Tuesday, July 29, 2025
Breaking News

ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ ਫ਼ਿਲਮ `ਜ਼ੋਰਾ-ਦਾ ਸੈਂਕਡ ਚੈਪਟਰ`

             Deep Sidhu Actor2017 ਵਿੱਚ `ਜ਼ੋਰਾ ਦਸ ਨੰਬਰੀਆਂ` ਨਾਲ ਪੰਜਾਬੀ ਪਰਦੇ `ਤੇ ਐਂਗਰੀ ਜੰਗਮੈਨ ਚਮਕਿਆਂ ਹੀਰੋ ਦੀਪ ਸਿੱਧੂ ਦੀ ਆਪਣੀ ਇੱਕ ਵੱਖਰੀ ਪਛਾਣ ਹੈ।ਉਸ ਦੀ ਅਦਾਕਾਰੀ ਦਾ ਹਰੇਕ ਪਹਿਲੂ ਫਿਲਮ `ਚ ਜਾਨ ਪਾਉਣ ਵਾਲਾ ਹੁੰਦਾ ਹੈ। ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੀਪ ਸਿੱਧੂ ਨੂੰ `ਜ਼ੋਰਾ` ਦੇ ਸਾਂਚੇ `ਚ ਐਸਾ ਢਾਲਿਆ ਕਿ ਪੰਜਾਬੀ ਪਰਦੇ `ਤੇ ਇੱਕ ਨਵਾਂ ਐਕਸ਼ਨ ਹੀਰੋ ਨਜ਼ਰ ਆਇਆ।ਦਰਸ਼ਕਾਂ `ਜ਼ੋਰਾ ਦਸ ਨੰਬਰੀਆਂ` ਨੂੰ ਦਿਲੋਂ ਪਸੰਦ ਕੀਤਾ।ਹੁਣ ਇਸ ਫਿਲਮ ਦਾ ਅਗਲਾ ਭਾਗ `ਜ਼ੋਰਾ-ਦਾ ਸੈਂਕਡ ਚੈਪਟਰ` 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
         ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ।`ਬਠਿੰਡੇ ਵਾਲੇ ਬਾਈ ਫ਼ਿਲਮਜ਼`, `ਲਾਊਡ ਰੋਰ ਫਿਲਮ` ਐਂਡ `ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਲੀਜ਼ ਹੋਣ ਜਾ ਰਹੀ ਇਸ ਫ਼ਿਲਮ `ਚ ਧਰਮਿੰਦਰ, ਦੀਪ ਸਿੱਧੂ, ਸਿੰਗਾ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਤੇ ਸਿੰਘਾਂ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ `ਜ਼ੋਰਾ ਦਸ ਨੰਬਰੀਆਂ` ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲੀਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ।ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ।ਪਹਿਲੀ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ।ਹੁਣ ਇਸ ਫਿਲਮ ਵਿੱਚ ਦਰਸ਼ਕਾਂ ਦੀ ਸੋਚ ਨਾਲ ਚੱਲਦਿਆਂ ਬਹੁਤ ਕੁੱਝ ਨਵਾਂ ਹੈ।
          ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ।ਫਿਲਮ ਦਾ ਸੰਗੀਤ ਮਿਊਜਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ।ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾ ਨੇ ਪਲੇਅ ਬੈਕ ਗਾਇਆ ਹੈ।ਫਿਲਮ ਦੇ ਟੀਜ਼ਰ ਨੇ ਸਿਨੇਮਾ ਘਰਾਂ ਵਿੱਚ ਧੁੰਮਾਂ ਪਾ ਰੱਖੀਆਂ ਹਨ।ਜਲਦ ਹੀ ਇਸ ਫਿਲਮ ਦਾ ਟਰੇਲਰ ਵੀ ਰਲੀਜ਼ ਹੋਣ ਜਾ ਰਿਹਾ ਹੈ।

              6 ਮਾਰਚ 2020 ਨੂੰ ਰਲੀਜ਼ ਹੋਣ ਜਾ ਰਹੀ ਇਹ ਫਿਲਮ ਨਵੇਂ ਸਾਲ `ਚ ਐਕਸ਼ਨ ਅਤੇ ਡਰਾਮਾ ਭਰਪੂਰ ਸਿਨੇਮੇ ਦੀ ਇੱਕ ਸਫ਼ਲ ਸ਼ੁਰੂਆਤ ਕਰੇਗੀ।

Harjinder Singh Jawanda

 

 

 

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply