Friday, March 28, 2025

ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਸਵੱਛ ਭਾਰਤ ਮੁਹਿੰਮ ਸ਼ੁਰੂ

PPN02101413
ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਅੱਜ ਬਠਿੰਡੇ ਮੁੱਖ ਦਫ਼ਤਰ ਡਾਕਘਰ ਵਿਖੇ ਸ੍ਰੀਮਤੀ ਮਨੀਸ਼ਾ ਬਾਂਸਲ ਬਾਦਲ ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਕੀਤੀ ਗਈ। ਉਨ੍ਹਾਂ  ਨੇ ਇਸ  ਮੌਕੇ  ਤੇ ਬਠਿੰਡਾ ਪੋਸਟਲ ਡਿਵੀਜਨ ਸ਼ਪਥ ਸਮਾਗਮ ਉਪਰੰਤ ਡਾਇਰੈਕਟਰ ਡਾਕ ਸੇਵਾਵਾਂ ਨੇ ਆਪਣੇ ਸੰਬੋਧਣ ਵਿੱਚ  ਇਸ ਸਫਾਈ ਮੁਹਿੰਮ ਨੂੰ ਸੁਤੰਤਰਤਾ ਅੰਦੋਲਨ  ਵਾਂਗ  ਇੱਕ ਜਨ ਮੁਹਿੰਮ  ਦੇ ਤੌਰ ਤੇ ਚਲਾਉਣ ਲਈ ਜ਼ੋਰ ਦਿੱਤਾ, ਉਨ੍ਹਾਂ  ਅੱਗੇ ਕਿਹਾ ਕਿ ਦੇਸ਼  ਸਹੀ ਮਾਇਨੇ ਵਿੱਚ ਉਦੋਂ ਹੀ ਅਸਲੀ  ਤੌਰ ‘ਤੇ ਅਜ਼ਾਦ ਹੋਵੇਗਾ ਜਦੋਂ ਅਸੀ ਜਨਤਕ ਥਾਵਾਂ ਤੇ ਗੰਦਗੀ  ਪਾਉਣ ਦੀ ਆਪਣੀ ਆਦਤ  ਤੋਂ ਨਿਜਾਤ ਪਾਵਾਂਗੇ , ਉਨ੍ਹਾਂ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਇਸ  ਸਫਾਈ ਮੁਹਿੰਮ ਵਿੱਚ ਲਗਾਤਾਰ  ਯੋਗਦਾਨ ਪਾਉਣ ਦੀ ਲੋੜ ਹੈ ਤਾਂ  ਜੋ ਇੱਕ ਸਾਫ ਅਤੇ ਸੁੰਦਰ ਭਾਰਤ ਦੀ ਸਿਰਜਨਾਂ ਕੀਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ  ਕਿ ਹਰ ਡਿਵੀਜਨ ਵਿੱਚ  ਸਫਾਈ ਮੁਹਿੰਮ ਦੇ ਇਸ ਚਰਨ ਤੋਂ ਬਾਅਦ ਸਭ ਤੋਂ ਸੁੰਦਰ ਅਤੇ ਸਾਫ਼ ਵਿਭਾਗੀ ਡਾਕਘਰ ਅਤੇ  ਦੋ ਸ਼ਾਖਾ ਡਾਕਘਰਾਂ ਨੂੰ ਇਨਾਮ ਦਿੱਤੇ ਜਾਣਗੇ।  ਡਾਇਰੈਕਟਰ ਡਾਕ ਸੇਵਾਵਾਂ ਚੰਡੀਗੜ੍ਹ ਨੇ ਇਸ ਮੌਕੇ ਤੇ ਬਠਿੰਡਾ ਮੁੱਖ ਡਾਕਘਰ ਵਿੱਚ ਇੱਕ  ਪੌਦਾ ਵੀਂ ਲਗਾਇਆ ਅਤੇ ਬਠਿੰਡਾ  ਮੁੱਖ ਡਾਕਘਰ ਤੋਂ ਇਲਾਵਾ ਬਠਿੰਡਾ ਸਿਟੀ ਡਾਕਘਰ ਦੀ ਸਫਾਈ ਦਾ ਜਾਇਜਾ ਵੀਂ ਲਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply