Thursday, September 19, 2024

ਖ਼ਾਲਸਾ ਕਾਲਜ ਨਰਸਿੰਗ ਨੇ ਵਿਸ਼ਵ ਮਾਨਸਿਕ ਸਿਹਤ ਸਪਤਾਹ ਮੌਕੇ ਲਗਾਈ ਪ੍ਰਦਰਸ਼ਨੀ

PPN11101415
ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਨੀਲਮ ਹੰਸ ਦੀ  ਅਗਵਾਈ ਹੇਠ ਮਨਾਏ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਹਸਪਤਾਲਾਂ ਵਿਖੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਕੀਤਾ ਗਿਆ।14 ਅਕਤੂਬਰ ਤੱਕ ਚੱਲਣ ਵਾਲੇ ਇਸ ਪੋਸਟਰ ਪ੍ਰਦਰਸ਼ਨੀ ਦਾ ਮੁੱਖ ਕੇਂਦਰ ‘ਲਿਵਿੰਗ ਵਿੱਦ ਸਕੀਜ਼ੋਫ਼ਰੀਨੀਆ’ (ਸਕੀਜ਼ੋਫ਼ਰੀਨੀਆ ਨਾਂ ਦੀ ਬਿਮਾਰੀ ਨਾਲ ਜਿਊਣਾ) ਸੀ। ਜਿਸ ਵਿੱਚ ਆਮ ਜਨਤਾ ਨੂੰ ਮਾਨਸਿਕ ਰੋਗ ਸਕੀਜ਼ੋਫ਼ਰੀਨੀਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸਦੇ ਕਾਰਨ ਲੱਛਣ ਕਿਸਮਾਂ ਅਤੇ ਇਲਾਜ ਬਾਰੇ ਦੱਸਿਆ ਗਿਆ।
ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਇਸ ਦੌਰਾਨ ਦੱਸਿਆ ਕਿ ਸਕੀਜ਼ੋਫ਼ਰੀਨੀਆ ਇਕ ਅਜਿਹੀ ਮਾਨਸਿਕ ਬਿਮਾਰੀ ਹੈ, ਜਿਸ ਨਾਲ ਪ੍ਰਭਾਵਿਤ ਵਿਅਕਤੀ ਦੇ ਸੋਚਣ ਸਮਝਣ ਅਤੇ ਵਰਤਾਅ ‘ਤੇ ਗਹਿਰਾ ਅਸਰ ਪੈਦਾ ਹੈ ਅਤੇ ਜਿਸ ਕਾਰਨ ਉਸਦਾ ਬਾਹਰੀ ਦੁਨੀਆ ਅਤੇ ਅਸਲੀਅਤ ਨਾਲ ਸੰਪਰਕ ਟੁੱਟ ਜਾਂਦਾ ਹੈ ਅਤੇ ਉਹ ਆਪਣੀ ਖਿਆਲੀ ਦੁਨੀਆ, ਮਾਨਸਿਕ ਧਾਰਨਾਵਾਂ, ਸ਼ੱਕ ਭਰਮ ਅਤੇ ਭੁਲੇਖਿਆ ਵਿੱਚ ਗੁਆਚਣ ਲੱਗਦਾ ਹੈ। ਇਸ ਦੇ ਇਲਾਜ ਲਈ ਦਵਾਈਆਂ ਤੇ ਅਨੇਕਾਂ ਆਧੁਨਿਕ ਤਕਨੀਕਾਂ ਮੁਹੱਈਆ ਹਨ, ਜਿਨ੍ਹਾਂ ਨਾਲ ਮਰੀਜ ਕਾਫ਼ੀ ਹੱਦ ਤੱਕ ਆਮ ਵਰਗੀ ਜ਼ਿੰਦਗੀ ਗੁਜ਼ਾਰ ਸਕਦੇ ਹਨ। ਇਸ ਮੌਕੇ ਕਾਲਜ ਦੇ ਅਧਿਆਪਕਾ ਮੋਨਿਕਾ ਡੋਗਰਾ, ਅਮਨਪ੍ਰੀਤ ਕੌਰ, ਯਸ਼ਪ੍ਰੀਤ ਕੌਰ, ਨੀਰਜ ਗਿੱਲ ਤੇ ਸੁਮਿਤ ਗਿੱਲ ਨੇ ਪ੍ਰਦਰਸ਼ਨੀ ਦੇ ਪ੍ਰਬੰਧ ਵਿੱਚ ਅਹਿਮ ਯੋਗਦਾਨ ਪਾਇਆ। ਨਰਸਿੰਗ ਕਾਲਜ ਦੇ ਇਸ ਉਪਰਾਲੇ ਨੂੰ ਆਮ ਜਨਤਾ ਵੱਲੋਂ ਭਰਵਾ ਹੁੰਗਾਰਾ ਮਿਲਿਆ ਅਤੇ ਸ਼ਲਾਘਾ ਕੀਤੀ ਗਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply