
ਨਵੀਂ ਦਿੱਲੀ, 3 ਅਕਤੂਬਰ (ਅੰਮ੍ਰਿਤ ਲਾਲ ਮੰਨਣ)-
ਮੇਰੇ ਪਿਆਰੇ ਦੇਸ਼ ਵਾਸੀਓ,
ਅੱਜ ਵਿਜੇ ਦਸ਼ਮੀ ਦਾ ਪਵਿੱਤਰ ਤਿਉਹਾਰ ਹੈ। ਤੁਹਾਨੂੰ ਸਭ ਨੂੰ ਵਿਜੇਦਸ਼ਮੀ ਦੀਆਂ ਬਹੁਤ ਸ਼ੁਭਕਾਮਨਾਵਾਂ। ਮੈਂ ਅੱਜ ਰੇਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਕੁਝ ਮਨ ਦੀਆਂ ਗੱਲਾਂ ਕਰਨਾ ਚਾਹੁੰਦਾ ਹਾਂ ਅਤੇ ਮੇਰੇ ਮਨ ਵਿੱਚ ਤਾਂ ਅਜਿਹਾ ਹੈ ਕਿ ਸਿਫਰ ਅੱਜ ਨਹਂੀ ਕਿ ਗੱਲਾਂ ਦੀ ਆਪਣੀ ਲੜੀ ਅੱਗੇ ਵੀ ਚੱਲਦੀ ਰਹੇਗੀ। ਮੈਂ ਕੋਸ਼ਿਸ਼ ਕਰਾਂਗਾ ਹੋ ਸਕੇ ਤਾਂ ਮਹੀਨੇ ਵਿੱਚ ਦੋ ਵਾਰ ਜਾਂ ਮਹੀਨੇ ਵਿੱਚ ਇੱਕ ਵਾਰ ਸ਼ਮਾਂ ਕੱਢ ਕੇ ਤੁਹਾਡੇ ਨਾਲ ਗੱਲਾਂ ਕਰਾਂਗਾ। ਅੱਗੇ ਚੱਲ ਕੇ ਮੈਂ ਮਨ ਵਿੱਚ ਵੀ ਇਹ ਸੋਚਿਆ ਹੈ ਕਿ ਜਦ ਵੀ ਗੱਲ ਕਰਾਂਗਾ ਤਾਂ ਐਤਵਾਰ ਹੋਵੇਗਾ ਅਤੇ ਸਮਾਂ ਸਵੇਰੇ 11 ਵਜੇ ਦਾ ਹੋਵੇਗਾ ਤੇ ਤੁਹਾਨੂੰ ਵੀ ਸਹੂਲਤ ਰਹੇਗੀ ਤੇ ਮੈਨੂੰ ਵੀ ਇਹ ਸੰਤੁਸ਼ਟੀ ਹੋਵੇਗੀ ਕਿ ਮਨ ਦੀ ਗੱਲ ਤੁਹਾਡੇ ਮਨ ਤੱਕ ਪਹੁੰਚਾਉਣ ਵਿੱਚ ਸਫਲ ਹੋਇਆ ਹਾਂ। ਅੱਜ ਜੋ ਵਿਜੇਦਸ਼ਮੀ ਦਾ ਪਵਿੱਤਰ ਤਿਉਹਾਰ ਮਨਾਉਂਦੇ ਹਨ ਇਹ ਵਿਜੇਦਸ਼ਮੀ ਦਾ ਪਵਿੱਤਰ ਤਿਉਹਾਰ ਬੁਰਾਈਆਂ ਉਤੇ ਚੰਗਿਆਈਆਂ ਦੀ ਵਿਜੇ ਦਾ ਤਿਉਹਾਰ ਹੈ। ਪਰ ਇੱਕ ਸ਼੍ਰੀਮਾਨ ਗਣੇਸ਼ ਵੇਂਕਰਾਦਰੀ ਮੁੰਬਈ ਦੇ ਸੱਜਣ, ਉਨਾਂ੍ਹ ਨੇ ਮੈਨੂੰ ਇੱਕ ਮੇਲ ਭੇਜਿਆ। ਉਨਾਂ੍ਹ ਨੇ ਕਿਹਾ ਕਿ ਵਿਜੇਦਸ਼ਮੀ ਵਿੱਚ ਅਸੀਂ ਆਪਣੇ ਅੰਦਰ ਦੀਆਂ ਦਸ ਬੁਰਾਈਆਂ ਨੂੰ ਖਤਮ ਕਰਨ ਦਾ ਸੰਕਲਪ ਕਰੀਏ। ਮੇੈਂ ਉਨਾਂ੍ਹ ਦੇ ਇਸ ਸੁਝਾਅ ਲਈ ਉਨਾਂ੍ਹ ਦਾ ਧੰਨਵਾਦ ਕਰਦਾ ਹਾਂ। ਹਰ ਕੋਈ ਜ਼ਰੂਰੀ ਸੋਚਦਾ ਹੋਵੇਗਾ ਕਿ ਆਪਣੇ ਆਪਣੇ ਅੰਦਰ ਕਿ ਜਿੰਨੀਆਂ ਜ਼ਿਆਦਾ ਬੁਰਾਈਆਂ ਨੂੰ ਖਤਮ ਕਰ ਕੇ ਵਿਜੇ ਪ੍ਰਾਪਤ ਕਰੇ ਪਰ ਰਾਸ਼ਟਰ ਦੇ ਰੂਪ ਵਿੱਚ ਮੈਨੂੰ ਲੱਗਦਾ ਹੈ ਕਿ ਆਓ ਵਿਜੇਦਸ਼ਮੀ ਦੇ ਪਵਿੱਤਰ ਤਿਉਹਾਰ ਉਤੇ ਅਸੀਂ ਸਾਰੀ ਗੰਦਗੀ ਤੋਂ ਮੁਕਤੀ ਦਾ ਸੰਕਲਪ ਕਰੀਏ, ਅਤੇ ਗੰਦਗੀ ਨੂੰ ਖਤਮ ਕਰਕੇ ਵਿਜੇ ਪ੍ਰਾਪਤ ਕਰਨਾ ਵਿਜੇਦਸ਼ਮੀ ਦੇ ਤਿਉਹਾਰ ਉਤੇ ਅਸੀਂ ਇਹ ਸੰੰਕਲਪ ਕਰ ਸਕਦੇ ਹਾਂ। ਕੱਲ੍ਹ 2 ਅਕਤੂਬਰ ਉਤੇ ਮਹਾਤਮਾ ਗਾਂਧੀ ਦੀ ਜਨਮ ਜਯੰਤੀ ਉਤੇ ਸਵੱਛ ਭਾਰਤ ਦਾ ਅਭਿਆਨ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਸ਼ੁਰੂ ਕੀਤਾ ਹੈ । ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਇਸ ਨੂੰ ਅੱਗੇ ਵਧਾਵਾਂਗੇ । ਮੇੈਂ ਕੱਲ੍ਹ ਇੱਕ ਗੱਲ ਕਹੀ ਸੀ ਕਿ ਸਵੱਛ ਭਾਰਤ ਅਭਿਆਨ ਵਿੱਚ ਕਿ ਮੈਂ 9 ਲੋਕਾਂ ਨੂੰ ਸੱਦਾ ਦੇਵਾਂਗਾ ਤੇ ਖੁਦ ਸਫਾਈ ਕਰਦੇ ਹੋਏ ਆਪਣੇ ਵੀਡੀਓ ਨੂੰ ਸੋਸ਼ਲ ਮੀਡੀਆ ਵਿੱਚ ਅਪਲੋਡ ਕਰਾਗਾ ਅਤੇ ਉਹ ਹੋਰ 9 ਲੋਕਾਂ ਨੂੰ ਸੱਦਾ ਦੇਣਗੇ। ਤੁਸੀਂ ਵੀ ਇਸ ਵਿੱਚ ਜੁੜੋਂ । ਤੁਸੀਂ ਸਫਾਈ ਕਰੋ, ਤੁਸੀਂ ਜਿਨਾਂ੍ਹ 9 ਲੋਕਾਂ ਬੁਲਾਉਣਾ ਚਾਹੁੰਦੇ ਹੋ ਉਨਾਂ੍ਹ ਨੂੰ ਕਹੋ ਕਿ ਉਹ ਵੀ ਸਫਾਈ ਕਰਨ। ਆਪਣੇ ਸਾਥੀ ਦੋਸਤਾਂ ਨੂੰ ਕਹੋ ਬਹੁਤ ਉਪਰ ਜਾਣ ਦੀ ਲੋੜ ਨਹੀਂ ਉਹ ਹੋਰ 9 ਲੋਕਾ ਨੂੰ ਕਹਿਣ, ਉਹ ਹੋਰ 9 ਲੋਕਾਂ ਨੂੰ ਕਹਿਣ, ਹੌਲੀ ਹੌਲੀ ਪੂਰੇ ਦੇਸ਼ ਵਿੱਚ ਇਹ ਮਾਹੌਲ ਬਣ ਜਾਵੇਗਾ । ਮੈਂ ਵਿਸ਼ਵਾਸ ਕਰਦਾ ਹੈ ਕਿ ਇਸ ਕੰਮ ਨੂੰ ਤੁਸੀਂ ਅੱਗੇ ਵਧਾਓਗੇ। ਅਸੀਂ ਜਦੋਂ ਮਹਾਤਮਾ ਗਾਂਧੀ ਜੀ ਦੀ ਗੱਲ ਕਰਦੇ ਹਾਂ ਤਾਂ ਖਾਦੀ ਦੀ ਗੱਲ ਸੁਭਾਵਿਕ ਧਿਆਨ ਵਿੱਚ ਆਉਂਦੀ ਹੈ। ਤੁਹਾਡੇ ਪਰਿਵਾਰ ਵਿੱਚ ਵੱਖ-ਵੱਖ ਤਰਾਂ੍ਹ ਦੇ ਕੱਪੜੇ ਹੋਣਗੇ। ਹਰੇਕ ਤਰਾਂ੍ਹ ਦੇ ਫੈਬਰਿਕਸ ਹੋਣਗੇ, ਕਈ ਕੰਪਨੀਆਂ ਦੇ ਉਤਪਾਦ ਹੋਣਗੇ। ਕੀ ਉਸ ਵਿੱਚ ਇੱਕ ਖਾਦੀ ਦਾ ਨਹੀਂ ਹੋ ਸਕਦਾ, ਕੀ ਮੈਂ ਤੁਹਾਨੂੰ ਖਾਦੀਧਾਰੀ ਬਣਨ ਲਈ ਨਹੀਂ ਕਹਿ ਰਿਹਾ। ਅਸੀਂ ਪੂਰਨ ਖਾਦੀਧਾਰੀ ਹੋਣ ਦਾ ਪ੍ਰਣ ਕਰੀਏ। ਇਹ ਵੀ ਨਹੀਂ ਕਹਿ ਰਿਹਾ । ਮੈਂ ਸਿਰਫ ਇਨਾ ਕਹਿੰਦਾ ਹਾਂ ਕਿ ਘੱਟ ਤੋਂ ਘੱਟ ਇੱਕ ਚੀਜ਼ ਭਾਵੇਂ ਉਹ ਇੱਕ ਰੁਮਾਲ, ਭਾਵੇਂ ਘਰ ਵਿੱਚ ਨਹਾਉਣ ਦਾ ਤੌਲੀਆ ਹੋਵੇ, ਭਾਵੇਂ ਬੈਡਸ਼ੀਟ ਹੋਵੇ ਜਾਂ ਸਿਹਰਾਨੇ ਦਾ ਕਵਰ ਹੋਵੇ। ਪਰਦਾ ਹੋਵੇ ਕੁਝ ਵੀ ਹੋਵੇ ਜੇ ਪਰਿਵਾਰ ਵਿੱਚ ਹਰ ਤਰਾਂ੍ਹ ਫੈਬਰਿਕਸ ਦਾ ਸ਼ੋਕ ਹੈ , ਹਰ ਤਰਾਂ੍ਹ ਦੇ ਕੱਪੜੇ ਦਾ ਸ਼ੋਕ ਹੈ ਕਿ ਇਹ ਨਿਯਮਿਤ ਹੋਣਾ ਚਾਹੀਦਾ ਹੈ ਕਿ ਅਤੇ ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਜੇਕਰ ਤੁਸੀਂ ਖਾਦੀ ਦੇ ਕੱਪੜੇ ਖਰੀਦਦੇ ਹੋ ਤਾਂ ਇੱਕ ਗਰੀਬ ਦੇ ਘਰ ਵਿੱਚ ਦਿਵਾਲੀ ਦਾ ਦੀਵਾ ਜੱਗਦਾ ਹੈ। ਅਤੇ ਇਸ ਲਈ ਇੱਕ ਅੱਧੀ ਚੀਜ਼ ਅਤੇ ਇਨਾਂ੍ਹ ਦਿਨਾਂ ਤੋਂ 2 ਅਕਤੂਬਰ ਤੋਂ ਲੈ ਕੇ ਲਗਭਗ ਮਹੀਨੇ ਭਰ ਖਾਦੀ ਦੇ ਬਾਜ਼ਾਰ ਵਿੱਚ ਵਿਸ਼ੇਸ਼ ਛੋਟ ਹੁੰਦੀ ਹੈ। ਉਸ ਦਾ ਲਾਹਾ ਵੀ ਲੈ ਸਕਦੇ ਹੋ। ਇੱਕ ਛੋਟੀ ਚੀਜ਼ ਅਤੇ ਬੇਨਤੀਪੂਰਵਕ ਇਸ ਨੂੰ ਕਰੋ ਅਤੇ ਤੁਸੀਂ ਦੇਖੋ ਗਰੀਬ ਦੇ ਨਾਲ ਤੁਹਾਡਾ ਕਿਸ ਤਰਾਂ੍ਹ ਮੇਲ ਹੁੰਦਾ ਹੈ। ਉਸ ਉਤੇ ਤੁਹਾਨੂੰ ਕਿੰਨੀ ਸਫਲਤਾ ਮਿਲਦੀ ਹੈ। ਮੈਂ ਜਦੋਂ ਕਹਿੰਦਾ ਹਾਂ ਕਿ ਸਵਾਂ ਸੋ ਕਰੋੜ ਦੇਸ਼ਵਾਸੀ ਹੁਣ ਤੱਕ ਕੀ ਹੋਇਆ ਹੈ ੩. ਸਾਨੂੰ ਲੱਗਦਾ ਹੈ ਕਿ ਸਭ ਕੁਝ ਸਰਕਾਰ ਕਰੇਗੀ ਅਤੇ ਅਸੀ ਕਿੱਥੇ ਰਹਿ ਗਏ, ਅਸੀਂ ਦੇਖਿਆ ਹੈ੩. ਜੇਕਰ ਅੱਗੇ ਵਧਣਾ ਹੈ ਤਾਂ ਸਵਾਂ ਸੌ ਕਰੋੜ ਦੇਸ਼ਵਾਸੀਆਂ ਨੂੰ ੩. ਕਰਨਾ ਪਵੇਗਾ੩੩ ਸਾਨੂੰ ਖੁਦ ਨੂ ਪਛਾਣਨਾ ਪਵੇਗਾ, ਆਪਣੀ ਸ਼ਕਤੀ ਨੂੰ
ਜਾਣਨਾ ਪਵੇਗਾ ਤੇ ਮੈਂ ਸੱਚ ਦੱਸਦਾ ਹਾਂ ਕਿ ਅਸੀਂ ਵਿਸ਼ਵ ਵਿੱਚ ਅਜੋੜ ਲੋਕ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਹੀ ਵਿਗਿਆਨੀਆਂ ਨੇ ਘੱਟ ਤੋਂ ਘੱਟ ਖਰਚ ਵਿੱਚ ਮੰਗਲ ਗ੍ਰਹਿ ਉਤੇ ਪੁੱਜਣ ਦਾ ਸਫਲ ਪ੍ਰਯੋਗ ਕੀਤਾ ਹੈ। ਸਾਡੀ ਤਾਕਤ ਵਿੱਚ ਕਮੀ ਨਹੀਂ ਹੈ । ਸਿਰਫ ਅਸੀਂ ਆਪਣੀ ਤਾਕਤ ਨੂੰ ਭੁਲ ਚੁੱਕੇ ਹਾਂ। ਅਸੀਂ ਆਪਣੇ ਆਪ ਨੂੰ ਭੁਲ ਚੁੱਕੇ ਹਾਂ, ਅਸੀਂ ਜਿਵੇਂ ਨਿਰਾਸ਼ਾਜਨਕ ਬਣ ਗਏ ਹਾਂ ੩. ਨਹੀਂ ਮੇਰੇ ਪਿਆਰੇ ਭਾਈਓ, ਭੈਣੋ ਅਜਿਹਾ ਨਹੀਂ ਹੋ ਸਕਦਾ । ਮੈਨੂੰ ਸਵਾਮੀ ਵਿਵੇਕਾਨੰਦ ਜੀ ਜੋ ਇੱਕ ਗੱਲ ਕਹਿੰਦੇ ਸਨ , ਉਹ ਬਰਾਬਰ ਯਾਦ ਆਉਂਦੀ ਹੈ। ਸਵਾਮੀ ਵਿਵੇਕਾਨੰਦ ਅਕਸਰ ਇੱਕ ਗੱਲ ਹਮੇਸ਼ਾ ਦੱਸਦੇ ਰਹਿੰਦੇ ਸਨ। ਸ਼ਾਇਦ ਇਹ ਗੱਲ ਲੋਕਾਂ ਨੂੰ ਕਈ ਵਾਰ ਸੁਣਾਈ ਹੋਵੇਗੀ। ਵਿਵੇਕਾਨੰਦ ਜੀ ਕਹਿੰਦੇ ਸਨ ਕਿ ਇੱਕਵਾਰ ਇੱਕ ਸ਼ੇਰਨੀ ਆਪਣੇ ਦੋ ਛੋਟੋ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਰਸਤੇ ਤੋਂ ਲੰਘ ਰਹੀ ਸੀ ਦੂਰ ਤੋਂ ਉਸ ਨੇ ਇੱਕ ਭੇਡਾਂ ਦਾ ਝੁੰਡ ਦੇਖਿਆ, ਤਾਂ ਸ਼ਿਕਾਰ ਕਰਨ ਦਾ ਮਨ ਕਰ ਗਿਆ, ਤਾਂ ਸ਼ੇਰਨੀ ਉਸ ਵੱਲ ਦੌੜ ਪਈ ਤੇ ਉਸ ਨਾਲ ਉਸ ਦਾ ਇੱਕ ਬੱਚਾ ਵੀ ਦੋੌੜਨ ਲੱਗਿਆ। ਉਸ ਦਾ ਦੂਜਾ ਬੱਚਾ ਪਿੱਛੇ ਰਹਿ ਗਿਆ ਅਤੇ ਸ਼ੇਰਨੀ ਭੇਂਡ ਦਾ ਸ਼ਿਕਾਰ ਕਰਦੀ ਹੋਈ ਅੱਗੇ ਵਧ ਗਈ। ਇੱਕ ਬੱਚਾ ਵੀ ਚਲਾ ਗਿਆ ਪਰ ਇੱਕ ਬੱਚਾ ਵਿਛੜ ਗਿਆ, ਜੋ ਬੱਚਾ ਵਿਛੜ ਗਿਆ ਉਸ ਨੂੰ ਇੱਕ ਮਾਦਾ ਭੇਡ ਨੇ ਉਸ ਨੂੰ ਪਾਲਿਆ, ਭਰੋਸਿਆ, ਵੱਡਾ ਕੀਤਾ ਅਤੇ ਉਹ ਸ਼ੇਰ ਭੇਡ ਵਿੱਚ ਹੀ ਵੱਡਾ ਹੋਣ ਲਗਾ। ਉਸ ਦੀ ਬੋਲਚਾਲ, ਆਦਤਾਂ ਸਾਰੀਆਂ ਭੇਡ ਵਰਗੀਆਂ ਹੋ ਗਈਆਂ। ਉਸ ਦਾ ਹੱਸਣਾ, ਖੇਡਣਾ, ਬੈਠਣਾ, ਉਠੱਣਾ ਸਾਰਾ ਭੇਡਾਂ ਵਰਗਾ ਹੀ ਹੋ ਗਿਆ। ਇੱਕ ਵਾਰ ਉਹ ਜੋ ਸ਼ੇਰਨੀ ਦੇ ਨਾਲ ਬੱਚਾ ਚਲਾ ਗਿਆ ਸੀ ਉਹ ਹੁਣ ਵੱਡਾ ਹੋ ਗਿਆ ਸੀ । ਉਸ ਨੇ ਇੱਕ ਵਾਰ ਦੇਖਿਆ ਇਹ ਕੀ ਗੱਲ ਹੈ। ਇਹ ਤਾਂ ਸ਼ੇਰ ਹੈ ਅਤੇ ਭੇਡ ਨਾਲ ਖੇਡ ਰਿਹਾ ਹੈ , ਭੇਡ ਦੀ ਤਰਾਂ੍ਹ ਬੋਲ ਰਿਹਾ ਹੈ, ਕੀ ਹੋ ਗਿਆ ਹੈ ਇਸ ਨੂੰ। ਤਾ ਸ਼ੇਰ ਨੂੰ ਥੋੜਾ ਆਪਣੀ ਅਹਿਮਤ ਉਤੇ ਖ਼ਤਰਾ ਆ ਗਿਆ। ਉਹ ਇਸ ਦੇ ਕੋਲ ਗਿਆ । ਉਹ ਕਹਿਣ ਲੱਗਾ ਅਰੇ ਤੂੰ ਕੀ ਕਰ ਰਿਹਾ ਹੈ। ਤੂੰ ਤਾਂ ਸ਼ੇਰ ਹੈ । ਕਹਿੰਦਾ – ਨਹੀਂ ਮੈ ਤਾਂ ਭੇਡ ਹਾਂ। ਮੈਂ ਤਾਂ ਇੰਨਾਂ੍ਹ ਵਿਚਾਲੇ ਹੀ ਵਧਿਆ ਫੁੱਲਿਆ ਹਾਂ। ਉਨਾਂ੍ਹ ਨੇ ਮੈਨੂੰ ਵੱਡਾ ਕੀਤਾ ਹੈ। ਮੇਰੀ ਆਵਾਜ਼ ਦੇਖੋ, ਮੇਰੀ ਗੱਲਬਾਤ ਦਾ ਢੰਗ ਦੇਖੋ। ਤਾਂ ਸ਼ੇਰ ਨੇ ਕਿਹਾ ਕਿ ਚਲੋਂ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਤੂੰ ਕੌਣ ਹੈ। ਉਸ ਨੂੰ ਇੱਕ ਖੂਹ ਦੇ ਕੋਲ ਲੈ ਗਿਆ ਤੇ ਖੂਹ ਦੇ ਪਾਣੀ ਦੇ ਅੰਦਰ ਉਸ ਦਾ ਮੂੰਹ ਦਿਖਾਇਆ ਅਤੇ ਆਪਣੇ ਚਿਹਰੇ ਨਾਲ ਉਸ ਨੂੰ ਕਿਹਾ ਕਿ ਦੇਖੋ ਸਾਡੇ ਦੋਵਾਂ ਦਾ ਚਿਹਰਾ ਇੱਕ ਹੈ। ਮੈਂ ਵੀ ਸ਼ੇਰ ਹਾਂ, ਤੁਸੀਂ ਵੀ ਸ਼ੇਰ ਹੋ । ਅਤੇ ਜਿਵੇਂ ਹੀ ਉਸ ਦੇ ਅੰਦਰ ਤੋਂ ਆਤਮ ਸਨਮਾਨ ਜਾਗਿਆ, ਉਸ ਦੀ ਪਛਾਣ ਹੋਈ ਤਾਂ ਉਸ ਸ਼ੇਰ ਦੀ ਤਰਾਂ੍ਹ ਭੇਂਡਾਂ ਦੇ ਵਿੱਚ ਪਲਿਆ ਸ਼ੇਰ ਵੀ ਦਹਾੜਨ ਲੱਗਿਆ। ਉਸ ਦੇ ਅੰਦਰ ਦਾ ਸੱਚ ਜਾਗ ਗਿਆ। ਸਵਾਮੀ ਵਿਵੇਕਾਨੰਦ ਜੀ ਇਹ ਕਹਿੰਦੇ ਸਨ। ਮੇਰੇ ਦੇਸ਼ਵਾਸੀਓ, ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਅੰਦਰ ਬਹੁਤ ਤਾਕਤ ਹੈ। ਬੇਅੰਤ ਸਮਰੱਥਾ ਹੈ। ਸਾਨੂੰ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ। ਸਾਡੇ ਅੰਦਰ ਦੀ ਤਾਕਤ ਨੂੰ ਪਛਾਣਨ ਦੀ ਲੋੜ ਹੈ ਅਤੇ ਫਿਰ ਜਿਵੇਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਉਸ ਆਤਮ ਸਨਮਾਨ ਨੁੰ ਲੈ ਕੇ , ਆਪਣੀ ਸਹੀ ਪਛਾਣ ਨੂੰ ਲੈ ਕੇ ਅਸੀਂ ਚਲ ਪਵਾਂਗੇ , ਤਾ ਵਿਜੇ ਹੋਵਾਂਗੇ ਤ ਸਾਡਾ ਰਾਸ਼ਟਰ ਵੀ ਵਿਜੇ ਹੋਵੇਗਾ, ਸਫਲ ਹੋਵਾਂਗੇ। ਮੈਨੂੰ ਲੱਗਦਾ ਹੈਕਿ ਸਾਡੇ ਸਵਾ ਸੌ ਕਰੋੜ ਦੇਸ਼ਵਾਸੀ ਵੀ ਸਮਰੱਥਾ ਰੱਖਦੇ ਹਨ , ਸ਼ਕਤੀਵਾਨ ਹਨ ਅਤੇ ਅਸੀਂ ਵੀ ਬਹੁਤ ਵਿਸ਼ਵਾਸ ਦੇ ਨਾਲ ਖੜੇ ਹੋ ਸਕਦੇ ਹਾਂ। ਇਨਾਂ੍ਹ ਦਿਨਾਂ ਵਿੱਚ ਮੈਨੂੰ ਈ-ਮੇਲ ਰਾਹੀਂ ਸੋਸ਼ਲ ਮੀਡੀਆ ਰਾਹੀਂ, ਫੇਸ-ਬੁੱਕ ਰਾਹੀਂ ਕਈ ਦੋਸਤ ਮੈਨੂੰ ਪੱਤਰ ਲਿਖਦੇ ਹਨ। ਇੱਕ ਗੌਤਮ ਪਾਲ ਕਰਕੇ ਵਿਅਕਤੀ ਨੇ ਇੱਕ ਚਿੰਤਾ ਪ੍ਰਗਟਾਈ ਹੈ, ਉਸ ਨੇ ਕਿਹਾ ਹੈ ਕਿ ਜੋ ਸਪੈਸ਼ਲੀ ਏਬਲਡ ਚਾਈਲਡ ਹੁੰਦੇ ਹਨ, ਉਨਾਂ੍ਹ ਬੱਚਿਆਂ ਲਈ ਨਗਰਪਾਲਿਕਾ ਹੋਵੇ, ਮਹਾ ਨਗਰ ਪਾਲਿਕਾ , ਪੰਚਾਇਤ ਹੋਵੇ, ਉਸ ਵਿੱਚ ਕੋਈ ਨਾ ਕੋਈ ਵਿਸ਼ੇਸ਼ ਯੋਜਨਾ ਹੋਣੀ ਰਹਿਣੀ ਚਾਹੀਦੀ ਹੇ। ਉਨਾਂ੍ਹ ਦਾ ਹੌਂਸਲਾ ਬੁਲੰਦ ਕਰਨਾ ਚਾਹੀਦਾ ਹੈ। ਮੈਨੂੰ ਉਨਾਂ੍ਹ ਦਾ ਇਹ ਸੁਝਾਵ ਚੰਗਾ ਲੱਗਿਆ ਕਿਉਂਕਿ ਮੇਰਾ ਆਪਣਾ ਤਜ਼ਰਬਾ ਸੀ ਤਾਂ 2011 ਵਿੱਚ ਏਥੇਂਸ ਵਿੱਚ ਜੋ ਸਪੈਸ਼ਲ ਓਲੰਪਿਕ ਹੁੰਦਾ ਹੈ, ਉਸ ਵਿੱਚ ਜਦ ਗੁਜਰਾਤ ਦੇ ਬੱਚੇ ਗਏ ਅਤੇ ਜਿੱਤ ਕੇ ਆਏ ਤਾਂ ਮੈਂ ਉਨਾਂ੍ਹ ਸਾਰੇ ਬੱਚਿਆਂ ਨੂੰ ਸਪੈਸ਼ਲੀ ਏਬਲਡ ਬੱਚਿਆਂ ਨੂੰ, ਆਪਣੇ ਘਰ ਬੁਲਾਇਆ। ਮੈ ਦੋ ਘੰਟੇ ਉਨਾਂ੍ਹ ਨਾਲ ਬਿਤਾਏ, ਸ਼ਾਇਦ ਉਹ ਮੇਰੇ ਜੀਵਨ ਦਾ ਬਹੁਤ ਹੀ ਇਮੋਸ਼ਨਲ , ਵੱਡੀ ਪ੍ਰੇਰਕ ,ਉਹ ਘੱਟਨਾ ਸੀ। ਕਿਉਂਕਿ ਮੈਂ ਮੰਨਦਾ ਹਾਂ ਕਿ ਕਿਸੇ ਪਰਿਵਾਰ ਵਿੱਚ ਸਪੈਸ਼ਲੀ ਏਬਲਡ ਬੱਚਾ ਹੈ ਤਾਂ ਸਿਰਫ ਉਸ ਦੇ ਮਾਂ-ਬਾਪ ਦੀ ਜ਼ਿੰਮੇਂਵਾਰੀ ਨਹੀਂ ਹੈ । ਇਹ ਪੂਰੇ ਸਮਾਜ ਦੀ ਜ਼ਿੰਮੇਂਵਾਰੀ ਹੈ। ਪ੍ਰਮਾਤਮਾ ਨੇ ਸ਼ਾਇਦ ਉਸ ਪਰਿਵਾਰ ਨੂੰ ਪਸੰਦ ਕੀਤਾ ਹੈ ਪਰ ਉਹ ਬੱਚਾ ਸਾਰੇ ਰਾਸ਼ਟਰ ਦੀ ਜ਼ਿੰਮੇਂਵਾਰੀ ਹੁੰਦਾ ਹੈ। ਬਾਅਦ ਵਿੱਚ ਇੰਨਾ ਇਮੋਸ਼ਨਲੀ ਟੱਚ ਹੋ ਗਿਆ ਸੀ ਕਿ ਮੈਂ ਗੁਜਰਾਤ ਵਿੱਚ ਸਪੈਸ਼ਲੀ ਏਬਲਡ ਬੱਚਿਆਂ ਲਈ ਵੱਖਰੀ ਓਲੰਪਿਕ ਕਰਵਾਉਂਦਾ ਸੀ। ਹਜ਼ਾਰਾਂ ਬੱਚੇ ਆਉਂਦੇ ਸਨ , ਉਨਾਂ੍ਹ ਦੇ ਮਾਂ-ਬਾਪ ਆਉਂਦੇ ਸਨ। ਮੈਂ ਖੁਦ ਜਾਂਦਾ ਸੀ ।
ਅਜਿਹਾ ਇੱਕ ਵਿਸ਼ਵਾਸ ਦਾ ਮਾਹੌਲ ਪੈਦਾ ਹੁੰਦਾ ਸੀ ਅਤੇ ਇਸ ਲਈ ਮੈਂ ਮੈਤਮ ਪਾਲ ਦੇ ਸੁਝਾਅ , ਜੋ ਉਨਾਂ੍ਹ ਨੇ ਦਿੱਤਾ ਹੈ, ਇਸ ਲਈ ਮੈਨੂੰ ਚੰਗਾ ਲੱਗਿਆ ਅਤੇ ਮੇਰਾ ਮਨ ਕੀਤਾ ਕਿ ਮੈਨੂੰ ਜੋ ਵੀ ਸੁਝਾਅ ਆਇਆ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਇੱਕ ਕਥਾ ਮੇਰੇ ਧਿਆਨ ਵਿੱਚ ਆਉਂਦੀ ਹੈ ਕਿ ਇੱਕ ਵਾਰ ਇੱਕ ਯਾਤਰੀ ਰਾਹ ਵਿੱਚ ਬੈਠਾ ਸੀ ਅਤੇ ਆਉਂਦੇ ਜਾਂਦੇ ਸਾਰਿਆਂ ਨੂੰ ਪੁੱਛ ਰਿਹਾ ਸੀ ਮੈਨੂੰ ਉਥੇ ਪਹੁੰਚਾਉਂ ਰਾਹ ਕਿੱਥੇ ਹੈ। ਪਹਿਲੇ ਨੂੰ ਪੁੱਛਿਆ, ਦੂਜੇ ਨੂੰ ਪੁੱਛਿਆ, ਚੌਥੇ ਨੂੰ ਪੁੱਛਿਆ ਤੇ ਸਾਰਿਆ ਨੂੰ ਪੁੱਛਦਾ ਹੀ ਰਹਿੰਦਾ ਸੀ ਅਤੇ ਬਗਲ ਵਿੱਚ ਇੱਕ ਸੱਜਣ ਬੈਠਾ ਸੀ । ਉਹ ਸਾਰਾ ਦੇਖ ਰਿਹਾਸੀ। ਬਾਅਦ ਵਿੱਚ ਖੜਾ ਹੋਇਆ । ਖੜਾ ਹੋ ਕੇ ਕਿਸੇ ਨੂੰ ਪੁੱਛਣ ਲੱਗਾ ,ਤਾਂ ਉਹ ਸੱਜਣ ਵੀ ਖੜਾ ਹੋ ਕੇ ਉਸ ਕੇ ਕੋਲ ਗਿਆ ਤੇ ਉਸ ਨੇ ਕਿਹਾ -ਦੇਖੋ ਭਰਾਵੋਂ ਤੁਸੀਂ ਕਿੱਥੇ ਜਾਣਾ ਹੈ ਨ, ਉਸ ਦਾ ਰਾਹ ਇਸ ਵੱਲ ਜਾਂਦਾ ਹੈ, ਤਾਂ ਉਸ ਰਾਹਗੀਰ ਨੇ ਉਸ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਕਿੰਨੀ ਦੇਰ ਤੋਂ ਮੇਰੇ ਬਗਲ ਵਿੱਚ ਬੈਠੇ ਹੋ ਮੈ ਕਿੰਨੇ ਲੋਕਾਂ ਨੂੰ ਰਾਹ ਪੁੱਛ ਰਿਹਾ ਹਾਂ ਮੈਨੂੰ ਕੋਈ ਦੱਸ ਨਹੀਂ ਰਿਹਾ ਹੈ। ਤੁਹਾਨੂੰ ਪਤਾ ਸੀ ਤਾਂ ਤੁਸੀਂ ਕਿਉਂ ਨਹੀਂ ਦੱਸਦੇ ਸੀ। ਬੋਲੇ , ਮੈਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੱਚਮੁੱਚ ਚਲ ਕੇ ਜਾਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ। ਜਾਂ ਅਜਿਹੀ ਜਾਣਕਾਰੀ ਲਈ ਪੁੱਛਦੇ ਰਹਿੰਦੇ ਹੋ। ਪਰ ਜਦ ਤੁਸੀ ਖੜੇ ਹੋ ਗਏ ਹੋ ਤਾਂ ਮੇਰਾ ਮਨ ਕੀਤਾ ਕਿ ਹਾਂ ਹੁਣ ਤਾਂ ਇਸ ਆਦਮੀ ਨੇ ਜਾਣਾ ਹੈ, ਪੱਕਾ ਲੱਗਦਾ ਹੈ,। ਤਦ ਜਾ ਕੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਨੂੰ ਰਾਹ ਦਿਖਾਉਣਾ ਚਾਹੀਦਾ ਹੈ।
ਦੇਸ਼ਵਾਸੀਓ, ਜਦ ਤੱਕ ਅਸੀਂ ਚੱਲਣ ਦਾ ਸੰਕਲਪ ਨਹੀ ਕਰਦੇ, ਅਸੀਂ ਖੁਦ ਖੜੇ ਨਹੀਂ ਹੁੰਦੇ , ਤਦ ਰਾਹ ਦਿਖਾਉਣ ਵਾਲਾ ਵੀ ਨਹੀਂ ਮਿਲੇਗਾ। ਤੁਹਾਨੂੰ ਉਂਗਲੀ ਫੜ ਕੇ ਚਲਾਉਣ ਵਾਲਾ ਵੀ ਨਹੀਂ ਮਿਲੇਗਾ। ਚੱਲਣ ਦੀ ਸ਼ੁਰੂਆਤ ਸਾਨੂੰ ਕਰਨੀ ਪਵੇਗੀ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀ ਜ਼ਰੂਰ ਚੱਲਣ ਲਈ ਸਮਰੱਥ ਹਨ,ਅਤੇ ਚਲਦੇ ਰਹਿਣਗੇ।
ਕੁਝ ਦਿਨਾਂ ਤੋਂ ਮੇਰੇ ਕੋਲ ਜੋ ਅਨੇਕ ਸੁਝਾਅ ਆਉਂਦੇ ਹਨ, ਬਹੁਤ ਦਿਲਚਸਪ ਸੁਝਾਅ ਲੋਕ ਭੇਜਦੇ ਹਨ। ਮੈੇਂ ਜਾਣਦਾ ਹਾਂ ਕਦੋਂ ਕਿਸ ਤਰਾਂ ਕਰ ਸਕਾਂਗਾ, ਪਰ ਮੈਂ ਇਨਾਂ੍ਹ ਸੁਝਾਵਾਂ ਲਈ ਏ ਵੀ ਇੱਕ ਸਰਗਰਮ ਜੋ ਹੈ ਨਾ, ਦੇਸ਼ ਸਾਡੇ ਸਾਰਿਆਂ ਦਾ ਹੈ। ਸਰਕਾਰ ਦਾ ਦੇਸ਼ ਥੋੜਾ ਨਾ ਹੈ, ਨਾਗਰਿਕਾਂ ਦਾ ਦੇਸ਼ ਹੈ। ਨਾਗਰਿਕਾਂ ਦਾ ਜੁੜਨਾ ਬਹੁਤ ਲਾਜ਼ਮੀ ਹੈ। ਮੈਨੂੰ ਕੁਝ ਲੋਕਾਂ ਨੇ ਕਿਹਾ ਕਿ ਹੈ ਕਿ ਜਦੋਂ ਉਹ ਲਘੁ ਸਨਅਤ ਸੁਰੁ ਕਰਦੇ ਹਾਂ ਤਾਂ ਉਸ ਦੀ ਰਜਿਸ਼ਟ੍ਰੇਸ਼ਨ ਦੀ ਜੋ ਪ੍ਰਕ੍ਰਿਆ ਹੈ ਉਹ ਆਸਾਨ ਹੋਣੀ ਚਾਹੀਦੀ ਹੈ। ਮੈਂ ਜ਼ਰੂਰ ਸਰਕਾਰ ਨੂੰ ਉਸ ਲਈ ਸੂਚਿਤ ਕਰਾਂਗਾ। ਕੁਝ ਲੋਕਾਂ ਨੇ ਮੈਨੂੰ ਲਿਖ ਕੇ ਭੇਜਿਆ ਹੈ – ਬੱਚਿਆਂ ਨੂੰ ਪੰਜਵਂੀ ਪ੍ਰੀਖਿਆ ਤੋਂ ਹੀ ਹੁਨਰ ਵਿਕਾਸ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਪੜ੍ਹਦੇ ਪੜ੍ਹਦੇ ਹੀ ਕੋਈ ਨਾ ਕੋਈ ਆਪਣਾ ਹੁਨਰ ਸਿੱਖ ਲੈਣ, ਕਾਰੀਗਰੀ ਸਿਖ ਲੈਣ। ਬਹੁਤ ਹੀ ਚੰਗੇ ਸੁਝਾਅ ਉਨਾਂ੍ਹ ਨੇ ਦਿੱਤੇ ਹਨ। ਉਨਾਂ੍ਹ ਨੇ ਇਹ ਵੀ ਕਿਹਾ ਹੈ ਕਿ ਨੌਜਵਾਨਾਂ ਨੂੰ ਹੁਨਰ ਵਿਕਾਸ ਹੋਣਾ ਚਾਹੀਦਾ ਹੈ ਉਨਾਂ੍ਹ ਦੀ ਪੜ੍ਹਾਈ ਦੇ ਅੰਦਰ । ਕਿਸੇ ਨੇ ਮੈਨੂੰ ਲਿਖਿਆ ਹੈ ਕਿ ਹਰੇਕ 100 ਮੀਟਰ ਅੰਦਰ ਡਸਟਬਿਨ ਹੋਣਾ ਚਾਹੀਦਾ ਹੈ ਸਫਾਈ ਦੀ ਵਿਵਸਥਾ ਕਰਨੀ ਹੈ ਤਾਂ । ਕੁਝ ਲੋਕਾਂ ਨੇ ਮੇੈਨੂੰ ਲਿਖ ਕੇ ਭੇਜਿਆ ਹੈ ਕਿ ਪਾਲੀਥਿਨ ਦੇ ਪੈਕ ਉਤੇ ਪਾਬੰਦੀ ਲਾਉਂਣੀ ਚਾਹੀਦਾ ਹੈ। ਢੇਰ ਸਾਰੇ ਸੁਝਾਅ ਲੋਕ ਮੈਨੂੰ ਭੇਜਦੇ ਹਨ। ਮੈਂ ਅੱਗੇ ਤੋਂ ਹੀ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੈਨੂੰ ਕਿਤੇ ਵੀ ਕੋਈ ਸੱਚ ਘਟਨਾ ਭੇਜੋਗੇ ਜੋ ਸਕਾਰਾਤਮਿਕ ਹੋਵੇ, ਜੋ ਮੈਨੂੰ ਵੀ ਪ੍ਰੇਰਣਾ ਦੇਵੇ, ਦੇਸ਼ਵਾਸੀਆਂ ਨੂੰ ਵੀ ਪ੍ਰੇਰਣਾ ਦੇਵੇ, ਜੇ ਅਜਿਹੀਆਂ ਸੱਚੀਆਂ ਘਟਨਾਵਾਂ ਮੈਨੂੰ ਸਬੂਤ ਨਾਲ ਮੈਨੂੰ ਭੇਜੋਗੇ ਤਾਂ ਮੈਂ ਜ਼ਰੂਰ ਜਦੋਂ ਮਨ ਦੀ ਬਾਤ ਕਰਾਂਗਾ ਜੋ ਚੀਜ਼ ਮੇਰੇ ਮਨ ਨੂੰ ਛੂਹ ਗਈ ਹੈ ਉਹ ਗੱਲਾਂ ਮੈਂ ਜ਼ਰੂਰ ਦੇਸ਼ਵਾਸੀਆਂ ਤੱਕ ਪਹੁੰਚਾਵਾਂਗਾ। ਇਹ ਸਾਰਾ ਮੇਰਾ ਗੱਲ ਕਰਨ ਦਾ ਇਰਾਦਾ ਇੱਕ ਹੀ ਹੈ- ਆਓ, ਅਸੀਂ ਸਾਰੇ ਮਿਲ ਕੇ ਆਪਣੀ ਭਾਰਤ ਮਾਤਾ ਦੀ ਸੇਵਾ ਕਰੀਏ। ਅਸੀਂ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਈਏ। ਹਰ ਕੋਈ ਇੱਕ ਕਦਮ ਚੱਲੇ , ਜੇਕਰ ਤੁਸੀਂ ਇੱਕ ਕਦਮ ਚੱਲਦੇ ਹੋ ਤਾਂ ਦੇਸ਼ ਸਵਾ ਸੌ ਕਰੋੜ ਕਦਮ ਅੱਗੇ ਚਲਾ ਜਾਂਦਾ ਹੈ ਅਤੇ ਇਸੇ ਕੰਮ ਲਈ ਅੱਜ ਵਿਜੇਦਸ਼ਮੀ ਦੇ ਪਵਿੱਤਰ ਤਿਉਹਾਰ ਉਤੇ ਆਪਣੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਕੇ ਵਿਜੇ ਹੋਣ ਦੇ ਸੰਕਲਪ ਨਾਲ, ਕੁਝ ਚੰਗਾ ਕਰਨ ਦੇ ਫੈਸਲੇ ਕਰਨ ਨਾਲ ਅਸੀਂ ਸਾਰੇ ਸ਼ੁਰੂ ਕਰੀਏ। ਅੱਜ ਮੇਰੀ ਸ਼ੁਭ ਸ਼ੁਰੂਆਤ ਹੈ। ਜਿਵੇਂ ਜਿਵੇਂ ਮਨ ਵਿੱਚ ਆਉਂਦਾ ਜਾਵੇਗਾ ਭਵਿੱਖ ਵਿੱਚ ਜ਼ਰੂਰ ਤੁਹਾਡੇ ਨਾਲ ਗੱਲਾਂ ਕਰਦਾ ਰਹਾਂਗਾ। ਅੱਜ ਜੋ ਗੱਲਾਂ ਮੇਰੇ ਮਨ ਵਿੱਚ ਆਈਆਂ ਉਹ ਗੱਲਾਂ ਮੈਂ ਤੁਹਾਨੂੰ ਕਹੀਆਂ ਹਨ। ਫਿਰ ਜਦੋਂ ਮਿਲਾਂਗਾ, ਐਤਵਾਰ ਨੂੰ ਮਿਲਾਂਗਾ। ਸਵੇਰੇ 11 ਵਜੇ ਮਿਲਾਂਗਾ। ਪਰ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਯਾਤਰਾ ਬਣੀ ਰਹੇਗੀ, ਤੁਹਾਡਾ ਪਿਆਰ ਬਣਿਆ ਰਹੇਗਾ। ਅੱਜ ਮੇਰੀ ਗੱਲ ਸੁਣਨ ਦੇ ਬਾਅਦ ਜੇ ਕਰ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ, ਜ਼ਰੂਰੀ ਮੈਨੂੰ ਪਹੁੰਚਾ ਦਿਓ, ਮੈਨੂੰ ਚੰਗਾ ਲੱਗੇਗਾ। ਮੈਨੂੰ ਬਹੁਤ ਚੰਗਾ ਲੱਗਿਆ ਕਿ ਅੱਜ ਤੁਹਾਡੇ ਨਾਲ ਗੱਲਾਂ ਕਰਨ ਲਈ । ਅਤੇ ਰੇਡੀਓ ਦਾ ੩੩ ਅਜਿਹਾ ਸਰਲ ਮਾਧਿਅਮ ਹੈ ਕਿ ਮੈਂ ਦੂਰ ਦੂਰ ਤੱਕ ਪਹੁੰਚ ਪਾਵਾਂਗਾ। ਗਰੀਬ ਤੋਂ ਗਰੀਬ ਘਰ ਤੱਕ ਪਹੁੰਚ ਜਾਉਂਗਾ। ਕਿਉਂਕਿ ਮੇਰਾ, ਮੇਰੇ ਦੇਸ਼ ਦੀ ਤਾਕਤ, ਗਰੀਬ ਦੀ ਝੌਂਪੜੀ ਵਿੱਚ ਹੈ, ਮੇਰੇ ਦੇਸ਼ ਦੀ ਤਾਕਤ ਪਿੰਡ ਵਿੱਚ ਹੈ। ਮੇਰੇ ਦੇਸ਼ ਦੀ ਤਾਕਤ ਮਾਤਾਵਾਂ, ਭੈਣਾਂ, ਨੌਵਜਾਨਾਂ ਵਿੱਚ ਹੈ। ਮੇਰੇ ਦੇਸ਼ ਦੀ ਤਾਕਤ ਕਿਸਾਨਾਂ ਵਿੱਚ ਹੈ। ਤੁਹਾਡੇ ਭਰੋਸੇ ਨਾਲ ਹੀ ਦੇਸ਼ ਅੱਗੇ ਵੱਧੇਗਾ। ਮੈਂ ਵਿਸ਼ਵਾਸ ਪzzਗਟ ਕਰਦਾ ਹਾਂ । ਤੁਹਾਡੀ ਸ਼ਕਤੀ ਵਿੱਚ ਵਿਸ਼ਵਾਸ ਹੈ ਇਸ ਲਈ ਮੈਨੂੰ ਭਾਰਤ ਦੇ ਭਵਿੱਖ ਵਿੱਚ ਭਰੋਸਾ ਹੈ।
ਮੈਂ ਇੱਕ ਵਾਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ । ਤੁਸੀਂ ਸਮਾਂ ਕੱਢਿਆ । ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media