ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮੁਖੀ ਵਿਭਾਗ ਡਾ. ਦਰਿਆ ਦੀ ਅਗਵਾਈ ਹੇਠ ਲੋਹੜੀ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ।ਮੁੱਖੀ ਵਿਭਾਗ ਡਾ. ਦਰਿਆ ਨੇ ਲੋਹੜੀ ਦੀਆਂ ਰਸਮਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।ਭੁੱਗਾ ਬਾਲਣ ਦੀ ਰਸਮ ਅਦਾ ਕਰਦੇ ਹੋਏ ਉਸ ਵਿਚ ਮੁੰਗਫਲੀ, ਚਿਰਵੜੇ, ਰਿਊੜੀਆਂ, ਤਿਲ, ਫੁੱਲੇ ਅਗਨੀ ਭੇਟ ਕੀਤੇ ਗਏ।
ਵਿਦਿਆਰਥੀਆਂ ਨੇ ਢੋਲ ਦੀ ਤਾਲ ’ਤੇ ਲੋਹੜੀ ਦੇ ਗੀਤ ਗਾਉਂਦਿਆਂ ਹੋਇਆਂ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਡਾ. ਦਰਿਆ ਨੇ ਇਸ ਗੱਲ ਉਪਰ ਚਾਨਣਾ ਪਾਇਆ ਕਿ ਲੋਹੜੀ ਦੇ ਤਿਉਹਾਰ ਦੀ ਸਾਡੇ ਜੀਵਨ ਵਿਚ ਵਿਸ਼ੇਸ਼ ਅਹਿਮੀਅਤ ਹੈ।ਲੋਹੜੀ ਦਾ ਤਿਉਹਾਰ ਪੰਜਾਬੀ ਜਨਜੀਵਨ ਵਿਚ ਧਾਰਮਿਕ ਤੇ ਸਮਾਜਕ ਮਹੱਤਤਾ ਰੱਖਦਾ ਹੈ।ਇਸ ਨਾਲ ਨਵੀਂ ਰੁੱਤ ਦੀ ਆਮਦ ਹੁੰਦੀ ਹੈ ਤੇ ਮਨੁੱਖੀ ਜੀਵਨ ਵਿਚ ਆਲਸ ਤੇ ਦਲਿਦਰ ਮਨਫ਼ੀ ਹੁੰਦੇ ਹਨ ਅਤੇ ਨਵੀਂ ਉਮੰਗ ਜੀਵਨ ਵਿਚ ਭਰ ਜਾਂਦੀ ਹੈ।ਸਮਾਗਮ ਦੇ ਅੰਤ ਵਿਚ ਡਾ. ਦਰਿਆ ਵਲੋਂ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਤੇ ਪੰਜਾਬ ਵਾਸੀਆਂ ਨੂੰ ਸਕਾਰਾਤਮਕ ਸੋਚ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਮਨਜਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਪ੍ਰੀਤ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਜੀਤ ਕੌਰ, ਅੰਜੂ ਬਾਲਾ, ਨਾਨ-ਟੀਚਿੰਗ ਵਿਭਾਗ ਦੇ ਸੁਖਵਿੰਦਰ ਸਿੰਘ, ਵਿਵੇਕ ਸਿੰਘ, ਮਿਸ ਸੁਨੀਤਾ ਤੋਂ ਇਲਾਵਾ ਖੋਜ-ਵਿਦਿਆਰਥੀਆਂ, ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …