ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਦੇਸ਼ ਦੀ ਸਰਕਾਰ ਵੱਲੋਂ ਸਾਫ ਸਫਾਈ ਸਬੰਧੀ ਦਿੱਤੇ ਹੋਕੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਵਿਦਿਆਰਥੀਆਂ ਨੇ ਅੱਜ ਲਾਗੂ ਕੀਤਾ।ਸਫਾਈ ਕਰਨ ਦੇ ਨਾਲ-ਨਾਲ ਇਸ ਦੀ ਮਹੱਤਤਾ ਤੋਂ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਹਰ ਸਾਲ 100 ਘੰਟੇ ਭਾਵ ਹਰ ਹਫਤੇ ਦੋ ਘੰਟੇ ਆਪਣੇ ਘਰ, ਸਕੂਲ ਅਤੇ ਆਲੇ-ਦੁਆਲੇ ਦੀ ਸਫਾਈ ਲਈ ਸਮਰਪਤ ਕਰਨ ਲਈ ਸਹੁੰ ਚੁਕਾਈ, ਜਿਸ ਵਿੱਚ ਸਕੂਲ ਸਟਾਫ ਵੀ ਸਾਮਿਲ ਹੋਇਆ।ਉਨ੍ਹਾਂ ਅਧਿਆਪਕਾਂ ਨੂੰ ਨਿਰਦੇਸ ਦਿੱਤੇ ਕਿ ਛੁੱਟੀ ਵਾਲੇ ਦਿਨ ਅੱਜ ਹਾਜਰ ਹੋਏ ਬੱਚਿਆਂ ਨੂੰ 5 ਅੰਕ ਵਿਸ਼ੇਸ਼ ਦਿੱਤੇ ਜਾਣ।ਅਧਿਆਪਕ ਆਗੂ ਹਰਿੰਦਰ ਬੱਲੀ ਨੇ ਬੱਚਿਆਂ ਨੂੰ ਆਪਣੇ ਦੰਦਾਂ, ਘਰ ਦੀਆਂ ਟੂਟੀਆਂ, ਬੱਲਬ ਟਿਊਬਾਂ ਸਮੇਤ ਆਪਣੇ ਜਮਾਤ ਕਮਰੇ ਅਤੇ ਘਰ ਦੀ ਸਫਾਈ ਰੱਖਣ ਦੇ ਨਾਲ-ਨਾਲ ਆਪਣਾ ਕੂੜਾ-ਕਰਕਟ ਗੁਆਂਢੀਆਂ ਦੇ ਦਰਵਾਜੇ ਅੱਗੇ ਅਤੇ ਨਾਲੀਆਂ ਅੰਦਰ ਸੁੱਟਣ ਦੀ ਥਾਂ ਕੂੜੇ ਕਰਕਟ ਵਾਲੀ ਨਿਸਚਿਤ ਕੀਤੀ ਜਗ੍ਹਾ ਤੇ ਸੁੱਟਣ ਲਈ ਪ੍ਰੇਰਿਆ । ਇਸ ਤੋਂ ਇਲਾਵਾ ਲੈਕਚਰਾਰ ਦਵਿੰਦਰ ਸ਼ਰਮਾ ਅਤੇ ਦਵਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ । ਉਪਰੰਤ ਪ੍ਰਿੰਸੀਪਲ ਸਮੇਤ ਬੱਚਿਆਂ ਅਤੇ ਸਟਾਫ ਨੇ ਸਕੂਲ ਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …