Friday, December 13, 2024

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਫ਼ਾਈ ਅਭਿਆਨ ਦੌਰਾਨ ਚੁੱਕੀ ਸਹੁੰ

PPN02101415
ਬਠਿੰਡਾ (ਤਲਵੰਡੀ ਸਾਬੋ), 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਿਸ ਤਰ੍ਹਾਂ ਕਿ ਸਮੁੱਚਾ ਭਾਰਤ ਸਫ਼ਾਈ ਦੇ ਇਸ ਮਹਾਂ ਅਭਿਆਨ ਵਿੱਚ ਇੱਕ ਜੁੱਟ ਹੋ ਕੇ ਕੰਮ ਕਰ ਰਿਹਾ ਹੈ, ਉਸੇ ਤਰ੍ਹਾਂ ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੰਦਾਜਨ 700 ਵਿਦਿਆਰਥੀਆਂ ਨੇ ਆਪਣੇ ਪੜ੍ਹਾਈ ਵਾਲੇ ਸਥਾਨ, ਰਹਿਣ ਦੀ ਜਗ੍ਹਾ ਅਤੇ ਹੋਰ ਆਲਾ-ਦੁਆਲਾ ਸਾਫ਼ ਰੱਖਣ ਦੀ ਸਹੁੰ ਚੁੱਕੀ। ਪਹਿਲੇ ਦਿਨ ਐਨ.ਐਸ.ਐਸ. ਦੇ ਕੈਂਪ ਤੋਂ ਬਾਅਦ ਅੱਜ ਸਫ਼ਾਈ ਅਭਿਆਨ ਦੇ ਦੂਜੇ ਦਿਨ ਗਾਂਧੀ ਜੈਯੰਤੀ ਦੇ ਮੌਕੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੁਲਪਤੀ ਡਾ. ਜੇ.ਐਸ.ਧਾਲੀਵਾਲ, ਉਨ੍ਹਾਂ ਦੇ ਨਾਲ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਉਪਕੁਲਪਤੀ ਡਾ.ਨਛੱਤਰ ਸਿੰਘ ਮੱਲ੍ਹੀ ਨੇ ਉਚੇਚੇ ਤੌਰ ‘ਤੇ ਵਿਦਿਆਰਥੀਆਂ ਅਤੇ ਸਟਾਫ਼ ਦੇ ਨਾਲ ਸ਼ਿਰਕਤ ਕਰਕੇ ਇਹ ਸਫ਼ਾਈ ਅਭਿਆਨ ਵਿੱਚ ਯੋਗਦਾਨ ਪਾਇਆ। ਪਹਿਲੇ ਦਿਨ ਦੀਆਂ ਸਫ਼ਾਈ ਗਤੀਵਿਧੀਆਂ ਅਤੇ ਦੂਜੇ ਦਿਨ ਸਹੁੰ ਚੂੱਕ ਸਮਾਗਮ ਤੋਂ ਬਾਅਦ ਵਿਦਿਆਰਥੀਆਂ ਨੇ ਬਾਕੀ ਰਹਿੰਦੇ ਸਫ਼ਾਈ ਕਾਰਜਾਂ ਨੂੰ ਨੇਪਰੇ ਚਾੜ੍ਹਿਆ।ਇਸ ਮੌਕੇ ਬੋਲਦਿਆਂ ਡਾ.ਜੇ.ਐਸ.ਧਾਲੀਵਾਲ (ਕੁਲਪਤੀ, ਗੁਰੂ ਕਾਸ਼ੀ ਯੂਨੀਵਰਸਿਟੀ) ਨੇ ਕਿਹਾ ਕਿ ਸਫ਼ਾਈ ਨੂੰ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਹੀ ਅਸੀਂ ਸੁਚਾਰ,ੂ ਸਾਫ਼ ਸੁਥਰੇ ਅਤੇ ਅਗਾਂਹ ਵਧੂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨਾਂ ਕਿਹਾ ਇਸ ਸਦਕਾ ਹੀ ਅਸੀਂ  ਚੰਗੀ ਸਿਹਤ ਦੀ ਕਾਮਨਾ ਕਰ ਸਕਦੇ ਹਾਂ। ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਐਨ.ਐਸ.ਐਸ. ਵਿਭਾਗ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਂਇਸ ਸਫ਼ਾਈ ਅਭਿਆਨ ਸਬੰਧੀ ਕੰਮਕਾਜ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਾਨੂੰ ਸਫ਼ਾਈ ਪ੍ਰਤੀ ਸੁਚੇਤ ਹੋ ਕੇ ਇਸ ਚੰਗੀ ਆਦਤ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣਾ ਚਾਹੀਦਾ

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply