜੰਗਲਾਂ ਵਿਚਕਾਰ ਪਿਆ।
ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ
ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ ਗਿਆ
ਧਰਮ ਤੋ ਚਾਰ ਜਿਗਰ ਦੇ ਟੋਟੇ ਵਾਰ ਗਿਆ…………

ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ
ਚਮਕੌਰ ਦੀ ਗੜੀ ਵਿੱਚ ਵੈਰੀ ਦੇ ਹੋਸ਼ ਉਡਾਏ ਸੀ
ਛੋਟੇ ਸਾਹਿਬਜ਼ਾਦੇ ਛੋਟੀ ਉਮਰੇ ਵੱਡੀ ਕੁਰਬਾਨੀ ਕਰ ਗਏ
ਨੀਹਾਂ ਵਿੱਚ ਰਤਾ ਨਾ ਡੋਲੇ ਸਿੰਘ ਸੂਰਮੇ, ਦੇਖ ਵੈਰੀ ਘਬਰਾਏ ਸੀ।
ਕਦੇ ਨਾ ਭੁੱਲਣਾ ਸੰਧੂਆ ਕੌਮ ਨੂੰ, ਕਲਗੀਆਂ ਵਾਲਾ ਕਰ ਵੱਡਾ ਸਾਡੇ ‘ਤੇ ਪਰਉਪਕਾਰ ਗਿਆ।
ਲੋਕ ਲੁਕਾਉਂਦੇ ਪੁੱਤਰਾਂ ਨੂੰ ਮੇਰਾ ਬਾਜ਼ਾਂ ਵਾਲਾ ਪ੍ਰੀਤਮ
ਕੌਮ ਤੋਂ ਚਾਰ ਜਿਗਰ ਦੇ ਟੋਟੇ ਵਾਰ ਗਿਆ
ਧਰਮ ਤੋ ਚਾਰ ਜਿਗਰ ਦੇ ਟੋਟੇ ਵਾਰ ਗਿਆ…………

Baltej Sandhu

 

 

 

ਬਲਤੇਜ ਸੰਧੂ ਬੁਰਜ਼
ਬੁਰਜ਼ ਲੱਧਾ, ਬਠਿੰਡਾ
ਮੋ – 94658 18158

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply