Monday, September 16, 2024

ਦਹਿਸ਼ਤ

ਦੁਨੀਆਂ ਹੱਸਦੀ ਵੱਸਦੀ, ਚੰਗੀ ਲੱਗਦੀ ਹੈ।
ਅੱਜ ਕੱਲ੍ਹ ਦਹਿਸ਼ਤ ਦੀ, ਪਰ ਡੰਗੀ ਲੱਗਦੀ ਹੈ।

ਜਿੱਦਾਂ ਕੁਦਰਤ ਖੂੰਜੇ, ਬੰਦਾ ਲਾਉਂਦਾ ਸੀ
ਓਦਾਂ ਕੁਦਰਤ ਅੱਜ, ਨਿਸ਼ੰਗੀ ਲੱਗਦੀ ਹੈ।
ਕੁਦਰਤ ਕੀਤਾ ਹਮਲਾ, ਤੇ ਸਹਿਮੀ ਦੁਨੀਆ
ਇਹ ਦਹਿਸ਼ਤ ਤਾਂ, ਪੂਰੀ ਜੰਗੀ ਲੱਗਦੀ ਹੈ।

ਮੌਤ ਬਿਮਾਰੀ ਬਣ ਕੇ ਦਰ ਦਰ ਜਾ ਢੁੱਕੀ
ਮੌਤ ਕਿਸੇ ਨਾ ਦਰ ਤੋਂ ਸੰਗੀ ਲੱਗਦੀ ਹੈ।
ਛੋਟੇ ਵੱਡੇ ਹੱਲ ਮੁਸੀਬਤ ਦਾ ਲੱਭਦੇ
ਚੰਗੀ ਦੁਨੀਆ ਹਿੰਮਤੀ ਢੰਗੀ ਲੱਗਦੀ ਹੈ।

ਰਾਸ਼ਨ ਪਾਣੀ ਮੁੱਕਿਆ, ਕੋਲ ਗਰੀਬਾਂ ਦੇ
ਨਿੱਤ ਕਮਾਉਂਦੇ ਨੂੰ, ਤਾਂ ਤੰਗੀ ਲਗਦੀ ਹੈ।
ਮਾਂ ਆਪਣੇ ਜਾਏ ਦੀ, ਖੈਰ ਮਨਾਵੇ ਤੇ
ਫਿਕਰਾਂ ਵਾਲੀ ਸੂਲੀ ਟੰਗੀ ਲੱਗਦੀ ਹੈ।
ਦਾਨ ਕਰੇਂਦਾ ਕੋਈ, ਤੇ ਕੋਈ ਲੁੱਟਦਾ
ਦੁਨੀਆ ਤੇਰੀ ਇਹ, ਬਹੁ ਰੰਗੀ ਲਗਦੀ ਹੈ।

 

 

 

ਹਰਦੀਪ ਬਿਰਦੀ
ਮੋ – 90416 00900

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …