
ਅੰਮ੍ਰਿਤਸਰ, 02 ਅਕਤੂਬਰ (ਸੁਖਬੀਰ ਸਿੰਘ) ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ 1 ਵਿਖੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਨ ‘ਸੋਹਣਾ ਪੰਜਾਬ’ ਮੁਹਿੰਮ ਤਹਿਤ ਮੁੱਖ ਅਧਿਆਪਕ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਦੇਖ ਰੇਖ ਵਿੱਚ ਮਨਾਇਆ ਗਿਆ। ਵਿਛੜੇ ਨੇਤਾਵਾਂ ਨੂੰ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਬੱਚਿਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰੀ ਮਤੀ ਮਨਜੀਤ ਕੌਰ, ਸ੍ਰੀ ਮਤੀ ਭੁਪਿੰਦਰ ਕੌਰ, ਹਰਵਿੰਦਰ ਕੌਰ, ਸ੍ਰ. ਪਰਮਿੰਦਰਜੀਤ ਸਿੰਘ, ਮਮਤਾ ਰਾਨੀ, ਸ੍ਰ. ਬਿਕਰਮਜੀਤ ਸਿੰਘ, ਸੰਦੀਪ ਕੌਰ ਅਤੇ ਰਜਿੰਦਰ ਕੌਰ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media