Tuesday, December 3, 2024

ਪੁਤਲੇ ਸਾੜ ਕੇ ਕੀ ਮਿਲਣਾ…… ?

ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ,
ਪੁਤਲੇ ਸਾੜ ਕੇ ਕੀ ਮਿਲਣਾ…… ?

ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ,
ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ।
ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ?
ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ,
ਪੁਤਲੇ ਸਾੜ ਕੇ ਕੀ ਮਿਲਣਾ…… ?

ਪੈਸਾ ਫੂਕ ਤਮਾਸ਼ਾ ਵੇਖਣਾ, ਵਾਤਾਵਰਣ ਵੀ ਦੂਸ਼ਿਤ ਕਰਨਾ,
ਕੀ ਫਾਇਦਾ ਏ ਫੁਟਪਾਥਾਂ ਤੇ ਸੁੱਤਿਆਂ ਦਾ ਜੇ ਪੇਟ ਨਹੀਂ ਭਰਨਾ,
‘ਸੋਨੇ’ ਸੋਹਣੇ ਜੱਗ ਦਾ ਸੋਹਣਾ ਬਾਗ਼ ਉਜਾੜ ਕੇ ਕੀ ਮਿਲਣਾ?
ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ,
ਪੁਤਲੇ ਸਾੜ ਕੇ ਕੀ ਮਿਲਣਾ…… ?

Dalji Sona

ਗੀਤਕਾਰ

ਦਲਜੀਤ ਸੋਨਾ

ਮੋ: 9592951262

Check Also

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ …

Leave a Reply