ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)- ਸਥਾਨਕ ਗੇਟ ਭਗਤਾਂਵਾਲਾ ਸਥਿਤ ਆਤਮਾਨੰਦ ਆਸ਼ਰਮ ਵਿਖੇ ਨਿੰਪਾ ਰਮਾਇਣ (ਲਾਇਟ ਐਂਡ ਸਾਊਂਡ) ਦਾ 8 ਦਿਨ ਤੱਕ ਸਫਲਤਾ ਪੂਰਵਕ ਅਯੋਜਨ ਕੀਤਾ ਗਿਆ। ਰਮਾਇਣ ਦੇ ਨਿਰਮਾਤਾ ਤੇ ਨਿਰਦੇਸ਼ਕ ਸz. ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਉਨਾਂ ਵਲੋਂ ਲਾਈਟ ਐਂਡ ਸਾਊਂਡ ਰਮਾਇਣ ਦਾ ਇਹ ਪ੍ਰੋਗਰਾਮ 1997 ਤੋਂ ਸਫਲਤਾ ਪੂਰਵਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਰੋਜਾਨਾ ਤਿੰਨ ਘੰਟੇ ਦੇ ਸਮੇਂ ਵਿੱਚ ਭਗਵਾਨ ਰਾਮ ਜੀ ਦੇ ਜਨਮ ਤੋਂ ਲੈ ਕੇ ਰਾਵਣ ਦੀ ਮ੍ਰਿਤੂ ਤੱਕ ਪੂਰੀ ਰਮਾਇਣ ਲਗਭਗ 100 ਸੀਨ ਵਿੱਚ ਦਿਖਾਈ ਜਾਂਦੀ ਹੈ।ਇਸ ਪ੍ਰੋਗਰਾਮ ਦੇ ਡਾਇਰੈਕਟਰ ਜਸਪਾਲ ਪਾਈਲਟ ਅਤੇ ਚੰਚਲ ਕੁਮਾਰ ਨੇ ਬਹੁਤ ਮਿਹਨਤ ਨਾਲ ਨਵੇਂ ਕਲਾਕਾਰਾਂ ਤੋਂ ਕੰਮ ਲਿਆ, ਜਿਸ ਵਿੱਚ ਰਾਮ ਜੀ ਦੀ ਭੂਮਿਕਾ ਰਮਨ ਕੁਮਾਰ ਕਨੋਜੀਆ, ਸੀਤਾ-ਕਾਜਲ, ਲਛਮਣ-ਵਿਕਰਮ ਸਿੰਘ, ਕੌਸ਼ਲਿਆ-ਕਮਲਾ ਯਾਦਵ-ਗਗਨ ਮੰਥਰਾ, ਜਨਕ-ਅਜੇ ਕੁਮਾਰ, ਭਰਤ-ਪਿਯੂਸ਼, ਦਸ਼ਰਥ-ਵਿਜੇ ਕੁਮਾਰ, ਰਾਵਣ-ਸੁਰਿੰਦਰ ਸ਼ਿੰਦਾ, ਸਰੂਪਨਖਾ-ਸੁਨੇਹਾ ਆਦਿ ਨੇ ਬੜੇ ਵਧੀਆ ਢੰਗ ਨਾਲ ਭੂਮਿਕਾ ਨਿਭਾਈ।ਆਸ਼ਰਮ ਸੰਚਾਲਿਕਾ ਸਵਾਮੀ ਆਤਮ ਜਯੋਤੀ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਮੰਦਰ ਬਾਵਾ ਲਾਲ ਦਿਆਲ ਜੀ ਦੇ ਮਹੰਤ ਅਨੰਤ ਦਾਸ, ਡਾ. ਬਲਦੇਵ ਰਾਜ ਚਾਵਲਾ ਬੀ.ਜੇ.ਪੀ., ਰਵੀ ਭਗਤ ਕਾਂਗਰਸ, ਵਰਿੰਦਰ ਸ਼ਰਮਾ, ਡਾ. ਸੁਭਾਸ਼ ਪੱਪੂ, ਦੁਰਗਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿੱਕੀ ਦੱਤਾ ਨੇ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਵੱਡੀ ਗਿਣਤੀ ‘ਚ ਰਾਮ ਭਗਤਾਂ ਤੇ ਸ਼ਹਿਰੀਆਂ ਨੇ ਰੋਜਾਨਾ ਸ਼ਿਰਕਤ ਕੀਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …