Friday, December 13, 2024

’350 ਸਾਲ ਸਿੱਖੀ ਸਰੂਪ ਦੇ ਨਾਲ’ ਲਹਿਰ ਦੀ ਸਿੰਘ ਸਾਹਿਬਾਨਾਂ ਵੱਲੋਂ ਆਰੰਭਤਾ

 

PPN02101417

ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਪੰਜ ਵਿਸ਼ੇਸ਼ ਨਗਰ ਕੀਰਤਨ ਜਾਣਗੇ-ਭਾਈ ਗੁਰਇਕਬਾਲ ਸਿੰਘ

 

ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਪੰਜ ਵਿਸ਼ੇਸ਼ ਨਗਰ ਕੀਰਤਨ ਜਾਣਗੇ-ਭਾਈ ਗੁਰਇਕਬਾਲ ਸਿੰਘ

PPN02101417

ਬੰਦੀ ਛੌੜ੍ਹ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਟ ਟਰੱਸਟ ਵੱਲੋਂ 31ਵਾਂ ਸਾਲਾਨਾ ਸਮਾਗਮ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿਧ ਕੀਰਤਨੀ ਜੱਥੇ, ਕਥਾ ਵਾਚਕ, ਸੰਤ ਮਹਾਂਪੁਰਸ਼, ਅਤੇ ਸਿੰਘ ਸਾਹਿਬਾਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਇਸ ਮੌਕੇ ਵਿਸ਼ੇਸ਼ ਤੋਰ ਤੇ ਸੰਤ ਬਾਬਾ ਹਰਭਜਨ ਸਿੰਘ ਜੀ (ਨਾਨਕਸਰ), ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ ਜੱਥੇ. ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ ਜੱਥੇ. ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿ. ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿ. ਜਸਵਿੰਦਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਵੱਲੋਂ ਸ਼ੌ੍ਰ. ਗੁ. ਪ੍ਰ. ਕਮੇਟੀ ਦੇ ਪ੍ਰਧਾਨ ਜੱਥੇ ਅਵਤਾਰ ਸਿੰਘ ਜੀ ਦੇ ਸਹਿਯੋਗ ਨਾਲ 350 ਸਾਲ ਸਿੱਖੀ ਸਰੂਪ ਦੇ ਨਾਲ ਲਹਿਰ ਦੀ ਸ਼ੁੱਭ ਸ਼ੁ੍ਰਰੂਆਤ ਕੀਤੀ।
ਇਸ ਲਹਿਰ ਦੀ ਵਿਸ਼ੇਸ਼ਤਾ ਬਾਰੇ ਭਾਈ ਸਾਹਿਬ ਜੀ ਨੇ ਦੱਸਿਆ ਕਿ ਸ੍ਰੀ ਕੇਸਗੜ ਸਾਹਿਬ ਜੀ ਦੇ ਸਥਾਪਨਾ ਦਿਵਸ 19 ਜੂਨ 1665 ਤੋਂ 19 ਜੂਨ 2015 ਨੂੰ ਸਮਰਪਿੱਤ ਟਰੱਸਟ ਵੱਲੋਂ 5 ਵਿਸ਼ੇਸ਼ ਨਗਰ ਕੀਰਤਨ ਅਲੱਗ ਅਲੱਗ ਸਥਾਨਾਂ ਤੋਂ ਹੋ ਕੇ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਲਿਜਾਏ ਜਾਣਗੇ। ਇਹ ਨਗਰ ਕੀਤਰਨ ਵੱਖ ਵੱਖ ਪਿੰਡਾਂ ਚੌ ਹੁੰਦਾ ਹੋਇਆ 4-5 ਦਿਨਾਂ ਵਿੱਚ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜੇਗਾ। ਰੋਜ਼ਾਨਾ 10-15 ਪਿੰਡ ਕਵਰ ਕਰਦਾ ਹੋਇਆ ਹਰ ਪਿੰਡ ਵਿੱਚ ਸਿੱਖੀ ਸਰੂਪ ਬਾਰੇ, ਕੇਸਾਂ ਦੀ ਮਹੱਤਤਾ ਬਾਰੇ ਲਿਟਰੇਚਰ ਵੰਡਿਆ ਜਾਵੇਗਾ, ਦੀਵਾਨ ਸਜਾਏ ਜਾਣਗੇ ਸਿੰਘ ਸਾਹਿਬਾਨ ਸੰਤ ਮਹਾਂਪੁਰਸ਼ ਸਿੱਖੀ ਸਰੂਪ ਅਤੇ ਕੇਸਾਂ ਦੀ ਮਹੱਤਤਾ ਬਾਰੇ ਦੱਸਣਗੇ ਅਤੇ ਇਹ ਸਭ ਟੀ.ਵੀ. ਚੈਨਲਾਂ ਤੇ ਲਾਈਵ ਦਿਖਾਇਆ ਜਾਵੇਗਾ।ਇਹਨਾਂ ਸਭ ਪਿੰਡਾਂ ਦੇ ਨਾਮ ਅਤੇ ਸਿੱਖੀ ਸਰੂਪ ਵਿੱਚ ਆਏ ਸਭ ਸਰੀਰਾਂ ਦੇ ਨਾਮ ਪਤੇ ਲਿਖੇ ਜਾਣਗੇ। ਟਰੱਸਟ ਵੱਲੋਂ ਹਰ ਪਿੰਡ ਵਿੱਚ ਆਪਣਾ ਇੱਕ ਮੈਂਬਰ ਨਿਯੁੱਕਤ ਕੀਤਾ ਜਾਵੇਗਾ, ਜੋ ਕਿ ਸਿੱਖੀ ਸਰੂਪ ਵਿੱਚ ਆਏ ਸਰੀਰਾਂ ਨਾਲ ਸੰਪਰਕ ਵਿੱਚ ਰਹੇਗਾ। ਸਮਰੱਥਾ ਵਾਲੇ ਲੋਕ ਇਹਨਾਂ ਪਿੰਡਾਂ ਵਿੱਚੋਂ ਇੱਕ ਇੱਕ ਪਿੰਡ ਨੂੰ ਆਪਣੇ ਨਾਲ ਰੱਖਣਗੇ ਅਤੇ ਸਿੱਖੀ ਸਰੂਪ ਵਿੱਚ ਆਏ ਵਿਅਕਤੀਆਂ ਦੇ ਬੱਚਿਆਂ ਨੂੰ ਹਰ ਮਹੀਨੇ ਪੜਾਈ ਲਈ ਚੈਕ ਦੇਣਗੇ ਅਤੇ ਨਾਲ ਨਾਲ ਇਹਨਾਂ ਦੇ ਸਿੱਖੀ ਸਰੂਪ ਨੂੰ ਵੀ ਚੈਕ ਕਰਦੇ ਰਹਿਣਗੇ।ਭਾਈ ਸਾਹਿਬ ਜੀ ਨੇ ਦਸਿਆ ਕਿ ਪਹਿਲਾ ਨਗਰ ਕੀਰਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਪੂਹਲਾ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ।
19 ਜੂਨ 2015 ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਦਸਤਾਰ ਤੇ ਹੋਰ ਪਿਆਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਭਾਈ ਸਾਹਿਬ ਜੀ ਨੇ ਕਿਹਾ ਕਿ ਇਹ ਨਗਰ ਕੀਰਤਨ ਜਲਦੀ ਹੀ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਲੁਧਿਆਣੇ ਤੋਂ ਮਾਤਾ ਵਿਪਨਪ੍ਰੀਤ ਕੌਰ ਜੀ, ਭਾਈ ਅਮਰਜੀਤ ਸਿੰਘ ਜੀ ਚਾਵਲਾ, ਸ. ਹਰਭਜਨ ਸਿੰਘ ਜੀ, ਭਾਈ ਗੁਰਸ਼ਰਨ ਸਿੰਘ ਜੀ, ਭਾਈ ਧਰਮ ਸਿੰਘ ਜੀ ਅਰਦਾਸੀਏ, ਭਾਈ ਬਲਵਿੰਦਰ ਸਿੰਘ ਜੀ ਗ੍ਰੰਥੀ ਸਿੰਘ ਸ਼ਹੀਦਾਂ ਸਾਹਿਬ ਵਾਲਿਆਂ ਨੇ ਸ਼ਿਰਕਤ ਕੀਤੀ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply