Thursday, September 19, 2024

 ਧਾਰਮਿਕ ਦੰਗੇ ਭੜਕਾਉਣੇ ਦੇਸ਼ ਤੇ ਆਦਰਸ਼ ਸਮਾਜ ਲਈ ਹਾਨੀਕਾਰਕ- ਮੋਡਰੇਟਰ ਬਿਸ਼ਪ ਸਾਮੰਤਾਰਾਏ

PPN11101416
ਅੰਮ੍ਰਿਤਸਰ, 11 ਅਕਤੂਬਰ (ਜਸਬੀਰ ਸਿੰਘ) – ਚਰਚ ਆਫ ਨਾਰਥ ਇੰਡੀਆ ਦੇ ਤੇਰ੍ਹਵੇਂ ਮੋਡਰੇਟਰ ਬਿਸ਼ਪ ਪਰਦੀਪ ਕੁਮਾਰ ਸਾਮੰਤਾਰਾਏ ਨੇ ਕਿਹਾ ਕਿ ਧਾਰਮਿਕ ਤੌਰ ਤੇ ਲੋਕਾਂ ਨੂੰ ਭੜਕਾ ਕੇ ਦੰਗੇ ਕਰਾਉਣੇ ਦੇਸ ਤੇ ਸਮਾਜ ਦੇ ਹਿੱਤ ਵਿੱਚ ਨਹੀ ਹੈ ਜਿਹਨਾਂ ਨੂੰ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।
ਮੋਡਰੇਟਰ ਬਣਨ ਤੋ ਉਪਰੰਤ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਬਿਸ਼ਪ ਪਦੀਪ ਕੁਮਾਰ ਸਾਮੰਤਾਰਾਏ ਨੇ ਕਿਹਾ ਕਿ ਧਰਮ ਦੇ ਆਧਾਰਤ ਦੰਗੇ ਕਰਾਉਣੇ ਦੇਸ਼ ਤੇ ਸਮਾਜ ਲਈ ਹਾਨੀਕਾਰਕ ਹਨ ਅਤੇ ਇਸ ਦੇ ਦੋਸ਼ੀਆ ਵਿਅਕਤੀਆ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਮੂਹ ਧਰਮਾਂ ਦੇ ਧਰਮਾਤਵਾਵਾਂ ਦੇ ਵੱਧ ਵੱਧ ਸਾਂਝੇ ਸਮਾਗਮ ਕਰਵਾ ਕੇ ਉਹਨਾਂ ਨੂੰ ਧਰਮ ਅਧਾਰਤ ਦੰਗੇ ਰੋਕਣ ਲਈ ਪ੍ਰੇਰਨਾ ਦੇਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਧਰਮ ਨਾਲ ਲੋਕ ਭਾਵਨਾਵਾਂ ਨਾਲ ਜੁੜਦੇ ਹਨ ਤੇ ਜਦੋਂ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ ਤਾਂ ਫਿਰ ਲੋਕ ਮਰ ਮਰਾਉਣ ਤੱਕ ਪੁੱਜ ਜਾਂਦੇ ਹਨ।ਉਹਨਾਂ ਕਿਹਾ ਕਿ ਉਹ ਡਾਇਉਸਿਸ ਆਫ ਅੰਮ੍ਰਿਤਸਰ ਵਿੱਚੋਂ ਤੀਸਰੇ ਮੋਡਰੇਟਰ ਬਣੇ ਹਨ ਤੇ ਉਹਨਾਂ ਦੀ ਪਹਿਲ ਕਦਮੀ ਧਰਮ ਅਧਾਰਤ ਦੰਗਿਆ ਨੂੰ ਰੋਕਣ ਦੀ ਹੀ ਹੋਵੇਗੀ।ਧਰਮ ਤਬਦੀਲੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਧਰਮ ਤਬਦੀਲੀ ਵਿੱਚ ਬਿਲਕੁੱਲ ਵਿਸ਼ਵਾਸ ਨਹੀ ਰੱਖਦੇ ਸਗੋ ਮਨ ਦੀ ਤਬਦੀਲੀ ਹੋਣੀ ਜਰੂਰੀ ਹੈ ਤਾਂ ਕਿ ਸਮਾਜਿਕ ਕਦਰਾਂ ਕੀਮਤਾਂ ਨੂੰ ਬਣਾਈ ਰੱਖਿਆ ਜਾ ਸਕੇ।ਇਹ ਪੁੱਛੇ ਜਾਣ ਤੇ ਕਿ ਈਸਾਈ ਭਾਈਚਾਰੇ ਤੇ ਧਰਮ ਤਬਦੀਲ ਕਰਨ ਦੇ ਕਈ ਦੋਸ਼ ਲੱਗਦੇ ਹਨ ਦਾ ਪੂਰੀ ਤਰ੍ਹਾ ਖੰਡਨ ਕਰਦਿਆਂ ਉਹਨਾਂ ਕਿਹਾ ਕਿ ਉਹ ਪਿਛਲੇ 150 ਸੌ ਤੋ ਵਿਦਿਅਕ ਸੰਸਥਾਵਾਂ ਚਲਾ ਰਹੇ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਵਧੇਰੇ ਕਰਕੇ ਬੱਚੇ ਦੂਸਰੇ ਧਰਮਾਂ ਦੇ ਪੜਦੇ ਹਨ, ਕਿਉਕਿ ਕਸ਼ਮੀਰ ਵਿੱਚ ਤਾਂ ਲੱਗਭਗ  99 ਪ੍ਰਤੀਸ਼ਤ ਬੱਚੇ ਮੁਸਲਮਾਨ ਹਨ, ਪਰ ਅੱਜ ਤੱਕ ਇੱਕ ਵੀ ਬੱਚੇ ਨੂੰ ਇਸਾਈ ਬਣਾਉਣ ਦਾ ਕੋਈ ਵੀ ਕੇਸ ਸਾਹਮਣੇ ਨਹੀ ਆਇਆ।ਉਹਨਾਂ ਕਿਹਾ ਕਿ ਅਜਿਹੇ ਕੂੜ ਪ੍ਰਚਾਰ ਤੋ ਸੁਚੇਤ ਰਹਿਣ ਦੀ ਸਖਤ ਲੋੜ ਹੈ।
ਵਿਦਿਆ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਵਿਦਿਆ ਦਾ ਢਾਂਚਾ ਪੂਰੀ ਤਰ੍ਹਾ ਅਸਤ-ਵਿਅਸਤ ਹੋ ਚੁੱਕਾ ਹੈ ਤੇ ਸਰਹੱਦੀ ਖੇਤਰ ਦੇ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਥੇ ਕਈ ਪਿੰਡਾਂ ਵਿੱਚ ਅੱਜ ਵੀ ਗਰੈਜੂਏਟ ਪੱਧਰ ਦੀ ਵਿਦਿਆ ਪਿੰਡ ਦਾ ਇੱਕ ਵਿਅਕਤੀ ਵੀ ਮਿਲ ਨਹੀ ਕਰ ਸਕਿਆ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਮੰਦੜਾ ਹਾਲ ਹੈ ਤੇ ਜਿਸ ਸਕੂਲ ਵਿੱਚ ਬੱਚੇ ਹਨ ਉਥੇ ਅਧਿਆਪਕ ਨਹੀ ਜਿਥੇ ਅਧਿਆਪਕ ਹਨ ਉਥੇ ਇਮਾਰਤ ਨਹੀ ਇਸ ਲਈ ਉਹਨਾਂ ਵੱਲੋ ਇੱਕ ਵਿਦਿਆ ਦੀ ਮੁਹਿੰਮ ਸਰਹੱਦੀ ਖੇਤਰ ਵਿੱਚ ਚਲਾਈ ਗਈ ਹੈ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਉਹ ਪ੍ਰਸ਼ਾਸ਼ਨ ਤੇ ਪੰਚਾਇਤਾਂ ਨਾਲ ਮਿਲ ਕੇ ਸ਼ਾਮ ਦੇ ਸਕੂਲ ਚਲਾ ਰਹੇ ਹਨ ਤਾਂ ਕਿ ਸਭ ਨੂੰ ਵਿਦਿਆ ਦਿੱਤੀ ਜਾ ਸਕੇ।ਉਹਨਾਂ ਕਿਹਾ ਕਿ ਵਿਦਿਆ ਹਾਸਲ ਕਰਨਾ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਤੋ ਕਿਸੇ ਨੂੰ ਵੀ ਵਾਂਝਿਆ ਨਹੀ ਰੱਖਿਆ ਜਾ ਸਕਦਾ।
ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਚਰਚ ਵਿੱਚ ਭ੍ਰਿਸ਼ਟਾਚਾਰ ਨੂੰ ਜੀਰੋ ਫੀਸਦੀ ਤੱਕ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਸਾਹਮਣੇ ਕੋਈ ਅਜਿਹਾ ਕੇਸ ਆਉਦਾ ਹੈ ਤਾਂ ਉਹ ਤੁਰੰਤ ਕਾਰਵਾਈ ਕਰਨਗੇ।ਉਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੇਸ ਦੀ ਅਜਿਹੀ ਵਿਵਸਥਾ ਕਰਨ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ ਤਾਂ ਹੀ ਤਰੱਕੀ ਕੀਤੀ ਜਾ ਸਕਦੀ ਹੈ।
ਔਰਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਔਰਤਾਂ ਅੱਜ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀ ਹਨ ਅਤੇ ਧਰਮ ਦੇ ਖੇਤਰ ਵਿੱਚ ਵੀ ਔਰਤਾਂ ਨੂੰ ਦੂਰ ਰੱਖਿਆ ਜਾਂਦਾ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।ਉਹਨਾਂ ਕਿਹਾ ਕਿ ਡਾਇਉਸਿਸ ਆਫ ਅੰਮ੍ਰਿਤਸਰ ਵਿੱਚ ਇਸ ਵੇਲੇ 44 ਪਾਦਰੀ ਹਨ ਜਿਹਨਾਂ ਵਿੱਚੋ 11 ਔਰਤਾਂ ਹਨ ।ਉਹਨਾਂ ਕਿਹਾ ਕਿ ਔਰਤਾਂ ਇਸ ਖੇਤਰ ਵਿੱਚ ਵੀ ਮਰਦਾਂ ਨਾਲੋ ਵਧੇਰੇ ਕਾਮਯਾਬ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਔਰਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਵੈਸੇ ਵੀ ਸੀ. ਐਨ.ਆਈ ਦੇ ਨਿਯਮਾਂ ਅਨੁਸਾਰ  ਚਰਚ ਵਿੱਚ ਔਰਤਾਂ ਦੀ 33 ਫੀਸਦੀ ਭਾਗੀਦਾਰੀ ਹੋਣੀ ਜਰੂਰੀ ਹੈ।
ਦਲਿੱਤਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਅੱਜ ਵੀ ਦਲਿੱਤਾ ਤੇ ਇਹਨਾਂ ਨਾਲ ਸਬੰਧਿਤ ਕਬੀਲਿਆਂ ਦੇ ਲੋਕਾਂ ਨੂੰ ਆਮ ਸਮਾਜ ਨਾਲ ਲਾਂਭੇ ਰੱਖਣ ਦੀ ਕੋਸ਼ਿਸ ਕੀਤੀ ਜਾਂਦੀ ਹੈ।ਉਹਨਾਂ ਕਿਹਾ ਕਿ ਅਜਿਹਾ ਕਰਨਾ ਜਿਥੇ ਧਰਮ ਕਰਮ ਦੇ ਨਿਯਮਾਂ ਦੀ ਉਲੰਘਣਾ ਹੈ ਉਥੇ ਭਾਰਤੀ ਸੰਵਿਧਾਨ ਵਿੱਚ ਦਲਿੱਤਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਦਲਿੱਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਕੇ ਉਹਨਾਂ ਨੂੰ ਮਿਲੇ ਮੌਲਿਕ ਅਧਿਕਾਰ ਦਿਵਾਏ ਜਾਣ।
ਨਸ਼ਿਆਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਨਸ਼ੇ ਸਮਾਜ ਵਿੱਚ ਕੋਹੜ ਹੈ, ਜਿਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਚਰਚ ਆਫ ਨਾਰਥ ਇੰਡੀਆ ਵੀ ਨਸ਼ਿਆ ਦੇ ਵਿਰੁੱਧ ਮੁਹਿੰਮ ਚਲਾਏਗੀ।
ਇਸ ਸਮੇਂ ਉਹਨਾਂ ਦੇ ਨਾਲ ਐਸ.ਈ.ਡੀ.ਪੀ ਦੇ ਡਾਇਰੈਕਟਰ ਅਤੇ ਡਾਇਉਸਿਸ ਦੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀ. ਦਾਸ, ਮੈਡਮ ਲਿੱਲੀ ਸਾਮੰਤਾਰਾਏ, ਪਾਦਰੀ ਅਯੂਬ ਡੈਨੀਅਲ ਪਾਦਰੀ ਸੋਹਨ ਲਾਲ, ਬਿੱਟੂ ਮਸੀਹ, ਕੁਲਵੰਤ ਮੱਟੂ, ਪ੍ਰਵੇਸ਼ ਮੱਟੂ, ਰਾਜ ਮਸੀਹ, ਜਦਗੀਸ਼ ਲਾਲ, ਮਹੇਸ਼ ਕੁਮਾਰ, ਮਹਿੰਦਰ ਸਿੰਘ, ਸੈਂਡਰਿਕ ਸੋਹਨ ਲਾਲ ਆਦਿ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply