ਜਸਬੀਰ ਸਿੰਘ ਖਾਸਾ ਜਿਲ੍ਹਾ ਜਨਰਲ ਸਕੱਤਰ ਨਿਯੁਕਤ
ਜਸਬੀਰ ਸਿੰਘ ਪੱਟੀ
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦਾ ਇੱਕ ਵਫਦ ਭਲਕੇ 4 ਅਕਤਬੂਰ ਨੂੰ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਦੁਪਿਹਰ 12-00 ਵਜੇ ਮਾਨਾਂਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਦੇਵੇਗਾ। ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਸz. ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਆਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਦਿੱਤਾ ਜਾਵੇ ਜਿਸ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, 58 ਸਾਲ ਦੀ ਉਂਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਰਾਜਸਥਾਨ ਤੇ ਕੇਰਲ ਦੇ ਵਾਂਗ ਦਸ ਹਜਾਰ ਮਹੀਨਾ ਪੈਨਸ਼ਨ ਦੇਣ, ਹਰੇਕ ਪੱਤਰਕਾਰ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ ਦੇ ਆਦਿ ਮੰਗਾਂ ਰੱਖੀਆ ਗਈਆ ਹਨ।ਪੁਲੀਸ ਵੱਲੋ ਪੱਤਰਕਾਰਾਂ ਨਾਲ ਕੀਤੀਆ ਜਾਂਦੀਆ ਵਧੀਕੀਆ ਨੂੰ ਰੋਕਣਾ ਵੀ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਸਬੰਧ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਭਲਕੇ 4 ਅਕਤੂਬਰ ਨੂੰ ਮਾਨਾਵਾਲਾ ਦੇ ਸੰਧੂ ਸਟੇਡੀਅਮ ਵਿਖੇ ਪੱਤਰਕਾਰਾਂ ਦਾ ਵਫਦ ਮੁੱਖ ਮੰਤਰੀ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋ ਜਾਣੂ ਕਰਵਾਏਗਾ।
ਇਸੇ ਤਰ੍ਹਾ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸz ਜਗਜੀਤ ਸਿੰਘ ਜੱਗਾ ਨੇ ਜਸਬੀਰ ਸਿੰਘ ਖਾਸਾ ਨੂੰ ਜਿਲ੍ਹਾ ਜਨਰਲ ਸਕੱਤਰ ਨਿਯੁਕਤ ਕਰਦਿਆ ਕਿਹਾ ਕਿ ਬਾਕੀ ਆਹੁਦੇਦਾਰਾਂ ਦੀਆ ਨਿਯੁਕਤੀਆਂ ਵੀ ਜਲਦੀ ਹੀ ਕਰ ਦਿੱਤੀਆ ਜਾਣਗੀਆ।