Wednesday, July 16, 2025
Breaking News

ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਵਿੱਚ ਮਰਿਯਾਦਾ ਮੁੜ ਬਹਾਲ

ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ

PPN09101427

ਅੰਮ੍ਰਿਤਸਰ, 9 ਅਕਤੂਬਰ (ਗੁਰਪ੍ਰੀਤ ਸਿੰਘ) ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਗੁਰਦੁਆਰਿਆਂ ਵਿਚ ਇਕ ਮਹੀਨੇ ਤੋਂ ਬੰਦ ਪਈ ਗੁਰਮਤਿ ਮਰਿਯਾਦਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 480 ਵੇਂ ਪ੍ਰਕਾਸ਼ ਪੁਰਬ ਮੋਕੇ ਅੱਜ ਮੁੜ ਬਹਾਲ ਹੋ ਗਈ ਹੈ।ਸ. ਦਿਲਜੀਤ ਸਿੰਘ ਬੇਦੀ ਨੇ ਸ੍ਰੀਨਗਰ ਤੋਂ ਜਾਣਕਾਰੀ ਦੇਂਦਿਆ ਦੱਸਿਆ ਕਿ ਗੁਰਦੁਆਰਾ ਸ਼ਹੀਦਬੁੰਗਾ ਬਡਗਾਮ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਨਵੇਂ ਚੜਾਏ ਗਏ।
ਸ. ਬੇਦੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਅਸੈਂਬਲੀ ਮੈਂਬਰ ਅਤੇ ਜੰਮੂ ਕਸ਼ਮੀਰ ਸਟੇਟ ਕਮਿਸ਼ਨ ਫਾਰ ਵੋਮੈਨ ਦੀ ਚੇਅਰਪਰਸਨ ਐਡਵੋਕੇਟ ਬੇਗਮ ਸਮੀਮ ਫਿਰਦੋਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਨੂੰ ਦੇਖਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਫੋਨ ਤੇ ਸੰਪਰਕ ਕੀਤਾ।ਬੇਗਮ ਫਿਰਦੋਸ ਨੇ ਸ੍ਰੀਨਗਰ ਵਿਖੇ ਸ਼੍ਰੋਮਣੀ ਕਮੇਟੀ ਦੀ ਸਰਵੇਖਣ ਕਰ ਰਹੀ ਟੀਮ ਨਾਲ ਮੁਲਾਕਾਤ ਕੀਤੀ।ਇਸ ਸਰਵੇਖਣ ਟੀਮ ਵਿਚ ਸ. ਕਰਨੈਲ ਸਿੰਘ ਪੰਜੋਲੀ ਤੇ ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ, ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ਾਮਲ ਸਨ।
ਐਡਵੋਕੇਟ ਸਮੀਮ ਫਿਰਦੋਸ ਨੇ ਮੁਲਕਾਤ ਦੋਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦਗੰਜ ਬਾਗਤਾ ਬਡਗਾਮ ਨੂੰ ਰਾਹਤ ਕਾਰਜਾਂ ਲਈ ਹੈੱਡ ਕਵਾਟਰ ਸਥਾਪਤ ਕਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨਾਲ ਇਲਾਕਾ ਵਾਸੀਆਂ ਨੂੰ ਜੌੜ ਕੇ ਜੋ ਰਾਹਤ ਮੁਹੱਲੇ-ਮੁਹੱਲੇ ਪਹੁੰਚਾਈ ਹੈ।ਉਹ ਬੇ-ਮਿਸਾਲ ਕੰਮ ਕੀਤਾ ਹੈ।ਐਡਵੋਕੇਟ ਬੇਗਮ ਸਮੀਮ ਫਿਰਦੋਸ਼ ਨੇ ਕਿਹਾ ਕਿ ਸਾਡੇ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਵਿਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਲ ਖੋਲ ਕੇ ਮਦਦ ਕਰੇ।ਜਿਸ ਤੇ ਸਰਵੇਖਣ ਟੀਮ ਨੇ ਐਡਵੋਕੇਟ ਬੇਗਮ ਸਮੀਮ ਫਿਰਦੋਸ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨਾਲ ਮੌਕੇ ਤੇ ਫੋਨ ਰਾਹੀਂ ਗੱਲਬਾਤ ਕਰਾਈ ਅਤੇ ਉਨ੍ਹਾਂ ਨੂੰ ਜਲਦ ਹੀ ਰਾਹਤ ਸਮੱਗਰੀ ਮੁਹੱਈਆ ਕਰਾਉਣ ਦਾ ਭਰੋਸਾ ਦਿਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼ਹੀਦ ਬੁੰਗਾ ਬਾਗਾਤ ਬਰਜ਼ਲਾ ਨੂੰ ਰਾਹਤ ਕੇਂਦਰ ਬਣਾ ਕੇ ਕਸ਼ਮੀਰ ਵਾਸੀਆਂ ਨੂੰ ਮੌਕੇ ਤੇ ਰਾਹਤ ਪ੍ਰਦਾਨ ਕਰਕੇ ਆਪਣੇ ਫਰਜ਼ ਦੀ ਪੂਰਤੀ ਕੀਤੀ ਹੈ।ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸਾਂ ਅਨੁਸਾਰ ਪਹਿਲੇ ਦਿਨ 8 ਸਤੰਬਰ ਤੋਂ ਹੀ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਸਭ ਧਰਮਾਂ ਦੇ ਵਿਅਕਤੀਆਂ ਨੂੰ ਹੁਣ ਤੀਕ ਕਈ ਸੌ ਟਨ ਸਮਗਰੀ ਵੰਡੀ ਜਾ ਚੁਕੀ ਹੈ।ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਲੱਖਾਂ ਰੁਪਏ ਦੀਆਂ ਦਵਾਈਆਂ ਗੁਰਦੁਆਰਾ ਸ਼ਹੀਦਬੁੰਗਾ ਬਾਗਾਤ ਵਿਖੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੈਂਪ ਲਗਾ ਕੇ ਮੁਫਤ ਡਾਕਟਰੀ ਸਹਾਇਤਾ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਜਮਾਨ ਸ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਰਾਹਤ ਕਾਰਜਾਂ ਦੀ ਸਮੁੱਚੇ ਕਸ਼ਮੀਰੀ ਲੋਕਾਂ ਤੇ ਸੰਸਾਰ ਭਰ ਵਿਚ ਵਸਦੇ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਹੈ।ਉਨਾਂ ਕਿਹਾ ਅੱਜ ਵੀ ਗੁਰਦੁਆਰਾ ਸ਼ਹੀਦ ਬੁੰਗਾ ਬਾਗਾਤ ਵਿਖੇ ਹਰ ਵਿਅਕਤੀ ਲਈ ਲੰਗਰ ਚਲ ਰਿਹਾ ਹੈ ਜਿਥੋਂ ਬੇਘਰੇ ਤੇ ਲੋੜਵੰਦ ਲੋਕ ਰੋਜ਼ਾਨਾ ਲੰਗਰ ਛਕ ਕੇ ਪੇਟ ਦੀ ਤ੍ਰਿਪਤੀ ਕਰ ਰਹੇ ਹਨ। ਉਨਾਂ ਕਿਹਾ ਕਿ ਲੋੜਵੰਦ ਵਿਅਕਤੀ ਕੰਬਲ, ਸ਼ਾਲ, ਕੋਟੀਆਂ ਆਦਿ ਤੋਂ ਇਲਾਵਾ ਰਸਦ ਵੀ ਲੈ ਕੇ ਜਾ ਰਹੇ ਹਨ। ਸz: ਬੇਦੀ ਨੇ ਕਿਹਾ ਕਿ ਕਸ਼ਮੀਰ ਵਿਚ ਵਸਦੇ ਲੋਕ ਜਿਨਾ ਦੇ ਮਕਾਨਾਂ ਦੀਆਂ ਇਮਾਰਤਾਂ ਨਸ਼ਟ ਹੋ ਗਈਆਂ ਹਨ ਬਾਰੇ ਸ਼੍ਰੋਮਣੀ ਕਮੇਟੀ ਦੀ ਟੀਮ ਵਲੋਂ ਵੇਰਵੇ ਤਿਆਰ ਕੀਤੇ ਗਏ ਹਨ, ਉਨਾਂ ਦੀ ਬਣਦੀ ਯੋਗ ਸਹਾਇਤਾ ਸ਼੍ਰੋਮਣੀ ਕਮੇਟੀ ਕਰੇਗੀ। ਉਨਾਂ ਕਿਹਾ ਬਹੁਤ ਸਾਰੇ ਲੋਕਾਂ ਦੀਆਂ ਦੁਕਾਨਾਂ ਅਤੇ ਵਿਉਪਾਰਕ ਕੇਂਦਰ ਵਿਚ ਪਿਆ ਮਾਲ ਆਦਿ ਅਰਬਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ ਜਿਸ ਦੇ ਵੇਰਵੇ ਵੱਖ-ਵੱਖ ਸੁਸਾਇਟੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਲੋਂ ਤਿਆਰ ਕੀਤੇ ਜਾ ਰਹੇ ਹਨ।
ਸz: ਬੇਦੀ ਨੇ ਕਿਹਾ ਸਰਬੱਤ ਦੇ ਭਲੇ ਦੀ ਭਾਵਨਾ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ਼ਹੀਦ ਬੁੰਗਾ ਕਮੇਟੀ ਬਾਗਾਤ ਵਲੋਂ ਲੋਕਾਂ ਦੀ ਰਾਤ ਦਿਨ ਸੇਵਾ ਕੀਤੀ ਜਾ ਰਹੀ ਹੈ। ਸz: ਬੇਦੀ ਨੇ ਦਸਿਆ ਕਿ ਸ੍ਰੀਨਗਰ ਦੇ 15 ਗੁਰਦੁਆਰਾ ਸਾਹਿਬਾਨ ਵਿਚ ਹੜ੍ਹ ਕਾਰਨ ਰੋਜ਼ਾਨਾ ਦੀ ਮਰਯਾਦਾ ਨਹੀਂ ਹੋ ਰਹੀ ਸੀ।ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ 480 ਵੇਂ ਪ੍ਰਕਾਸ਼ ਪੁਰਬ ਤੇ ਅੱਜ ਉਪਰੋਕਤ ਗੁਰਦੁਆਰਾ ਸਾਹਿਬਾਨ ਵਿਚ ਪੂਰਨ ਸ਼ਰਧਾ ਸਤਿਕਾਰ ਨਾਲ ਗੁਰਮਿਤ ਮਰਯਾਦਾ ਸ਼ੁਰੂ ਕਰ ਦਿਤੀ ਗਈ ਹੈ।ਗੁਰਦੁਆਰਾ ਸ਼ਹੀਦਬੁੰਗਾ ਵਿਖੇ 7 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਅਰੰਭ ਕਰ ਕੇ ਅੱਜ ਭੋਗ ਪਾਏ ਗਏ ਹਨ,ਭੋਗ ਦੀ ਅਰਦਾਸ ਗਿਆਨੀ ਭਾਈ ਜੱਸਾ ਸਿੰਘ ਗ੍ਰੰਥੀ ਗੁਰਦੁਆਰਾ ਬਾਗਾਤ ਨੇ ਕੀਤੀ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਭਾਈ ਸੂਰਜ ਸਿੰਘ ਦੇ ਰਾਗੀ ਜਥੇ ਨੇ ਕੀਤਾ।
ਇਸ ਮੌਕੇ ਸ. ਗੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਗਾਤ,ਸ. ਸੁਰਿੰਦਰ ਸਿੰਘ ਮੀਤ ਪ੍ਰਧਾਨ,ਸ. ਜਸਬੀਰ ਸਿੰਘ ਉਬਰਾਏ, ਸ. ਬਲਜਿੰਦਰ ਸਿੰਘ, ਸ. ਲਖਵਿੰਦਰ ਸਿੰਘ, ਸ. ਕਿਰਪਾਲ ਸਿੰਘ,ਸ. ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply